ਬੇਟੇ ਦੀ ਲਾਸ਼ ਕੋਲ ਰਾਮ ਦਾ ਭਜਨ ਗਾਉਂਦੀ ਰਹੀ ਮਾਂ, ਵੀਡੀਓ ਦੇਖ ਭਾਵੁਕ ਹੋਏ ਲੋਕ   
Published : Nov 5, 2019, 12:10 pm IST
Updated : Nov 5, 2019, 12:10 pm IST
SHARE ARTICLE
Poonam Virat Singing in Front of her Young Son Emotional Video Viral
Poonam Virat Singing in Front of her Young Son Emotional Video Viral

ਜਾਣਕਾਰੀ ਅਨੁਸਾਰ ਇਹ ਵੀਡੀਓ ਛਤੀਸਗੜ੍ਹ ਦੇ ਰਾਜਨੰਦ ਪਿੰਡ ਦੀ ਹੈ। ਇਸ ਬੇਟੇ ਦੀ ਮਾਂ ਨਾਮ ਪੂਨਮ ਵਿਰਾਟ ਹੈ।

ਛਤੀਸਗੜ੍ਹ- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲਗਭਗ ਹਰ ਕੋਈ ਭਾਵੁਕ ਹੋ ਰਿਹਾ ਹੈ ਦਰਅਸਲ ਇਸ ਵੀਡੀਓ ਵਿਚ ਕੁੱਝ ਅਜਿਹਾ ਹੈ ਜਿਸ ਨੂੰ ਦੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਇਸ ਵੀਡੀਓ ਵਿਚ ਇਕ ਮਾਂ ਜਿਸ ਦੇ ਸਾਹਮਣੇ ਉਸ ਦੇ ਬੇਟੇ ਦੀ ਲਾਸ਼ ਪਈ ਹੈ। ਆਪਣੇ ਬੇਟੇ ਦੀ ਲਾਸ਼ ਨੂੰ ਦੇਖ ਕੇ ਮਾਂ ਆਪਣੇ ਬੇਟੇ ਦੀ ਪਸੰਦ ਦਾ ਗਾਣਾ ਗਾ ਰਹੀ ਹੈ।

ਇਸ ਵੀਡੀਓ ਨੂੰ ਲੋਕ ਸ਼ੇਅਰ ਕਰ ਰਹੇ ਹਨ ਅਤੇ ਲਿਖ ਰਹੇ ਹਨ ਕਿ ਮਾਂ ਅਜਿਹੀ ਹੀ ਹੁੰਦੀ ਹੈ। ਜਾਣਕਾਰੀ ਅਨੁਸਾਰ ਇਹ ਵੀਡੀਓ ਛਤੀਸਗੜ੍ਹ ਦੇ ਰਾਜਨੰਦ ਪਿੰਡ ਦੀ ਹੈ। ਇਸ ਬੇਟੇ ਦੀ ਮਾਂ ਨਾਮ ਪੂਨਮ ਵਿਰਾਟ ਹੈ। ਪੂਨਮ ਮਸ਼ਹੂਰ ਲੋਕ ਗਾਇਕ ਦੀਪਕ ਵਿਰਾਟ ਦੀ ਪਤਨੀ ਹੈ। ਪੂਨਮ ਵਿਰਾਟ ਵੀ ਲੋਕ ਜਗਤ ਦੀ ਮੰਨਿਆ ਹੋਇਆ ਨਾਮ ਹੈ। ਬੀਤੇ ਸ਼ਨੀਵਾਰ ਉਹਨਾਂ ਦੇ ਬੇਟੇ ਸੂਰਜ ਵਿਰਾਟ ਦੀ ਮੌਤ ਹੋ ਗਈ ਸੀ। ਸੂਰਜ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ।

1

ਸੂਰਜ ਵਿਰਾਟ ਵੀ ਛਤੀਸਗੜ੍ਹ ਵਿਚ ਲੋਕ ਜਗਤ ਦੇ ਜ਼ਬਰਦਸਤ ਕਲਾਕਾਰ ਹਨ। ਪੂਨਮ ਵਿਰਾਟ ਨੇ ਲੱਖਾਂ ਸਟੇਜ਼ਾਂ 'ਤੇ ਚੋਲਾ ਮਾਟੀ ਦੇ ਰਾਮ ਗੀਤ ਗਾਇਆ ਹੈ ਅਤੇ ਇਹ ਹੀ ਗਾਣਾ ਉਸ ਦੀ ਪਹਿਚਾਣ ਸੀ। ਪੂਨਮ ਦੇ ਬੇਟੇ ਦੀ ਵੀ ਇਹ ਹੀ ਇੱਛਾ ਸੀ ਕਿ ਜਦੋਂ ਉਹ ਇਸ ਦੁਨੀਆਂ ਤੋਂ ਚਲਾ ਜਾਵੇ ਉਸ ਸਮੇਂ ਇਹ ਗੀਤ ਗਾ ਕੇ ਹੀ ਉਸ ਨੂੰ ਵਿਦਾ ਕੀਤਾ ਜਾਵੇ। ਬੇਰਹਿਮ ਸਮੇਂ ਨੇ ਇਹ ਜ਼ਿੰਮੇਵਾਰੀ ਪੂਨਮ ਨੂੰ ਸੌਂਪ ਦਿੱਤੀ ਅਤੇ ਇਕ ਮਾਂ ਨੇ ਆਪਣੇ ਬੇਟੇ ਦੀ ਇੱਛਾ ਪੂਰੀ ਕੀਤੀ ਅਤੇ ਕਿਸੇ ਨੇ ਇਹ ਸਾਰਾ ਦ੍ਰਿਸ਼ ਰਿਕਾਰਡ ਕਰ ਲਿਆ ਅਤੇ ਸੋਸ਼ਲ ਮੀਡੀਆ 'ਤੇ ਪੋਸਟ ਕਰ ਦਿੱਤਾ।

ਹੁਣ ਇਹ ਵੀਡੀਓ ਬਹੁਤ ਵਾਇਰਲ ਹੋ ਰਿਹਾ ਹੈ ਅਤੇ ਲੋਕ ਮਾਂ ਦੀ ਮਮਤਾ ਨੂੰ ਲੈ ਕੇ ਤਰ੍ਹਾਂ ਰ੍ਹਾਂ ਦੇ ਕਮੈਂਟ ਕਰ ਰਹੇ ਹਨ।  ਇਕ ਯੂਜ਼ਰ ਨੇ ਲਿਖਿਆ ਕਿ ਮਾਂ ਨੂੰ ਕੋਟਿ ਕੋਟਿ ਪ੍ਰਣਾਮ। ਇਕ ਹੋਰ ਨੇ ਲਿਖਿਆ ਕਿ ਰੱਬ ਵੀ ਕਦੇਂ ਕਦੇਂ ਅਜਿਹੀਆਂ ਚੀਜ਼ਾਂ ਦੇਕਣ ਲਈ ਮਜ਼ਬੂਰ ਕਰ ਦਿੰਦਾ ਹੈ। ਲੋਕ ਲਿਖ ਰਹੇ ਨੇ ਜਿਸ ਤਰ੍ਹਾਂ ਇਕ ਮਾਂ ਨੇ ਆਪਣੇ ਬੇਟੇ ਨੂੰ ਸ਼ਰਧਾਜ਼ਲੀ ਦਿੱਤੀ ਉਹ ਲੰਮੇ ਸਮੇਂ ਤੱਕ ਦਿਲੋ ਦਿਮਾਗ 'ਤੇ ਛਾਈ ਰਹੇਗੀ। 

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement