ਲੀਜ਼ ਤੇ ਹੈਲੀਕਾਪਟਰ ਰਾਹੀ ਹੈਲੀ ਟੈਕਸੀ ਸੇਵਾ ਸ਼ੁਰੂ ਕਰਨ ਲਈ ਕੇਂਦਰ ਤੋਂ ਮੰਗੇ 2.5 ਕਰੋੜ
Published : Nov 5, 2018, 6:27 pm IST
Updated : Nov 5, 2018, 6:28 pm IST
SHARE ARTICLE
Himachal Tourism
Himachal Tourism

ਸੈਰ ਸਪਾਟਾ ਵਿਭਾਗ ਨੇ ਹੈਲੀ ਟੈਕਸੀ ਸੇਵਾ ਸ਼ੁਰੂ ਕਰਨ ਲਈ ਵਿੱਤ ਵਿਭਾਗ ਤੋਂ 2.5 ਕਰੋੜ ਰੁਪਏ ਦੀ ਸਬਸਿਡੀ ਦੀ ਮੰਗ ਕੀਤੀ ਹੈ।

ਸ਼ਿਮਲਾ, ( ਭਾਸ਼ਾ ) : ਸੈਰ ਸਪਾਟਾ ਵਿਭਾਗ ਨੇ ਹਿਮਾਚਲ ਤੋਂ ਚੰਡੀਗੜ੍ਹ ਦੇ ਲਈ ਹੈਲੀ ਟੈਕਸੀ ਸੇਵਾ ਸ਼ੁਰੂ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਇਸ ਨੂੰ ਨਵੰਬਰ ਮਹੀਨੇ ਦੇ ਅਖੀਰ ਤੱਕ ਲਾਂਚ ਕੀਤੇ ਜਾਣ ਦੀ ਤਿਆਰੀ ਹੈ। 6 ਸੀਟਾਂ ਵਾਲੇ ਇਸ ਹੈਲੀਕਾਪਟਰ ਨੂੰ ਸੈਰ ਸਪਾਟਾ ਵਿਭਾਗ ਇਕ ਸਾਲ ਦੇ ਲਈ ਲੀਜ਼ ਤੇ ਲੈ ਰਿਹਾ ਹੈ। ਪੂਰਾ ਹਫਤਾ ਦਿਤੀ ਜਾਣ ਵਾਲੀ ਇਸ ਸਹੂਲਤ ਅਧੀਨ ਦੋ ਦਿਨ ਰਾਜ ਦੀਆਂ ਦੂਜੀਆਂ ਡੇਸਟੇਨੇਸ਼ਨਸ ਤੇ ਵੀ ਉੜਾਨ ਭਰੀ ਜਾਵੇਗੀ। ਇਸ ਦੇ ਲਈ ਧਰਮਸ਼ਾਲਾ ਅਤੇ ਮਨਾਲੀ ਨੂੰ ਚੁਣਿਆ ਗਿਆ ਹੈ।

FinanceFinance

ਸੈਰ ਸਪਾਟਾ ਵਿਭਾਗ ਨੇ ਹੈਲੀ ਟੈਕਸੀ ਸੇਵਾ ਸ਼ੁਰੂ ਕਰਨ ਲਈ ਵਿੱਤ ਵਿਭਾਗ ਤੋਂ 2.5 ਕਰੋੜ ਰੁਪਏ ਦੀ ਸਬਸਿਡੀ ਦੀ ਮੰਗ ਕੀਤੀ ਹੈ। ਸਬਸਿਡੀ ਮਿਲਦੇ ਹੀ ਟੈਂਡਰ ਪ੍ਰਕਿਰਿਆ ਸ਼ੁਰੂ ਕਰ ਦਿਤੀ ਜਾਵੇਗੀ। ਰਾਜ ਦਾ ਸੈਰ ਸਪਾਟਾ ਵਿਭਾਗ ਪਹਿਲੀ ਵਾਰ ਖੁਦ ਇਸ ਸੇਵਾ ਨੂੰ ਸ਼ੁਰੂ ਕਰਨ ਜਾ ਰਿਹਾ ਹੈ। ਵਿਭਾਗ ਨੇ ਸੀਐਮ ਦੀ ਅਗਵਾਈ ਵਿਚ ਹੋਈ ਬੈਠਕ ਵਿਚ ਹੈਲੀਕਾਪਟਰ ਖੁਦ ਲੀਜ਼ ਤੇ ਲੈਣ ਦੀ ਮੰਜੂਰੀ ਲੈ ਲਈ ਹੈ। ਇਸ ਤੋਂ ਪਹਿਲਾ ਹੈਲੀ ਟੈਕਸੀ ਵਿਚ ਸੀਐਮ ਦੇ ਲਈ ਲੀਜ਼ ਤੇ ਲਏ ਗਏ ਹੈਲੀਕਾਪਟਰ ਦੀ ਹੀ ਵਰਤੋਂ ਕੀਤੀ ਜਾ ਰਹੀ ਸੀ।

Heli-tourism Heli-tourism

ਜਿਸ ਕਾਰਨ ਨਿਯਮਤ ਤੌਰ ਤੇ ਇਸਦੀ ਮੁਰੰਮਤ ਵੀ ਨਹੀਂ ਸੀ ਹੋ ਰਹੀ। ਇਸ ਲਈ ਪਿਛਲੇ ਮਹੀਨੇ ਤੋਂ ਇਹ ਸੇਵਾ ਹਿਮਾਚਲ ਵਿਚ ਬੰਦ ਹੈ। ਵਧੀਕ ਮੁਖ ਸਕੱਤਰ ਰਾਮ ਸੁਭਗ ਸਿੰਘ ਨੇ ਕਿਹਾ ਕਿ ਵਿਭਾਗ ਨੇ ਟੈਂਡਰ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ ਅਤੇ ਇਸ ਲਈ 6 ਤੋਂ 7 ਕੰਪਨੀਆਂ ਨਾਲ ਗੱਲ ਚਲ ਰਹੀ ਹੈ। ਨਵੰਬਰ ਦੇ ਅਖੀਰ ਤੱਕ ਇਸ ਨੂੰ ਸ਼ੁਰੂ ਕੀਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ।

Himachal GovtHimachal Govt

ਰਾਜ ਸਰਕਾਰ ਨੂੰ 80 ਹਜ਼ਾਰ ਤੋਂ ਲੈ ਕੇ ਇਕ ਲੱਖ ਪ੍ਰਤੀ ਘੰਟਾ ਦੀ ਦਰ ਨਾਲ ਹੈਲੀਕਾਪਟਰ ਮਿਲੇਗਾ। ਇਸ ਦੀ ਦਰ ਦਾ ਅੰਦਾਜ਼ਾ ਲਗਾਇਆ ਜਾਵੇ ਤਾਂ ਰਾਜ ਸਰਕਾਰ ਨੂੰ ਪ੍ਰਤੀ ਸੀਟ ਸਾਢੇ ਛੇ ਤੋਂ ਲੈ ਕੇ ਸੱਤ ਹਜ਼ਾਰ ਰੁਪਏ ਤੱਕ ਦਾ ਕਿਰਾਇਆ ਪਵੇਗਾ। ਲੋਕਾਂ ਤੇ ਜਿਆਦਾ ਭਾਰ ਨਾ ਪਵੇ, ਇਸ ਦੇ ਲਈ ਸਰਕਾਰ ਨੇ 3500 ਤੋਂ 4000 ਰੁਪਏ ਤੱਕ ਦਾ ਕਿਰਾਇਆ ਨਿਰਧਾਰਤ ਕਰਨ ਦਾ ਫੈਸਲਾ ਕੀਤਾ ਹੈ। ਸੈਰ ਸਪਾਟਾ ਵਿਭਾਗ ਨੇ ਕਿਰਾਏ ਦਾ ਮਤਾ ਤਿਆਰ ਕੀਤਾ ਹੈ ਜਿਸ ਤੇ ਆਖਰੀ ਮੰਜੂਰੀ ਮਿਲਣੀ ਅਜੇ ਬਾਕੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM

CM ਦੇ ਲੰਮਾ ਸਮਾਂ OSD ਰਹੇ ਓਂਕਾਰ ਸਿੰਘ ਦਾ ਬਿਆਨ,'AAP ਦੇ ਲੀਡਰਾਂ ਦੀ ਲਿਸਟ ਬਹੁਤ ਲੰਮੀ ਹੈ ਜਲਦ ਹੋਰ ਵੀ ਕਈ ਲੀਡਰ ਬੀਜੇਪੀ 'ਚ ਹੋਣਗੇ ਸ਼ਾਮਲ

16 Jan 2026 3:13 PM

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM
Advertisement