
ਪਾਬੰਦੀ ਦੇ ਬਾਵਜੂਦ ਵੀ ਲੋਕਾਂ ਨੇ ਰੱਜ ਕੇ ਚਲਾਏ ਪਟਾਕੇ
ਚੰਡੀਗੜ੍ਹ: ਪਟਾਕਿਆਂ 'ਤੇ ਪਾਬੰਦੀ ਹੋਣ ਦੇ ਬਾਵਜੂਦ ਸ਼ਹਿਰ 'ਚ ਵਾਧੂ ਪਟਾਕੇ ਚੱਲੇ। ਲੋਕਾਂ ਨੇ ਰੱਜ ਕੇ ਪਟਾਕੇ ਚਲਾਏ। ਇਸ ਦੌਰਾਨ ਪੀਜੀਆਈ ਦੇ ਐਡਵਾਂਸਡ ਆਈ ਸੈਂਟਰ ਦੇ ਮੁਖੀ ਡਾ.ਐਸ.ਐਸ.ਪਾਂਡਵ ਨੇ ਜਾਣਕਾਰੀ ਦਿੱਤੀ ਕਿ ਪਟਾਕੇ ਚਲਾਉਣ ਕਾਰਨ 15 ਵਿਅਕਤੀਆਂ ਦੀਆਂ ਅੱਖਾਂ ਵਿੱਚ ਗੰਭੀਰ ਸੱਟਾਂ ਲੱਗੀਆਂ ਹਨ।
photo
ਨਾਲ ਹੀ 15 ਲੋਕਾਂ ਨੂੰ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 9 ਲੋਕਾਂ ਦੇ ਆਪਰੇਸ਼ਨ ਹੋਣਗੇ। ਇਸ ਦੇ ਨਾਲ ਹੀ ਰਾਤ 9 ਤੋਂ 1 ਵਜੇ ਤੱਕ ਪਟਾਕਿਆਂ ਕਾਰਨ ਸ਼ਹਿਰ ਵਿੱਚ ਪ੍ਰਦੂਸ਼ਣ ਦਾ ਪੱਧਰ ਵੀ ਕਾਫੀ ਵੱਧ ਗਿਆ।
PGI Chandigarh
ਏਅਰ ਕੁਆਲਿਟੀ ਇੰਡੈਕਸ 465 ਦੇ ਉੱਪਰ ਪਹੁੰਚ ਗਿਆ, ਜੋ ਕਿ ਤੈਅ ਸੀਮਾ ਤੋਂ ਉੱਚਾ ਰਿਕਾਰਡ ਸੀ। ਚੰਡੀਗੜ੍ਹ ਪ੍ਰਦੂਸ਼ਣ ਵਿਭਾਗ ਦੇ ਡਾਇਰੈਕਟਰ ਦੇਵੇਂਦਰ ਦਲਾਈ ਨੇ ਕਿਹਾ ਕਿ ਪਾਬੰਦੀ ਦੇ ਬਾਵਜੂਦ ਲੋਕਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ। ਉਨ੍ਹਾਂ ਦੱਸਿਆ ਕਿ ਸਭ ਤੋਂ ਵੱਧ ਪ੍ਰਦੂਸ਼ਣ ਸੈਕਟਰ 22, 25 ਅਤੇ 39 ਵਿੱਚ ਦਰਜ ਕੀਤਾ ਗਿਆ ਹੈ।
PGI