Dr. Vikramjit Singh Sahni : ਡਾ. ਸਾਹਨੀ ਨੇ ਪੰਜਾਬ ਨੂੰ ਦਰਪੇਸ਼ ਮੌਜੂਦਾ ਵਾਤਾਵਰਣਕ ਚੁਣੌਤੀਆਂ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ
Dr. Vikramjit Singh Sahni : ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਵਰ੍ਹੇ ਨੂੰ 2025 ਵਿੱਚ ਮਨਾਉਣ ਲਈ ਪੰਜਾਬ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਈਕੋ ਨੇਚਰ ਪਾਰਕ ਪ੍ਰੋਗਰਾਮ ਤਹਿਤ 350 ਜੰਗਲਾਂ ਦਾ ਵਿਕਾਸ ਕੀਤਾ ਜਾਵੇਗਾ। ਇਹ ਐਲਾਨ ਡਾ. ਵਿਕਰਮਜੀਤ ਸਿੰਘ ਸਾਹਨੀ, ਸੰਸਦ ਮੈਂਬਰ ਰਾਜ ਸਭਾ ਨੇ ਵਾਸ਼ਿੰਗਟਨ, ਅਮਰੀਕਾ ਦੇ ਡਾ. ਰਾਜਵੰਤ ਸਿੰਘ ਦੁਆਰਾ ਸਥਾਪਿਤ ਈਕੋਸਿੱਖ ਦੇ 15 ਸਾਲ ਪੂਰੇ ਹੋਣ ਦੇ ਮੌਕੇ 'ਤੇ ਬੋਲਦਿਆਂ ਕੀਤਾ, ਜਿਸ ਨੇ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ 100 ਤੋਂ ਵੱਧ ਜੰਗਲ ਲਗਾਏ ਸਨ।
ਡਾ. ਸਾਹਨੀ ਨੇ ਪੰਜਾਬ ਨੂੰ ਦਰਪੇਸ਼ ਮੌਜੂਦਾ ਵਾਤਾਵਰਣਕ ਚੁਣੌਤੀਆਂ ਜਿਵੇਂ ਕਿ ਪ੍ਰਦੂਸ਼ਣ, ਪਾਣੀ ਦੇ ਘਟ ਰਹੇ ਪੱਧਰ, ਧਰਤੀ ਹੇਠਲੇ ਪਾਣੀ ਵਿੱਚ ਉੱਚ ਆਰਸੈਨਿਕ ਅਤੇ ਯੂਰੇਨੀਅਮ ਦੀ ਗੰਦਗੀ ਆਦਿ 'ਤੇ ਡੂੰਘੀ ਚਿੰਤਾ ਪ੍ਰਗਟ ਕੀਤੀ।
ਡਾ. ਸਾਹਨੀ ਨੇ ਅੱਗੇ ਕਿਹਾ ਕਿ ਪੰਜਾਬ ਦਾ AQI ਪੱਧਰ ਵਿਸ਼ਵ ਸਿਹਤ ਸੰਗਠਨ ਦੇ ਨਿਰਧਾਰਿਤ ਪੱਧਰ ਨਾਲੋਂ ਦੁੱਗਣਾ ਹੈ, ਇਸ ਲਈ ਜੰਗਲਾਂ ਦੀ ਕਟਾਈ ਨੂੰ ਰੋਕਣ ਦੇ ਨਾਲ-ਨਾਲ ਜੰਗਲਾਂ ਦਾ ਵਿਕਾਸ ਕਰਨਾ ਬਹੁਤ ਜ਼ਰੂਰੀ ਹੈ।
ਇਸ ਮੌਕੇ ਬਾਬਾ ਸੇਵਾ ਸਿੰਘ ਜੀ ਅਤੇ ਸਾਬਕਾ ਸੰਸਦ ਮੈਂਬਰ ਸ੍ਰ ਤਰਲੋਚਨ ਸਿੰਘ ਨੇ ਵੀ ਈਕੋ ਸਿੱਖ ਐਂਡ ਸਨ ਫਾਊਂਡੇਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
(For more news apart from 350 forests will be developed dedicated to 350th martyrdom year of Guru Teg Bahadur Ji News in Punjabi, stay tuned to Rozana Spokesman)