Ravindra Jadeja Join BJP: ਰਵਿੰਦਰ ਜਡੇਜਾ ਭਾਜਪਾ 'ਚ ਸ਼ਾਮਲ, ਪਤਨੀ ਰਿਵਾਬਾ ਜਡੇਜਾ ਨੇ ਸ਼ੇਅਰ ਕੀਤੀ ਮੈਂਬਰਸ਼ਿਪ ਫੋਟੋ
Published : Sep 5, 2024, 4:38 pm IST
Updated : Sep 5, 2024, 4:41 pm IST
SHARE ARTICLE
Ravindra Jadeja Joins BJP: Ravindra Jadeja Joins BJP
Ravindra Jadeja Joins BJP: Ravindra Jadeja Joins BJP

ਰਵਿੰਦਰ ਜਡੇਜਾ ਨੇ ਪੀਐੱਮ ਮੋਦੀ ਨਾਲ ਫੋੋਟੋ ਸ਼ੇਅਰ ਕੀਤੀ।

Ravindra Jadeja Joined BJP: ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਖਿਡਾਰੀ ਰਵਿੰਦਰ ਜਡੇਜਾ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਹ ਭਾਜਪਾ ਦਾ ਮੈਂਬਰ ਬਣ ਗਿਆ ਹੈ। ਜਡੇਜਾ ਦੀ ਪਤਨੀ ਰਿਵਾਬਾ ਜਡੇਜਾ ਨੇ ਐਕਸ 'ਤੇ ਰਵਿੰਦਰ ਜਡੇਜਾ ਦੀ ਸਿਆਸੀ ਐਂਟਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਰਵਿੰਦਰ ਜਡੇਜਾ ਨੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ। ਰਿਵਾਬਾ ਜਡੇਜਾ ਗੁਜਰਾਤ ਦੇ ਜਾਮਨਗਰ ਤੋਂ ਭਾਜਪਾ ਵਿਧਾਇਕ ਹੈ।

ਰਵਿੰਦਰ ਜਡੇਜਾ ਪਤਨੀ ਰਿਵਾਬਾ ਨਾਲ ਕਈ ਵਾਰ ਪ੍ਰਚਾਰ ਕਰ ਚੁੱਕੇ ਹਨ। ਉਹ ਚੋਣਾਂ ਦੌਰਾਨ ਪਤਨੀ ਰਿਵਾਬਾ ਨਾਲ ਭਾਜਪਾ ਲਈ ਪ੍ਰਚਾਰ ਕਰਦੇ ਨਜ਼ਰ ਆਏ ਸਨ। ਉਨ੍ਹਾਂ ਨੇ ਕਈ ਰੋਡ ਸ਼ੋਅ ਵੀ ਕੀਤੇ। ਜਡੇਜਾ ਦੀ ਪਤਨੀ ਰਿਵਾਬਾ ਜਾਮਨਗਰ ਉੱਤਰੀ ਸੀਟ ਤੋਂ ਵਿਧਾਇਕ ਹੈ। ਹੁਣ ਰਵਿੰਦਰ ਜਡੇਜਾ ਨੇ ਭਾਜਪਾ ਦੀ ਮੈਂਬਰਸ਼ਿਪ ਲੈ ਲਈ ਹੈ।

ਤੁਹਾਨੂੰ ਦੱਸ ਦੇਈਏ ਕਿ ਜਡੇਜਾ ਨੇ ਟੀ-20 ਵਿਸ਼ਵ ਕੱਪ 2024 ਤੋਂ ਬਾਅਦ ਟੀ-20 ਅੰਤਰਰਾਸ਼ਟਰੀ ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਸ ਦੇ ਨਾਲ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਨੇ ਵੀ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਜਡੇਜਾ ਨੇ ਭਾਰਤ ਲਈ 74 ਟੀ-20 ਮੈਚ ਖੇਡੇ ਹਨ, ਜਿਸ 'ਚ ਉਸ ਨੇ 515 ਦੌੜਾਂ ਬਣਾਈਆਂ ਹਨ ਅਤੇ 54 ਵਿਕਟਾਂ ਵੀ ਲਈਆਂ ਹਨ। ਜਡੇਜਾ ਫਿਲਹਾਲ ਦੇਸ਼ ਲਈ ਵਨਡੇ ਅਤੇ ਟੈਸਟ ਮੈਚ ਖੇਡਣਾ ਜਾਰੀ ਰੱਖੇਗਾ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement