
ਪੰਜਾਬ ਦਾ 263 ਕਿਲੋਮੀਟਰ ਦਾ ਇਲਾਕਾ ਵੀ ਕਵਰ ਕਰੇਗੀ ਯਾਤਰਾ
ਅਹਿਮਦਾਬਾਦ - ਇਸ ਸਾਲ ਦੇ ਆਖੀਰ ਵਿਚ ਗੁਜਰਾਤ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਨੂੰ ਲੈ ਕੇ ਕਾਂਗਰਸ ਆਪਣਾ ਹੱਥ ਪੱਲਾ ਮਾਰ ਰਹੀ ਹੈ। ਰਾਹੁਲ ਗਾਂਧੀ ਅੱਜ ਗੁਜਰਾਤ ਦੌਰੇ 'ਤੇ ਵੀ ਹਨ ਜਿੱਥੇ ਉਹ ਗੁਜਰਾਤ ਵਾਸੀਆਂ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ 7 ਸਤੰਬਰ ਨੂੰ ਰਾਹੁਲ ਗਾਂਧੀ ਦੀ ਅਗਵਾਈ ਵਿਚ ਭਾਰਤ ਜੋੜੋ ਯਾਤਰਾ ਵੀ ਸ਼ੁਰੂ ਹੋਵੇਗੀ।
ਇਹ ਯਾਤਰਾ 12 ਰਾਜਾਂ ਅਤੇ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚੋਂ ਲੰਘੇਗੀ ਅਤੇ ਲਗਭਗ 150 ਦਿਨਾਂ ਦੀ ਇਸ ਪਦਯਾਤਰਾ ਵਿਚ 3,500 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਰਾਹੁਲ ਗਾਂਧੀ ਪੈਦਲ ਖੁਦ 3500 ਕਿਲੋਮੀਟਰ ਦੀ ਯਾਤਰਾ ਪੈਦਲ ਤੈਅ ਕਰਨਗੇ। ਪਾਰਟੀ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਇਸ ਸਾਲ ਦੇ ਅੰਤ 'ਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਤਿੰਨ ਮਹੀਨੇ ਤੱਕ ਚੱਲਣ ਵਾਲੇ ਪ੍ਰਚਾਰ ਦੀ ਤਿਆਰੀ ਕਰ ਰਹੀ ਹੈ। ਇਹ ਭਾਰਤ ਜੋੜੋ ਯਾਤਰਾ ਪੰਜਾਬ ਵਿਚ ਵੀ 11 ਦਿਨ ਤੱਕ ਰਹੇਗੀ। ਪੰਜਾਬ ਦਾ 263 ਕਿਲੋਮੀਟਰ ਦਾ ਇਲਾਕਾ ਵੀ ਕਵਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹਨਾਂ ਚੋਣਾਂ ਲਈ ਪਾਰਟੀ 15 ਸਤੰਬਰ ਤੱਕ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰਨ ਦਾ ਟੀਚਾ ਵੀ ਰੱਖੇਗੀ।