
ਲੋਕ ਸਭਾ 'ਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਇਕ ਤਿੱਖੀ ਟਿਪਣੀ ਕਰਦਿਆਂ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨਾਲ ਉਹੀ ਕਰਨਾ ਚਾਹੁੰਦੇ.....
ਮੁੰਬਈ : ਲੋਕ ਸਭਾ 'ਚ ਕਾਂਗਰਸ ਦੇ ਆਗੂ ਮਲਿਕਾਰਜੁਨ ਖੜਗੇ ਨੇ ਇਕ ਤਿੱਖੀ ਟਿਪਣੀ ਕਰਦਿਆਂ ਐਤਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਨਾਲ ਉਹੀ ਕਰਨਾ ਚਾਹੁੰਦੇ ਹਨ ਜੋ ਤਾਨਾਸ਼ਾਹ ਅਡੋਲਫ਼ ਹਿਟਲਰ ਨੇ ਜਰਮਨੀ ਨਾਲ ਕੀਤਾ ਸੀ। ਕਰਨਾਟਕ ਤੋਂ ਸੰਸਦ ਮੈਂਬਰ ਮੁੰਬਈ ਦੇ ਬਾਂਦਰਾ 'ਚ ਕਾਂਗਰਸ ਵਲੋਂ ਕਰਵਾਏ 'ਸੰਵਿਧਾਨ ਬਚਾਉ ਕੌਂਸਲ' 'ਚ ਬੋਲ ਰਹੇ ਸਨ।
ਖੜਗੇ ਨੇ ਕਿਹਾ ਕਿ ਭਾਜਪਾ ਦੇ ਰਾਜ 'ਚ ਦੇਸ਼ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਪਰ ਕਾਂਗਰਸ ਕਦੇ ਵੀ ਆਰ.ਐਸ.ਐਸ., ਭਾਜਪਾ ਅਤੇ ਮੋਦੀ ਨੂੰ ਉਨ੍ਹਾਂ ਵਾਂਗ ਸੰਵਿਧਾਨ ਨੂੰ ਨਸ਼ਟ ਨਹੀਂ ਕਰਨ ਦੇਵੇਗੀ ਜਿਵੇਂ ਹੋਰ ਸੰਸਥਾਵਾਂ ਨੂੰ ਤਬਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ''ਸੰਵਿਧਾਨ ਦਾ ਸਬੰਧ ਕਿਸੇ ਖ਼ਾਸ ਜਾਤ, ਧਰਮ ਜਾਂ ਭਾਈਚਾਰੇ ਨਾਲ ਨਹੀਂ ਹੈ ਬਲਕਿ ਬਰਾਬਰ ਰੂਪ 'ਚ ਹਰ ਭਾਰਤੀ ਨਾਲ ਹੈ।'' (ਪੀਟੀਆਈ)