AIIMS NEWS: ਡਾਕਟਰਾਂ ਨੇ ਫੇਫੜੇ 'ਚ ਡੂੰਗੀ ਫਸੀ ਹੋਈ ਸਿਲਾਈ ਮਸ਼ੀਨ ਦੀ ਸੂਈ ਨੂੰ ਕੱਢ ਕੇ 7 ਸਾਲ ਦੇ ਬੱਚੇ ਨੂੰ ਦਿੱਤਾ ਜੀਵਨ ਦਾਨ

By : SNEHCHOPRA

Published : Nov 5, 2023, 12:34 pm IST
Updated : Nov 5, 2023, 12:34 pm IST
SHARE ARTICLE
File Photo
File Photo

ਬੱਚੇ ਦੇ ਫੇਫੜਿਆਂ ਦੀ ਡੂੰਘਾਈ ਵਿਚ ਸਿਲਾਈ ਮਸ਼ੀਨ ਦੀ ਸੂਈ ਫਸੀ ਹੋਈ ਸੀ

AIIMS News: ਰਾਜਧਾਨੀ ਦਿੱਲੀ ਚ ਸਥਿਤ ਆਲ ਇੰਡੀਆ ਇੰਸਟੀਟਿਊਟ ਆਫ਼ ਸਾਇੰਸ (AIIMS) ਦੇ ਡਾਕਟਰਾਂ ਦੀ ਟੀਮ ਨੇ ਨਾ ਸਿਰਫ਼ ਇੱਕ ਬੱਚੇ ਦੇ ਫੇਫੜਿਆਂ ਦਾ ਜਟਿਲ ਆਪ੍ਰੇਸ਼ਨ ਕਰਕੇ ਬੱਚੇ ਨੂੰ ਨਵਾਂ ਜੀਵਨ ਦੇਣ ਵਿਚ ਸਫ਼ਲਤਾ ਹਾਸਲ ਕੀਤੀ, ਸਗੋਂ ਇਕ ਵਾਰ ਫਿਰ ਇਸ ਗੱਲ ਦੀ ਤਸਦੀਕ ਵੀ ਕੀਤੀ ਕਿ ਡਾਕਟਰ ਧਰਤੀ ਉੱਤੇ ਰੱਬ ਦਾ ਰੂਪ ਹਨ।

ਦਰਅਸਲ, ਇਕ 7 ਸਾਲ ਦੇ ਬੱਚੇ, ਜਿਸ ਨੂੰ ਖੰਘ ਅਤੇ ਮੂੰਹ ਵਿੱਚੋਂ ਖੂਨ ਨਿਕਲ ਰਿਹਾ ਸੀ, ਨੂੰ ਗੰਭੀਰ ਹਾਲਤ ਵਿਚ ਇਲਾਜ ਲਈ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ। ਇਲਾਜ ਦੌਰਾਨ ਰੇਡੀਓਲਾਜੀ ਟੈਸਟ ਦੌਰਾਨ ਅਜਿਹਾ ਕੁਝ ਸਾਹਮਣੇ ਆਇਆ ਜਿਸ ਨੂੰ ਦੇਖ ਕੇ ਡਾਕਟਰ ਹੀ ਨਹੀਂ ਸਗੋਂ ਬੱਚੇ ਦੇ ਪਰਿਵਾਰਕ ਮੈਂਬਰ ਵੀ ਹੈਰਾਨ ਰਹਿ ਗਏ। ਬੱਚੇ ਦੇ ਫੇਫੜਿਆਂ ਦੀ ਡੂੰਘਾਈ ਵਿਚ ਸਿਲਾਈ ਮਸ਼ੀਨ ਦੀ ਸੂਈ ਫਸੀ ਹੋਈ ਸੀ, ਜਿਸ ਬਾਰੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਤਾ ਨਹੀਂ ਲੱਗਾ। ਇਸ ਸਿਲਾਈ ਮਸ਼ੀਨ ਦੀ ਸੂਈ ਕਾਰਨ ਬੱਚੇ ਨੂੰ ਖੰਘ ਨਾਲ ਖੂਨ ਨਿਕਲ ਰਿਹਾ ਸੀ।

ਜਾਂਚ ਤੋਂ ਬਾਅਦ ਡਾਕਟਰਾਂ ਦੀ ਟੀਮ ਨੇ ਸਰਜਰੀ ਕਰਕੇ ਸਿਲਾਈ ਮਸ਼ੀਨ ਦੀ ਸੂਈ ਕੱਢਣ ਦਾ ਫੈਸਲਾ ਕੀਤਾ। ਬਾਲ ਰੋਗ ਵਿਭਾਗ ਦੇ ਡਾ.ਵਿਸ਼ੇਸ਼ ਜੈਨ ਅਤੇ ਡਾ: ਦੇਵੇਂਦਰ ਕੁਮਾਰ ਯਾਦਵ ਦੀ ਅਗਵਾਈ ਹੇਠ ਸਰਜੀਕਲ ਟੀਮ ਨੇ ਇਹ ਜਟਿਲ ਸਰਜਰੀ ਕੀਤੀ ਅਤੇ ਬੱਚੇ ਦੇ ਫੇਫੜੇ ਵਿਚੋਂ ਸੂਈ ਨੂੰ ਸਫਲਤਾਪੂਰਵਕ ਬਾਹਰ ਕੱਢਿਆ। ਇਕ ਇੰਟਰਵਿਊ 'ਚ ਡਾਕਟਰ ਵਿਸ਼ੇਸ਼ ਜੈਨ ਨੇ ਦੱਸਿਆ ਕਿ ਸੂਈ ਫੇਫੜਿਆਂ ਦੇ ਅੰਦਰ ਇੰਨੀ ਡੂੰਘੀ ਮੌਜੂਦ ਸੀ ਕਿ ਉਸ ਨੂੰ ਕੱਢਣਾ ਕਾਫੀ ਚੁਣੌਤੀਪੂਰਨ ਸੀ। ਪਰ ਕਰੀਬ ਅੱਧੇ ਘੰਟੇ ਤੱਕ ਚੱਲੇ ਇੱਕ ਜਟਿਲ ਆਪ੍ਰੇਸ਼ਨ ਤੋਂ ਬਾਅਦ ਸੂਈ ਨੂੰ ਕੱਢ ਦਿੱਤਾ ਗਿਆ।

ਅਪਰੇਸ਼ਨ ਤੋਂ ਬਾਅਦ ਬੱਚੇ ਨੂੰ ਕੁਝ ਟਾਂਕੇ ਵੀ ਦਿੱਤੇ ਗਏ ਹਨ। ਜਿਸ ਤੋਂ ਬਾਅਦ ਬੱਚੇ ਨੂੰ ਆਈਸੀਯੂ ਵਿਚ ਰੱਖਿਆ ਗਿਆ ਹੈ ਅਤੇ ਫਿਲਹਾਲ ਉਸਦੀ ਹਾਲਤ ਠੀਕ ਹੈ। ਡਾਕਟਰ ਜੈਨ ਨੇ ਦੱਸਿਆ ਕਿ ਉਨ੍ਹਾਂ ਨੂੰ ਹਰ ਮਹੀਨੇ 150 ਤੋਂ ਵੱਧ ਬੱਚਿਆਂ ਦੇ ਕੁਝ ਨਿਗਲਣ ਦੇ ਕੇਸ ਆਉਂਦੇ ਹਨ ਪਰ ਇਹ ਮਾਮਲਾ ਵੱਖਰਾ ਸੀ ਕਿਉਂਕਿ ਸੂਈ ਬੱਚੇ ਦੇ ਫੇਫੜੇ ਵਿਚ ਡੂੰਘੀ ਤਰ੍ਹਾਂ ਨਾਲ ਜੁੜੀ ਹੋਈ ਸੀ ਅਤੇ ਡਾਕਟਰਾਂ ਲਈ ਇਸ ਨੂੰ ਕੱਢਣਾ ਕਾਫੀ ਚੁਣੌਤੀਪੂਰਨ ਸੀ। ਇਸ ਸਰਜਰੀ ਲਈ ਇਕ ਵਿਸ਼ੇਸ਼ ਯੰਤਰ ਬਣਾਇਆ ਗਿਆ ਸੀ, ਜਿਸ ਵਿਚ ਚੁੰਬਕ ਦੀ ਵਰਤੋਂ ਕੀਤੀ ਗਈ ਸੀ ਅਤੇ ਉਸੇ ਦੀ ਮਦਦ ਨਾਲ ਬੱਚੇ ਦੇ ਸਰੀਰ ਤੋਂ ਸੂਈ ਨੂੰ ਕੱਢਿਆ ਜਾ ਸਕਦਾ ਸੀ।

(For more news apart from All India institute of medical science, stay tuned to Rozana Spokesman).

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement