
Sikkim News : ਜਵਾਨ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿੱਕਮ ਦੇ ਪਾਕਿਯੋਂਗ ਜ਼ਿਲ੍ਹੇ ਦੇ ਸਿਲਕ ਰੂਟ 'ਤੇ ਜਾ ਰਹੇ ਸੀ ਜੁਲੂਕ
Sikkim News : ਵੀਰਵਾਰ ਨੂੰ ਸਿੱਕਮ 'ਚ ਭਾਰਤੀ ਫੌਜ ਦਾ ਇਕ ਟਰੱਕ 300 ਫੁੱਟ ਖਾਈ 'ਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ 4 ਜਵਾਨ ਸ਼ਹੀਦ ਹੋ ਗਏ ਹਨ। ਘਟਨਾ ਵਾਲੀ ਥਾਂ 'ਤੇ ਸਥਾਨਕ ਪ੍ਰਸ਼ਾਸਨ ਦੀਆਂ ਟੀਮਾਂ ਬਚਾਅ ਕਾਰਜ ਚਲਾ ਰਹੀਆਂ ਹਨ। ਟੋਏ 'ਚ ਡਿੱਗੀ ਗੱਡੀ 'ਚੋਂ ਜਵਾਨਾਂ ਦੀਆਂ ਲਾਸ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਜਦੋਂ ਫੌਜ ਦੀ ਗੱਡੀ ਪੱਛਮੀ ਬੰਗਾਲ ਦੇ ਪੇਡੋਂਗ ਤੋਂ ਸਿੱਕਮ ਦੇ ਪਾਕਿਯੋਂਗ ਜ਼ਿਲ੍ਹੇ ਦੇ ਸਿਲਕ ਰੂਟ 'ਤੇ ਜੁਲੁਕ ਜਾ ਰਹੀ ਸੀ। ਇਸ ਦੌਰਾਨ ਗੱਡੀ ਸੜਕ ਤੋਂ 300 ਫੁੱਟ ਦੂਰ ਜਾ ਡਿੱਗਿਆ। ਹਾਦਸੇ ਦੀ ਸੂਚਨਾ ਮਿਲਦੇ ਹੀ ਫੌਜ ਦੇ ਅਧਿਕਾਰੀ ਅਤੇ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ। ਬਚਾਅ ਕਾਰਜ ਜਾਰੀ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
Pakyong, East Sikkim: An army vehicle en route from Jaluk Army Camp to Dalapchand fell 300 feet, killing three personnel on the spot and injuring one. The injured was taken to Rangli Army Hospital pic.twitter.com/ibqmzBm0Ss
— IANS (@ians_india) September 5, 2024
ਸ਼ਹੀਦ ਜਵਾਨਾਂ ਦੀ ਪਛਾਣ ਕਰ ਲਈ ਗਈ ਹੈ। ਜਿਸ ਵਿੱਚ ਡਰਾਈਵਰ ਮੱਧ ਪ੍ਰਦੇਸ਼ ਦੇ ਪ੍ਰਦੀਪ ਪਟੇਲ, ਮਨੀਪੁਰ ਦੇ ਕਾਰੀਗਰ ਡਬਲਯੂ ਪੀਟਰ, ਹਰਿਆਣਾ ਦੇ ਨਾਇਕ ਗੁਰਸੇਵ ਸਿੰਘ ਅਤੇ ਤਾਮਿਲਨਾਡੂ ਦੇ ਸੂਬੇਦਾਰ ਕੇ. ਥੰਗਾਪਾਂਡੀ ਸ਼ਾਮਲ ਹਨ। ਸਾਰੇ ਸਿਪਾਹੀ ਪੱਛਮੀ ਬੰਗਾਲ ਦੇ ਬਿਨਾਗੁੜੀ ਵਿਚ ਇਕ ਯੂਨਿਟ ਦੇ ਸਨ।
(For more news apart from Indian army truck fell in 300 feet gorge, 4 jawans died News in Punjabi, stay tuned to Rozana Spokesman)