
ਜੀਐਸਟੀ ਕੌਂਸਲ ਦੀ ਮੀਟਿੰਗ ਬਾਅਦ ਲਿਆ ਗਿਆ ਫ਼ੈਸਲਾ
ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਵੀਡੀਉ ਕਾਨਫ਼ਰੰਸਿੰਗ ਰਾਹੀਂ ਜੀਐਸਟੀ ਕੌਂਸਲ ਦੀ 42 ਵੀਂ ਬੈਠਕ ਦੀ ਪ੍ਰਧਾਨਗੀ ਕੀਤੀ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨੇ ਅੱਜ ਸ਼ਾਮ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਮੀਟਿੰਗ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ। ਵਿੱਤ ਮੰਤਰੀ ਨੇ ਕਿਹਾ ਕਿ ਇਸ ਸਾਲ ਮੁਆਵਜ਼ੇ ਦੇ ਸੈੱਸ ਦੀ ਰਾਸ਼ੀ 20,000 ਕਰੋੜ ਰੁਪਏ ਇਕੱਠੀ ਕੀਤੀ ਗਈ ਹੈ, ਜੋ ਅੱਜ ਰਾਜਾਂ ਨੂੰ ਜਾਰੀ ਦਿਤੀ ਜਾਵੇਗੀ।
Nirmala Sitharaman
ਉਨ੍ਹਾਂ ਕਿਹਾ ਕਿ 24,000 ਕਰੋੜ ਰੁਪਏ ਦੀ ਆਈ.ਜੀ.ਐਸ.ਈ.ਟੀ. ਉਨ੍ਹਾਂ ਰਾਜਾਂ ਨੂੰ ਦਿਤੀ ਜਾਵੇਗੀ ਜਿਨ੍ਹਾਂ ਨੂੰ ਪਹਿਲਾਂ ਘੱਟ ਪ੍ਰਾਪਤ ਹੋਈ ਹੈ, ਇਹ ਰਾਸ਼ੀ ਅਗਲੇ ਹਫਤੇ ਜਾਰੀ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਵਿੱਤ ਮੰਤਰੀ ਨੇ ਕਿਹਾ ਕਿ ਉਹ ਰਾਜਾਂ ਨੂੰ ਮੁਆਵਜ਼ਾ ਰਾਸ਼ੀ ਦੇ ਅਧਿਕਾਰ ਤੋਂ ਇਨਕਾਰ ਨਹੀਂ ਕਰ ਰਹੇ, ਪਰ ਕਿਸੇ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੀ ਕਲਪਨਾ ਵੀ ਨਹੀਂ ਕੀਤੀ ਸੀ।
Nirmala Sitharaman
ਵਿੱਤ ਸਕੱਤਰ ਅਜੇ ਭੂਸ਼ਣ ਪਾਂਡੇ ਨੇ ਪ੍ਰੈੱਸ ਕਾਨਫ਼ਰੰਸ ਵਿਚ ਕਿਹਾ, “ਜਿਨ੍ਹਾਂ ਟੈਕਸਦਾਤਾਵਾਂ ਦਾ ਸਾਲਾਨਾ ਟਰਨਉਵਰ 5 ਕਰੋੜ ਰੁਪਏ ਤੋਂ ਘੱਟ ਹੈ, ਨੂੰ ਜਨਵਰੀ ਤੋਂ ਮਹੀਨੇਵਾਰ ਰਿਟਰਨ ਯਾਨੀ ਜੀਐਸਟੀਆਰ 3 ਬੀ ਅਤੇ ਜੀਐਸਟੀਆਰ 1 ਦਰਜ ਕਰਨ ਦੀ ਜ਼ਰੂਰਤ ਨਹੀਂ ਹੋਏਗੀ। ਉਨ੍ਹਾਂ ਨੂੰ ਸਿਰਫ ਤਿਮਾਹੀ ਰਿਟਰਨ ਫ਼ਾਈਲ ਕਰਨੀ ਹੈ।