
ਤੁਹਾਡੀ ਸਰਕਾਰ ਨੇ ਮੈਨੂੰ ਬਿਨ੍ਹਾਂ ਕਿਸੇ ਆਦੇਸ਼ ਅਤੇ ਮੁਕੱਦਮੇ ਦੇ ਪਿਛਲੇ 28 ਘੰਟਿਆਂ ਤੋਂ ਹਿਰਾਸਤ ਵਿਚ ਰੱਖਿਆ ਹੋਇਆ ਹੈ।”
ਲਖਨਊ - ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ (Priyanka Gandhi) ਜਿਨ੍ਹਾਂ ਨੂੰ ਲਖੀਮਪੁਰ ਹਿੰਸਾ ਤੋਂ ਬਾਅਦ ਲਖੀਮਪੁਰ ਖੀਰੀ (Lakhimpur Kheri) ਖੇਤਰ ਵੱਲ ਜਾਂਦੇ ਸਮੇਂ ਹਿਰਾਸਤ ਵਿਚ ਲਿਆ ਗਿਆ ਸੀ ਉਹ ਅਜੇ ਵੀ ਹਿਰਾਸਤ ਵਿਚ ਹੀ ਹਨ। ਐਤਵਾਰ ਨੂੰ ਹੋਈ ਘਟਨਾ ਵਿਚ ਚਾਰ ਕਿਸਾਨਾਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ ਸੀ। ਸੂਬਾ ਕਾਂਗਰਸ ਪ੍ਰਧਾਨ ਅਜੇ ਕੁਮਾਰ ਲੱਲੂ ਨੇ ਮੰਗਲਵਾਰ ਨੂੰ ਦੱਸਿਆ ਕਿ ਵਾਡਰਾ ਸਮੇਤ ਪੰਜ ਨੇਤਾਵਾਂ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਤੇ 28 ਘੰਟੇ ਤੋਂ ਵੱਧ ਸਮਾਂ ਹੋ ਗਿਆ ਹੈ ਅਸੀਂ ਅਜੇ ਵੀ ਹਿਰਾਸਤ ਵਿਚ ਹੀ ਹਾਂ।
ਪ੍ਰਿਯੰਕਾ ਗਾਂਧੀ ਵਾਡਰਾ ਨੇ ਅਪਣੇ ਟਵਿੱਟਰ 'ਤੇ ਇਕ ਟਵੀਟ ਵਿਚ ਵੀਡੀਓ ਸ਼ੇਅਰ ਕਰ ਕੇ ਪੀਐੱਮ ਮੋਦੀ (PM Modi) ਨੂੰ ਸਵਾਲ ਕੀਤੇ। ਉਨ੍ਹਾਂ ਕਿਹਾ ਕਿ “ਨਰਿੰਦਰ ਮੋਦੀ ਜੀ, ਤੁਹਾਡੀ ਸਰਕਾਰ ਨੇ ਮੈਨੂੰ ਬਿਨ੍ਹਾਂ ਕਿਸੇ ਆਦੇਸ਼ ਅਤੇ ਮੁਕੱਦਮੇ ਦੇ ਪਿਛਲੇ 28 ਘੰਟਿਆਂ ਤੋਂ ਹਿਰਾਸਤ ਵਿਚ ਰੱਖਿਆ ਹੋਇਆ ਹੈ।” ਕਾਂਗਰਸ ਦੀ ਜਨਰਲ ਸਕੱਤਰ ਨੇ ਕਿਸਾਨਾਂ ਉੱਤੇ ਗੱਡੀ ਚੜਾਉਂ ਦਾ ਵੀਡੀਓ ਦਿਖਾਉਂਦੇ ਹੋਏ ਸਵਾਲ ਕੀਤਾ ਕਿ ਇਹ ਵਿਅਕਤੀ ਜਿਸ ਨੇ ਅੰਨਦਾਤਾ ਨੂੰ ਕੁਚਲਿਆ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ ਕਿਉਂ? "ਲਾਲੂ ਨੇ ਕਿਹਾ" ਵਾਡਰਾ ਨੂੰ ਅਜੇ ਤੱਕ ਆਪਣੇ ਵਕੀਲਾਂ ਨਾਲ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ।
ਕਿਸੇ ਨੂੰ ਬਿਨ੍ਹਾਂ ਕਿਸੇ ਦੋਸ਼ ਦੇ 24 ਘੰਟਿਆਂ ਤੋਂ ਵੱਧ ਸਮੇਂ ਤੱਕ ਪੁਲਿਸ ਹਿਰਾਸਤ ਵਿਚ ਰੱਖਣਾ ਗੈਰ ਕਨੂੰਨੀ ਹੈ ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਨਹੀਂ ਸਰਕ ਰਹੀ। ਉਹਨਾਂ ਨੂੰ ਹਿਰਾਸਤ ਵਿਚ ਲੈਂਦੇ ਸਮੇਂ ਕੁੱਝ ਨਹੀਂ ਦੱਸਿਆ ਨਾ ਕੋਈ ਦੋਸ਼ ਤੇ ਨਾ ਹੀ ਗ੍ਰਿਫ਼ਤਾਰੀ ਦ ਵਾਰੰਟ ਤੇ ਉਹਨਾਂ ਨੂੰ ਧੱਕੇ ਨਾਲ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰਿਯੰਕਾ ਗਾਂਧੀ ਨੇ ਸਾਫ਼ ਕਿਹਾ ਕਿ ਉਹ ਹਿਰਾਸਤ ਵਿਚੋਂ ਨਿਕਲਦੇ ਹੀ ਲਖੀਮਪੁਰ ਖੀਰੀ ਵਿਚ ਕਿਸਾਨਾਂ ਨੂੰ ਮਿਲਣ ਜ਼ਰੂਰ ਜਾਵੇਗੀ।
— Priyanka Gandhi Vadra (@priyankagandhi) October 5, 2021
ਕਾਂਗਰਸ ਦੇ ਮੀਡੀਆ ਅਤੇ ਸੰਚਾਰ ਵਿਭਾਗ ਦੇ ਉਪ ਪ੍ਰਧਾਨ ਪੰਕਜ ਸ਼੍ਰੀਵਾਸਤਵ ਨੇ ਵੀ ਮੋਦੀ 'ਤੇ ਤੰਜ਼ ਕੱਸਿਆ ਤੇ ਕਿਹਾ, “ਪ੍ਰਧਾਨ ਮੰਤਰੀ ਅੱਜ ਲਖਨਊ ਵਿਚ ਜਸ਼ਨ ਮਨਾਉਣ ਆ ਰਹੇ ਹਨ, ਜਦੋਂ ਕਿ ਲਖੀਮਪੁਰ ਖੀਰੀ ਵਿਚ ਕਿਸਾਨ ਨਿਆਂ ਦੀ ਉਡੀਕ ਕਰ ਰਹੇ ਹਨ। ਇਹ ਅਸੰਵੇਦਨਸ਼ੀਲਤਾ ਦੀ ਸਿਖ਼ਰ ਹੈ। ਪ੍ਰਿਯੰਕਾ ਗਾਂਧੀ ਦੇ ਨਾਲ ਪਾਰਟੀ ਦੇ ਰਾਜ ਸਭਾ ਮੈਂਬਰ ਦੀਪੇਂਦਰ ਹੁੱਡਾ, ਕਾਂਗਰਸ ਦੇ ਸੂਬਾ ਪ੍ਰਧਾਨ ਅਜੇ ਕੁਮਾਰ ਲੱਲੂ, ਰਾਸ਼ਟਰੀ ਸਕੱਤਰ ਧੀਰਜ ਗੁਰਜਰ, ਯੂਥ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਬੀ.ਵੀ. ਸ੍ਰੀਨਿਵਾਸ ਅਤੇ ਐਮਐਲਸੀ ਦੀਪਕ ਸਿੰਘ ਵੀ ਹਿਰਾਸਤ ਵਿਚ ਹਨ। ਲੱਲੂ ਨੇ ਕਿਹਾ ਕਿ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਪਾਰਟੀ ਦੇ ਸੀਨੀਅਰ ਨੇਤਾ ਸੈਕਿੰਡ ਕੋਰ ਪੀਏਸੀ ਪਰਿਸਰ ਦੇ ਬਾਹਰ ਮੌਜੂਦ ਹਨ ਅਤੇ ਸਾਰੇ ਨਜ਼ਰਬੰਦ ਨੇਤਾਵਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ।