
ਮੁੱਖ ਜੱਜ ਰੰਜਨ ਗੋਗਈ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ 37ਵੇਂ ਦਿਨ ਦੀ ਬਹਿਸ ਖ਼ਤਮ ਕਰ ਕੇ ਇਸ ਵਿਵਾਦ ਵਿਚ ਚੱਲ ਰਹੀ ਸੁਣਵਾਈ...
ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਕਿਹਾ ਕਿ ਉਹ ਰਾਜਸੀ ਪੱਖੋਂ ਸੰਵੇਦਨਸ਼ੀਲ ਅਯੋਧਿਆ ਵਿਚ ਰਾਮ ਜਨਮਭੂਮੀ ਬਾਬਰੀ ਮਸਜਿਦ ਦੀ ਜ਼ਮੀਨ ਦੀ ਮਾਲਕੀ ਦੇ ਵਿਵਾਦ ਦੇ ਮਾਮਲੇ ਦੀ ਸੁਣਵਾਈ 17 ਅਕਤੂਬਰ ਤਕ ਪੂਰੀ ਕਰ ਦੇਵੇਗੀ। ਮੁੱਖ ਜੱਜ ਰੰਜਨ ਗੋਗਈ ਦੀ ਪ੍ਰਧਾਨਗੀ ਵਾਲੇ ਪੰਜ ਮੈਂਬਰੀ ਸੰਵਿਧਾਨ ਬੈਂਚ ਨੇ 37ਵੇਂ ਦਿਨ ਦੀ ਬਹਿਸ ਖ਼ਤਮ ਕਰ ਕੇ ਇਸ ਵਿਵਾਦ ਵਿਚ ਚੱਲ ਰਹੀ ਸੁਣਵਾਈ ਪੂਰੀ ਕਰਲ ਦੀ ਨਵੀਂ ਤਰੀਕ 17 ਅਕਤੂਬਰ ਤੈਅ ਕੀਤੀ।
Babri Masjid
ਪਹਿਲਾਂ ਇਸ ਮਾਮਲੇ ਦੀ ਸੁਣਵਾਈ 18 ਅਕਤੂਬਰ ਤਕ ਪੂਰੀ ਕਰਨ ਲਈ ਕਿਹਾ ਗਿਆ ਸੀ। ਬੈਂਚ ਨੇ ਕਿਹਾ ਕਿ ਇਸ ਵਿਵਾਦ ਵਿਚ ਮੁਸਲਿਮ ਧਿਰ ਅਪਣੀ ਬਹਿਸ 14 ਅਕਤੂਬਰ ਤਕ ਪੂਰੀ ਕਰੇਗੀ ਅਤੇ ਇਸ ਤੋਂ ਬਾਅਦ ਦੋ ਦਿਨਾਂ ਦਾ ਸਮਾਂ ਯਾਨੀ 16 ਅਕਤੂਬਰ ਤਕ ਹਿੰਦੂ ਧਿਰਾਂ ਨੂੰ ਇਨ੍ਹਾਂ ਦਲੀਲਾਂ ਦਾ ਜਵਾਬ ਦੇਣ ਲਈ ਉਪਲਭਧ ਹੋਵੇਗਾ। ਅੰਤਮ ਦਿਨ 17 ਅਕਤੂਬਰ ਨੂੰ ਇਸ ਮਾਮਲੇ ਦੀ ਸੁਣਵਾਈ ਪੂਰੀ ਕਰ ਲਈ ਜਾਵੇਗੀ। ਇਸ ਮਾਮਲੇ ਵਿਚ ਸਿਖਰਲੀ ਅਦਾਲਤ ਦਾ ਫ਼ੈਸਲਾ 17 ਨਵੰਬਰ ਤੋਂ ਪਹਿਲਾਂ ਹੀ ਆਉਣ ਦੀ ਉਮੀਦ ਹੈ।
Ranjan Gogoi
ਕਿਉਂਕਿ ਮੁੱਖ ਜੱਜ ਰੰਜਨ ਗੋਗਈ ਉਸ ਦਿਨ ਸੇਵਾਮੁਕਤ ਹੋ ਰਹੇ ਹਨ। ਅਯੋਧਿਆ ਵਿਵਾਦ ਦੀ ਸੁਣਵਾਈ ਕਰਨ ਵਾਲੇ ਬੈਂਚ ਦੇ ਹੋਰ ਮੈਂਬਰਾਂ ਵਿਚ ਜੱਜ ਐਸ ਏ ਬੋਬੜੇ, ਜੱਜ ਧਨੰਜੇ ਵਾਈ ਚੰਦਰਚੂੜ, ਜੱਜ ਅਸ਼ੋਕ ਭੂਸ਼ਨ ਅਤੇ ਜੱਜ ਐਸ ਅਬਦੁਲ ਨਜ਼ੀਰ ਸ਼ਾਮਲ ਹਨ। ਇਸ ਵਿਵਾਦ ਦਾ ਵਿਚੋਲਗੀ ਰਾਹੀਂ ਹੱਲ ਲੱਭਣ ਦਾ ਯਤਨ ਨਾਕਾਮ ਹੋ ਜਾਣ ਮਗਰੋਂ ਸੰਵਿਧਾਨਕ ਬੈਂਚ ਛੇ ਅਗੱਸਤ ਤੋਂ ਇਨ੍ਹਾਂ ਅਪੀਲਾਂ 'ਤੇ ਰੋਜ਼ਾਨਾ ਸੁਣਵਾਈ ਕਰ ਰਿਹਾ ਹੈ। ਮਾਮਲਾ 2.77 ਏਕੜ ਜ਼ਮੀਨ ਤਿੰਨ ਧਿਰਾਂ-ਸੁੰਨੀ ਵਕਫ਼ ਬੋਰਡ, ਨਿਰਮੋਹੀ ਅਖਾੜਾ ਅਤੇ ਰਾਮ ਲੱਲਾ ਵਿਚਾਲੇ ਬਰਾਬਰ ਵੰਡ ਦਾ ਹੁਕਮ ਦੇਣ ਸਬੰਧੀ ਇਲਾਹਾਬਾਦ ਹਾਈ ਕੋਰਟ ਦੇ ਸਤੰਬਰ 2010 ਵਾਲੇ ਫ਼ੈਸਲੇ ਵਿਰੁ ਦਾਖ਼ਲ ਪਟੀਸ਼ਨ ਨਾਲ ਜੁੜਿਆ ਹੈ।