
ਸਾਰੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।
ਮੁੰਬਈ- ਮਹਾਰਾਸ਼ਟਰ ਦੀ ਕੈਮੀਕਲ ਫੈਕਟਰੀ 'ਚ ਵੱਡਾ ਧਮਾਕਾ ਹੋਣ ਨਾਲ 2 ਲੋਕਾਂ ਦੀ ਮੌਤ ਅਤੇ ਕਈ ਜ਼ਖ਼ਮੀਹੋ ਗਏ। ਦੱਸ ਦੇਈਏ ਕਿ ਇਹ ਘਟਨਾ ਮਹਾਰਾਸ਼ਟਰਦੇ ਰਾਏਗੜ੍ਹ ਦੇ ਢੇਕੂ ਇਲਾਕੇ ਦੀ ਹੈ ਇਸ ਇਲਾਕੇ 'ਚ ਬੀਤੀ ਰਾਤ ਇਕ ਕੈਮੀਕਲ ਫੈਕਟਰੀ 'ਚ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 6 ਹੋਰ ਜ਼ਖ਼ਮੀ ਹੋ ਗਏ। ਸਾਰੇ ਜ਼ਖ਼ਮੀਆਂ ਨੂੰ ਸਥਾਨਕ ਹਸਪਤਾਲ 'ਚ ਦਾਖ਼ਲ ਕਰਾਇਆ ਗਿਆ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਫੈਕਟਰੀ ਚ ਅੱਧੀ ਰਾਤ ਨੂੰ ਕਰੀਬ 2.30 ਵਜੇ ਮੁੰਬਈ ਤੋਂ ਲਗਭਗ 70 ਕਿਲੋਮੀਟਰ ਦੂਰ ਫੈਕਟਰੀ 'ਚ ਵੱਡਾ ਧਮਾਕਾ ਹੋਇਆ ਜਿਸ ਤੋਂ ਬਾਅਦ ਕੈਂਪਸ ਵਿਚ ਅੱਗ ਲੱਗ ਗਈ।
ਖੋਪੋਲੀ ਥਾਣੇ ਦੇ ਅਧਿਕਾਰੀ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਹਾਦਸੇ ਵਿੱਚ ਇੱਕ ਔਰਤ ਸਣੇ ਦੋ ਲੋਕ ਮਾਰੇ ਗਏ ਅਤੇ ਛੇ ਹੋਰ ਜ਼ਖਮੀ ਹੋ ਗਏ। ਦੁਰਘਟਨਾ ਤੋਂ ਤੁਰੰਤ ਬਾਅਦ ਦਮਕਲ ਗੱਡੀਆਂ ਅਤੇ ਪੁਲਿਸ ਕਰਮਚਾਰੀ ਮੌਕੇ 'ਤੇ ਪਹੁੰਚ ਗਏ। ਫਿਰ ਉਨ੍ਹਾਂ ਨੇ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।