ਦਿੱਲੀ ਦੀ ਹਵਾ ਹੋਈ 'ਬਹੁਤ ਖ਼ਰਾਬ', ਦੱਖਣ ਦੇ ਕੁਝ ਸੂਬਿਆਂ 'ਚ ਹੋ ਸਕਦੀ ਹੈ ਬਾਰਿਸ਼
Published : Nov 5, 2021, 7:57 am IST
Updated : Nov 5, 2021, 7:57 am IST
SHARE ARTICLE
Air Quality Delhi
Air Quality Delhi

ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਦੇਸ਼ ਦੇ ਹੇਠਲੇ ਸੂਬਿਆਂ ਵਿਚ ਬਾਰਿਸ਼ ਹੋਣ ਦੇ ਆਸਾਰ ਪ੍ਰਗਟ ਕੀਤੇ ਹਨ ਹਾਲਾਂਕਿ ਕਿਸੇ ਵੀ ਖੇਤਰ ਲਈ ਗੰਭੀਰ ਚਿਤਾਵਨੀ ਨਹੀਂ ਹੈ।

ਨਵੀਂ ਦਿੱਲੀ : ਭਾਰਤ ਮੌਸਮ ਵਿਗਿਆਨ ਵਿਭਾਗ (IMD) ਨੇ ਦੇਸ਼ ਦੇ ਹੇਠਲੇ ਸੂਬਿਆਂ ਵਿਚ ਬਾਰਿਸ਼ ਹੋਣ ਦੇ ਆਸਾਰ ਪ੍ਰਗਟ ਕੀਤੇ ਹਨ ਹਾਲਾਂਕਿ ਕਿਸੇ ਵੀ ਖੇਤਰ ਲਈ ਗੰਭੀਰ ਚਿਤਾਵਨੀ ਜਾਂ ਅਲਰਟ ਨਹੀਂ ਹੈ। ਮੌਸਮ ਵਿਭਾਗ ਦੇ ਅਨੁਸਾਰ ਕੋਂਕਣ, ਗੋਵਾ, ਮਰਾਠਵਾੜਾ, ਸਮੁੰਦਰੀ ਅੰਧ ਪ੍ਰਦੇਸ਼, ਤੇਲੰਗਾਨਾ ਮੱਧ ਮਹਾਰਾਸ਼ਟਰ, ਰਾਇਲਸੀਮਾ, ਕੇਰਲ, ਤਮਿਲਨਾਡੂ, ਪੁਡਦੁਚੇਰੀ, ਕੇਰਲ, ਅਤੇ ਲਕਸ਼ਦੀਪ ਵਿਚ ਬਾਰਿਸ਼ ਹੋ ਸਕਦਾ ਹੈ। ਇਹ ਬਾਰਿਸ਼ ਵਿੱਚ ਹਲਕੀਆਂ ਮੱਧ ਤੱਕ ਹੋ ਸਕਦਾ ਹੈ। ਨਾਲ ਹੀ ਕੁਝ ਇਲਾਕਿਆਂ ਵਿਚ ਤੇਜ਼ ਹਵਾ ਵੀ ਚੱਲ ਸਕਦੀ ਹੈ।

Air Pollution Air Pollution

ਉਧਰ ਰਾਸ਼ਟਰੀ ਰਾਜਧਾਨੀ ਦਿੱਲੀ (ਦਿੱਲੀ AQI) ਦੇ ਆਸ-ਪਾਸ ਦੇ ਇਲਾਕਾਂ ਵਿੱਚ ਪਰਾਲੀ ਸਾੜੇ ਜਾਣ ਤੋਂ ਧੂੰਏਂ ਵਿੱਚ ਵਾਧਾ ਹੁੰਦਾ ਹੈ ਅਤੇ ਨਾਲ ਹੀ ਦੀਵਾਲੀ 'ਤੇ ਆਤਿਸ਼ਬਾਜ਼ੀ 'ਤੇ ਸਰਕਾਰ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੀਆਂ ਧੱਜੀਆਂ ਉਡਾਈਆਂ ਗਈਆਂ। ਵੀਰਵਾਰ ਨੂੰ ਦਿੱਲੀ ਅਤੇ ਉਸ ਦੇ ਆਲੇ-ਦੁਆਲੇ ਅਸਮਾਨ ਧੂੰਏਂ ਨਾਲ ਭਰ ਗਿਆ ਜਿਸ ਦੇ ਚਲਦਿਆਂ ਸ਼ਹਿਰ ਦੀ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ ਵਿੱਚ ਪਹੁੰਚ ਗਈ।

ਦਿੱਲੀ 'ਚ ਵਧਦੇ ਪ੍ਰਦੂਸ਼ਣ ਦੇ ਵਿਚਕਾਰ ਪ੍ਰਦੂਸ਼ਣ ਦੀ ਸ਼ੁੱਧਤਾ (AQI) ਜੋ ਸ਼ਾਮ ਚਾਰ ਵਜੇ 382 ਸੀ, ਉਹ ਰਾਤ ਅੱਠ ਵਜੇ 'ਗੰਭੀਰ' ਸ਼੍ਰੇਣੀ 'ਚ ਪਹੁੰਚ ਗਈ ਸੀ।  ਧੜੱਲੇ ਨਾਲ ਪਟਾਕੇ ਚਲਾਉਣ ਕਾਰਨ ਰਾਤ ਨੌਂ ਵਜੇ ਤੋਂ ਬਾਅਦ ਦਿੱਲੀ ਦੇ ਨੇੜਲੇ ਸ਼ਹਿਰ ਫਰੀਦਾਬਾਦ ਵਿਚ AQI 424, ਗਾਜ਼ੀਆਬਾਦ ਵਿਚ 442, ਗੁਰੂਗ੍ਰਾਮ ਵਿਚ 423 ਅਤੇ ਨੋਇਡਾ ਵਿਚ 431 ਦਰਜ ਕੀਤੇ ਗਏ, ਜੋਕਿ 'ਗੰਭੀਰ' ਸ਼੍ਰੇਣੀ ਵਿਚ ਹੈ। ਦਿੱਲੀ ਅਤੇ ਇਸ ਦੇ ਆਲੇ-ਦੁਆਲੇ ਕਈ ਲੋਕਾਂ ਨੇ ਗਲੇ ਵਿਚ ਖਰਾਸ਼ ਅਤੇ ਅੱਖਾਂ ਵਿਚੋਂ ਪਾਣੀ ਆਉਣ ਦੀ ਸ਼ਿਕਾਇਤ ਕੀਤੀ।

pollutionpollution

ਪਟਾਕਿਆਂ 'ਤੇ ਪੂਰਣ ਪਾਬੰਦੀ ਦੇ ਕਾਰਨ ਦੱਖਣੀ ਦਿੱਲੀ ਦੇ ਲਾਜਪਤ ਨਗਰ, ਉੱਤਰੀ ਦਿੱਲੀ ਕੇ ਬੁਰਾੜੀ, ਪੱਛਮੀ ਦਿੱਲੀ ਦੇ ਪੱਛਮੀ ਵਿਹਾਰ ਅਤੇ ਪਹਿਲਾਂ ਦਿੱਲੀ ਦੇ ਸ਼ਾਹਦਰਾ ਵਿੱਚ ਸ਼ਾਮ ਸੱਤ ਵਜੇ ਤੋਂ ਪਟਾਕੇ ਚਲਾਏ ਜਾਣ ਦੇ ਮਾਮਲੇ ਸਾਹਮਣੇ ਆਏ। ਉਥੇ ਹੀ ਗੁਰੂਗ੍ਰਾਮ ਅਤੇ ਫਰੀਦਾਬਾਦ ਵਿੱਚ ਉੱਚ-ਤੀਵਰਤਾ ਦੇ ਪਟਾਕੇ ਚਲਾਏ ਗਏ। ਹਰਿਆਣਾ ਸਰਕਾਰ ਨੇ ਵੀ ਦਿੱਲੀ ਦੇ ਨਾਲ ਲਗਦੇ ਇਲਾਕਿਆਂ ਸਮੇਤ 14 ਜ਼ਿਲ੍ਹਿਆਂ ਵਿੱਚ ਪਟਾਕਿਆਂ ਦੀ ਵਿਕਰੀ ਅਤੇ ਵਰਤੋਂ 'ਤੇ ਪਾਬੰਦੀ ਲਗਾਈ ਸੀ।  

PollutionPollution

ਭਾਰਤ ਮੌਸਮ ਵਿਗਿਆਨ ਵਿਭਾਗ (ਆਈ.ਐੱਮ.ਡੀ.) ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਕੋਹਰੇ ਦੇ ਚੱਲਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਅਤੇ ਸਫਦਰਜੰਗ ਹਵਾਈ ਅੱਡੇ 'ਤੇ 600-800 ਮੀਟਰ ਦੇ ਖੇਤਰ ਵਿੱਚ ਘੱਟ ਦ੍ਰਿਸ਼ਤਾ ਹੈ।  SAFAR ਅਨੁਸਾਰ ਸੱਤ ਨਵੰਬਰ ਦੀ ਸ਼ਾਮ ਵੀ ਕੁਝ ਰਾਹਤ ਮਿਲਣ ਦੀ ਉਮੀਦ ਹੈ। ਹਾਲਾਂਕਿ, AQI 'ਬਹੁਤ ਖ਼ਰਾਬ'  ਸ਼੍ਰੇਣੀ ਵਿੱਚ ਰਹਿਣ ਦਾ ਖ਼ਦਸ਼ਾ ਹੈ।

SHARE ARTICLE

ਏਜੰਸੀ

Advertisement

ਜਿਗਰੀ ਯਾਰ ਰਾਜਵੀਰ ਜਵੰਦਾ ਦੀ ਅੰਤਮ ਅਰਦਾਸ 'ਚ ਰੋ ਪਿਆ ਰੇਸ਼ਮ ਅਨਮੋਲ

18 Oct 2025 3:17 PM

Haryana: Pharma company owner gifts Brand New Cars to Employees on Diwali | Panchkula Diwali

17 Oct 2025 3:21 PM

Rajvir Jawanda daughter very emotional & touching speech on antim ardaas of Rajvir Jawanda

17 Oct 2025 3:17 PM

2 ਭੈਣਾਂ ਨੂੰ ਕੁਚਲਿਆ Thar ਨੇ, ਇਕ ਦੀ ਹੋਈ ਮੌਤ | Chd Thar News

16 Oct 2025 3:10 PM

DIG ਰੋਪੜ ਰੇਂਜ ਹਰਚਰਨ ਸਿੰਘ ਭੁੱਲਰ ਗ੍ਰਿਫ਼ਤਾਰ, CBI ਨੇ ਕੱਸਿਆ ਸ਼ਿਕੰਜਾ, DIG 'ਤੇ ਲੱਗੇ ਰਿਸ਼ਵਤ ਲੈਣ ਦੇ ਇਲਜ਼ਾਮ...

16 Oct 2025 3:09 PM
Advertisement