
Maharashtra News : ਦੋ ਜ਼ਖਮੀ, ਕਈਆਂ ਦਾ ਮਲਬੇ ਹੇਠਾਂ ਦੱਸੇ ਹੋਣ ਦਾ ਖਦਸ਼ਾ
Maharashtra News : ਮੁੰਬਈ ਦੇ ਮਲਾਡ ਈਸਟ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਗੋਵਿੰਦ ਨਗਰ ਇਲਾਕੇ ਵਿੱਚ ਇੱਕ ਉਸਾਰੀ ਅਧੀਨ ਇਮਾਰਤ ਦੀ ਸਲੈਬ ਡਿੱਗਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਜਦਕਿ ਦੋ ਜ਼ਖਮੀ ਹੋ ਗਏ ਹਨ। ਚਾਰ ਮਜ਼ਦੂਰ ਅੰਦਰ ਫਸੇ ਹੋਏ ਹਨ। ਮੌਕੇ 'ਤੇ ਰਾਹਤ ਅਤੇ ਬਚਾਅ ਦਾ ਕੰਮ ਕੀਤਾ ਗਿਆ।
ਇਹ ਵੀ ਪੜੋ : Chandigarh News : ਪੰਜਾਬ ਕੈਬਨਿਟ ਦੀ ਮੀਟਿੰਗ ਵਿਚ ਲਏ ਗਏ ਵੱਡੇ ਫ਼ੈਸਲੇ...ਕਿਹੜੇ ਲਏ ਗਏ ਫੈਸਲੇ ਪੜ੍ਹੋ ਪੂਰੀ ਖ਼ਬਰ
ਜਾਣਕਾਰੀ ਮੁਤਾਬਕ ਬੁੱਧਵਾਰ ਨੂੰ ਮਲਾਡ 'ਚ ਨਿਰਮਾਣ ਅਧੀਨ ਨਵਜੀਵਨ ਬਿਲਡਿੰਗ ਦੀ 20ਵੀਂ ਮੰਜ਼ਿਲ ਦੀ ਸਲੈਬ ਡਿੱਗ ਗਈ। ਇਹ ਇਮਾਰਤ ਝੁੱਗੀ-ਝੌਂਪੜੀ ਮੁੜ ਵਸੇਬਾ ਪ੍ਰਾਜੈਕਟ ਤਹਿਤ ਬਣਾਈ ਜਾ ਰਹੀ ਹੈ। ਘਟਨਾ ਵੀਰਵਾਰ ਦੁਪਹਿਰ ਕਰੀਬ 12.10 ਵਜੇ ਵਾਪਰੀ। ਸਮਾਚਾਰ ਏਜੰਸੀ ਮੁਤਾਬਕ ਨਗਰ ਨਿਗਮ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਨਿਰਮਾਣ ਅਧੀਨ ਇਮਾਰਤ ਦੀ ਸਲੈਬ ਦਾ ਕੁਝ ਹਿੱਸਾ ਡਿੱਗਣ ਕਾਰਨ ਵਾਪਰਿਆ। ਜ਼ਖਮੀ ਵਰਕਰਾਂ ਨੂੰ ਨੇੜਲੇ ਐਮਡਬਲਿਊ ਦੇਸਾਈ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਦੋ ਮਜ਼ਦੂਰਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੋ ਹੋਰਾਂ ਦਾ ਇਲਾਜ ਚੱਲ ਰਿਹਾ ਹੈ।
(For more news apart from Two workers died due to fall slab of building under construction in Malad, Mumbai News in Punjabi, stay tuned to Rozana Spokesman)