
ਇਨਾਮ ਵਜੋਂ ਸਿਰਫ਼ ਸੱਤ ਰੁਪਏ ਲਏ, ਪੰਜ ਲੱਖ ਰੁਪਏ ਦੇ ਇਨਾਮ ਦੀ ਪੇਸ਼ਕਸ਼ ਠੁਕਰਾ ਦਿਤੀ
ਪੁਣੇ : ਜੇਬ ਵਿਚ ਸਿਰਫ਼ ਤਿੰਨ ਰੁਪਏ ਹੋਣ ਤੇ 40 ਹਜ਼ਾਰ ਰੁਪਏ ਲੱਭ ਜਾਣ ਤਾਂ ਸ਼ਾਇਦ ਚੰਗੇ-ਭਲੇ ਆਦਮੀ ਦਾ ਈਮਾਨ ਡੋਲ ਜਾਵੇ ਪਰ ਮਹਾਰਾਸ਼ਟਰ ਦੇ ਸਤਾਰਾ ਵਿਚ ਧਾਨਜੀ ਜਗਦਾਲੇ ਨੇ ਅਜਿਹੇ ਹਾਲਾਤ ਵਿਚ ਅਪਣਾ ਈਮਾਨ ਨਹੀਂ ਡਿੱਗਣ ਦਿਤਾ। ਛੋਟੇ ਮੋਟੇ ਕੰਮ ਕਰ ਕੇ ਗੁਜ਼ਾਰਾ ਕਰਨ ਵਾਲੇ 54 ਸਾਲਾ ਜਗਦਾਲੇ ਨੇ ਦੀਵਾਲੀ ਮੌਕੇ ਬੱਸ ਸਟਾਪ 'ਤੇ ਮਿਲੇ 40 ਹਜ਼ਾਰ ਰੁਪਏ ਉਸ ਦੇ ਅਸਲੀ ਮਾਲਕ ਨੂੰ ਦੇ ਕੇ ਈਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ।
ਉਸ ਦੀ ਈਮਾਨਦਾਰੀ ਨੂੰ ਵੇਖ ਕੇ ਮਾਲਕ ਨੇ ਉਸ ਨੂੰ ਇਨਾਮ ਵਜੋਂ ਇਕ ਹਜ਼ਾਰ ਰੁਪਏ ਦੇਣੇ ਚਾਹੇ ਪਰ ਉਸ ਨੇ ਸਿਰਫ਼ ਸੱਤ ਰੁਪਏ ਲਏ ਕਿਉਂਕਿ ਉਸ ਦੀ ਜੇਬ ਵਿਚ ਸਿਰਫ਼ ਤਿੰਨ ਰੁਪਏ ਸਨ ਅਤੇ ਸਤਾਰਾ ਤੋਂ ਅਪਣੇ ਪਿੰੰਡ ਜਾਣ ਲਈ ਬੱਸ ਦੇ ਕਿਰਾਏ ਵਾਸਤੇ ਉਸ ਨੂੰ ਦਸ ਰੁਪਏ ਦੀ ਲੋੜ ਸੀ। ਜਗਦਾਲੇ ਨੇ ਕਿਹਾ, 'ਉਹ ਕਿਸੇ ਕੰਮ ਲਈ ਦੀਵਾਲੀ ਮੌਕੇ ਦਹੇਵਾੜੀ ਗਿਆ ਸੀ ਅਤੇ ਮੁੜ ਕੇ ਬੱਸ ਸਟਾਪ 'ਤੇ ਆਇਆ। ਉਥੇ ਨੋਟਾਂ ਦਾ ਬੰਡਲ ਮਿਲਿਆ।
Namasti Dhanaji!
— Meghna (@meghna888888) November 4, 2019
My utmost respect to you. Finding so much money and returning it without taking any reward money is truly amazing! Humanity prevails! #GoodNews: Honest Man Returns Rs 40,000 Found at Bus Stop https://t.co/i2EeewlHZi
ਮੈਂ ਆਲੇ ਦੁਆਲੇ ਦੇ ਲੋਕਾਂ ਨੂੰ ਪੁਛਿਆ ਤਾਂ ਉਥੇ ਪ੍ਰੇਸ਼ਾਨ ਸ਼ਖ਼ਸ ਵਿਖਾਈ ਦਿਤਾ ਜਿਹੜਾ ਕੁੱਝ ਲੱਭ ਰਿਹਾ ਸੀ। ਮੈਨੂੰ ਤੁਰਤ ਸਮਝ ਆ ਗਈ ਕਿ ਨੋਟਾਂ ਦਾ ਬੰਡਲ ਉਸ ਦਾ ਹੈ।' ਉਸ ਨੇ ਕਿਹਾ, 'ਉਸ ਵਿਅਕਤੀ ਨੇ ਦਸਿਆ ਕਿ ਬੰਡਲ ਵਿਚ 40 ਹਜ਼ਾਰ ਰੁਪਏ ਹਨ ਜਿਹੜੇ ਉਸ ਨੇ ਅਪਣੀ ਪਤਨੀ ਦੇ ਆਪਰੇਸ਼ਨ ਲਈ ਰੱਖੇ ਹਨ। ਮੈਂ ਤੁਰਤ ਉਸ ਨੂੰ ਬੰਡਲ ਦੇ ਦਿਤਾ।' ਇਸ ਘਟਨਾ ਮਗਰੋਂ ਸਤਾਰਾ ਦੇ ਭਾਜਪਾ ਵਿਧਾਇਕ ਸ਼ਿਵਦਰਾਜੇ ਭੋਸਲੇ ਤੇ ਹੋਰਾਂ ਨੇ ਜਗਦਾਲੇ ਦਾ ਸਨਮਾਨ ਕੀਤਾ ਪਰ ਉਸ ਨੇ ਨਕਦ ਪੁਰਸਕਾਰ ਲੈਣ ਤੋਂ ਇਨਕਾਰ ਕਰ ਦਿਤਾ।
ਜ਼ਿਲ੍ਹੇ ਦੇ ਮੂਲ ਨਿਵਾਸੀ ਤੇ ਫ਼ਿਲਹਾਲ ਅਮਰੀਕਾ ਵਿਚ ਰਹਿ ਰਹੇ ਰਾਹੁਲ ਬਰਗ ਨੇ ਜਗਦਾਲੇ ਨੂੰ ਪੰਜ ਲੱਖ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਨਿਮਰਤਾ ਨਾਲ ਠੁਕਰਾ ਦਿਤੀ। ਉਸ ਨੇ ਕਿਹਾ, 'ਮੇਰਾ ਮੰਨਣਾ ਹੈ ਕਿ ਕਿਸੇ ਦੇ ਪੈਸੇ ਲੈਣ ਨਾਲ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ। ਮੈਂ ਸਿਰਫ਼ ਇਹੋ ਸੰਦੇਸ਼ ਫੈਲਾਉਣਾ ਚਾਹੁੰਦਾ ਹਾਂ ਕਿ ਲੋਕਾਂ ਨੂੰ ਈਮਾਨਦਾਰੀ ਨਾਲ ਰਹਿਣਾ ਚਾਹੀਦਾ ਹੈ।'
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।