ਸਿੰਧ ਦੇ ਮੁੱਖ ਮੰਤਰੀ ਨੇ ਦੀਵਾਲੀ ਮੌਕੇ ਦਿੱਤੀ ਹੋਲੀ ਦੀ ਵਧਾਈ, ਹੋਏ ਬੁਰੀ ਤਰ੍ਹਾਂ ਟਰੋਲ
Published : Nov 5, 2021, 12:18 pm IST
Updated : Nov 5, 2021, 12:18 pm IST
SHARE ARTICLE
CM of Sindh
CM of Sindh

ਟਰੋਲ ਹੋਣ ਤੋਂ ਬਾਅਦ ਮੁਆਫ਼ੀ ਮੰਗੇ ਬਿਨ੍ਹਾਂ ਹੀ ਕੀਤਾ ਟਵੀਟ ਡਿਲੀਟ

 

ਕਰਾਚੀ : ਦੀਵਾਲੀ ਦਾ ਤਿਉਹਾਰ ਵੀਰਵਾਰ ਨੂੰ ਦੁਨੀਆ ਭਰ ਦੇ ਹਿੰਦੂਆਂ ਅਤੇ ਹੋਰ ਧਰਮਾਂ ਦੇ ਲੋਕਾਂ ਵੱਲੋਂ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਹਰ ਇਕ ਦੇਸ਼ ਦੇ ਨੇਤਾਵਾਂ ਨੇ ਇਸ ਪਵਿੱਤਰ ਤਿਉਹਾਰ ਵਾਲੇ ਦਿਨ ਲੋਕਾਂ ਨੂੰ ਵਧਾਈ ਦਿੱਤੀ ਪਰ ਇਸ ਦੌਰਾਨ ਇਕ ਅਜਿਹੀ ਖ਼ਬਰ ਵੀ ਸਾਹਮਣੇ ਆਈ ਜਿਸ ਵਿਚ ਪਾਕਿਸਤਾਨ ਦੇ ਸਭ ਤੋਂ ਵੱਧ ਹਿੰਦੂ ਆਬਾਦੀ ਵਾਲੇ ਸੂਬੇ ਸਿੰਧ ਦੇ ਮੁੱਖ ਮੰਤਰੀ ਵੱਲੋਂ ਦੀਵਾਲੀ ਦੇ ਮੌਕੇ 'ਤੇ ਹੋਲੀ ਦੀ ਵਧਾਈ ਦਿੱਤੀ ਗਈ ਜਿਸ ਤੋਂ ਬਾਅਦ ਉਹ ਕਾਫ਼ੀ ਟਰੋਲ ਵੀ ਹੋਏ। ਜਦੋਂ ਉਹਨਾਂ ਨੂੰ ਲੋਕਾਂ ਵੱਲੋਂ ਕੀਤੇ ਗਏ ਟਰੋਲ ਦਾ ਬੁਰੀ ਤਰ੍ਹਾਂ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਨੇ ਆਪਣੀ ਪੋਸਟ ਡਿਲੀਟ ਕਰ ਦਿੱਤੀ।

file photo

ਸਿੰਧ ਸੂਬੇ ਦੇ ਮੁੱਖ ਮੰਤਰੀ ਦੇ ਟਵਿੱਟਰ ਅਕਾਊਂਟ ਤੋਂ ਹੋਲੀ ਦੀ ਵਧਾਈ ਵਾਲਾ ਸੰਦੇਸ਼ ਪੋਸਟ ਕੀਤਾ ਗਿਆ ਸੀ, ਜਿਸ ਦਾ ਹੁਣ ਸਕਰੀਨ ਸ਼ਾਰਟ ਵਾਇਰਲ ਹੋ ਰਿਹਾ ਹੈ ਪਰ ਮੁੱਖ ਮੰਤਰੀ ਨੇ ਅਪਣੀ ਪਸਟ ਡਿਲੀਟ ਕਰ ਦਿੱਤੀ ਸੀ। ਇਸ ਪੋਸਟ 'ਤੇ ਸਿੰਧ ਦੇ ਮੁੱਖ ਮੰਤਰੀ ਮੁਰਾਦ ਅਲੀ ਦੀ ਤਸਵੀਰ ਦਿਖਾਈ ਦੇ ਰਹੀ ਸੀ ਅਤੇ ਇਸ 'ਤੇ ਹੋਲੀ ਦੀਆਂ ਵਧਾਈਆਂ ਲਿਖੀਆਂ ਹੋਈਆਂ ਸਨ। ਇਸ ਤੋਂ ਬਾਅਦ ਸਿੰਧ ਦੇ ਸੀਐਮ ਟਵਿੱਟਰ 'ਤੇ ਬੁਰੀ ਤਰ੍ਹਾਂ ਟਰੋਲ ਹੋਣ ਲੱਗੇ। ਪਾਕਿਸਤਾਨੀ ਸੂਬੇ ਦੇ ਮੁੱਖ ਮੰਤਰੀ ਦੀ ਲਾਪਰਵਾਹੀ 'ਤੇ ਵੱਡੀ ਗਿਣਤੀ 'ਚ ਲੋਕ ਸਵਾਲ ਕਰਨ ਲੱਗੇ ਹਨ।

file photo

ਇਸ ਤੋਂ ਬਾਅਦ ਮੁਰਾਦ ਅਲੀ ਅਤੇ ਉਨ੍ਹਾਂ ਦੀ ਟੀਮ ਨੂੰ ਗਲਤੀ ਦਾ ਅਹਿਸਾਸ ਹੋਇਆ ਅਤੇ ਪੋਸਟ ਨੂੰ ਡਿਲੀਟ ਕਰ ਦਿੱਤਾ। ਇਸ ਪੋਸਟ ਦੇ ਵਾਇਰਲ ਹੋਣ ਤੋਂ ਬਾਅਦ ਕਈਆਂ ਨੇ ਇਸ ਪੋਸਟ ਨੂੰ ਕੋਟ ਕਰ ਕੇ ਟਵੀਟ ਵੀ ਕੀਤਾ। ਪਾਕਿਸਤਾਨ ਦੇ ਇਕ ਸੀਨੀਅਰ ਪੱਤਰਕਾਰ ਮੁਰਤਜ਼ਾ ਸੋਲਾਂਗੀ ਨੇ ਇਸ ਪੋਸਟ ਦਾ ਸਕ੍ਰੀਨਸ਼ਾਟ ਲੈ ਕੇ ਟਵੀਟ ਕੀਤਾ ਤੇ ਲਿਖਿਆ ''ਪਾਕਿਸਤਾਨ ਵਿਚ ਸਿੰਧ ਸੂਬੇ ਵਿਚ ਸਭ ਤੋਂ ਵੱਧ ਹਿੰਦੂ ਰਹਿੰਦੇ ਹਨ। ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿੱਥੇ ਹਿੰਦੂ ਬਹੁਗਿਣਤੀ ਵਿਚ ਹਨ। ਇਹ ਬਹੁਤ ਦੁੱਖ ਦੀ ਗੱਲ ਹੈ ਕਿ ਸਿੰਧ ਦੇ ਸੀਐਮ ਹਾਊਸ ਦੇ ਸਟਾਫ ਨੂੰ ਦੀਵਾਲੀ ਅਤੇ ਹੋਲੀ ਵਿਚ ਫਰਕ ਨਹੀਂ ਪਤਾ।

file photo

ਇਹ ਬਹੁਤ ਦੁਖਦਾਈ ਹੈ।''  ਪੋਸਟ ਨੂੰ ਡਿਲੀਟ ਕੀਤੇ ਜਾਣ 'ਤੇ ਮੁਰਤਜ਼ਾ ਨੇ ਕਿਹਾ ਕਿ ਬਿਨਾਂ ਮੁਆਫੀ ਮੰਗੇ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ। ਇਹ ਕੋਈ ਭੁੱਲ ਨਹੀਂ ਸਗੋਂ ਬਹੁਤ ਵੱਡੀ ਗਲਤੀ ਹੈ। ਗਲਤੀ ਇੱਕ ਵਿਅਕਤੀ ਦੁਆਰਾ ਕੀਤੀ ਜਾਂਦੀ ਹੈ ਨਾ ਕਿ ਕਿਸੇ ਸੰਸਥਾ ਦੁਆਰਾ। ਦੱਸ ਦਈਏ ਕਿ ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸਭ ਤੋਂ ਵੱਧ ਹਿੰਦੂ ਆਬਾਦੀ ਹੈ ਅਤੇ ਕਥਿਤ ਤੌਰ 'ਤੇ ਇਸ ਖੇਤਰ ਵਿਚ ਹਿੰਦੂ ਧਰਮ ਦੇ ਪੈਰੋਕਾਰਾਂ ਤੋਂ ਦੂਜੇ ਨੰਬਰ 'ਤੇ ਹਨ। 

 

SHARE ARTICLE

ਏਜੰਸੀ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement