'ਕਿਸਾਨਾਂ ਨੇ ਸਿਰਜਿਆ ਇਤਿਹਾਸ, ਭਵਿੱਖ 'ਚ ਸੁਣਾਈਆਂ ਜਾਣਗੀਆਂ ਕਹਾਣੀਆਂ' - ਦਿਲਜੀਤ ਦੋਸਾਂਝ 
Published : Dec 5, 2020, 5:34 pm IST
Updated : Dec 5, 2020, 5:34 pm IST
SHARE ARTICLE
Diljit Dosanjh
Diljit Dosanjh

ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਚੈੱਕ ਵੀ ਕੀਤਾ ਭੇਟ

ਨਵੀਂ ਦਿੱਲੀ - ਟਵਿੱਟਰ ’ਤੇ ਕੰਗਨਾ ਰਣੌਤ ਨੂੰ ਮੂੰਹ ਤੋੜ ਜਵਾਬ ਦੇਣ ਤੋਂ ਬਾਅਦ ਹੁਣ ਦਿਲਜੀਤ ਦੋਸਾਂਝ ਨੇ ਜ਼ਮੀਨੀ ਪੱਧਰ ’ਤੇ ਦਿੱਲੀ ’ਚ ਚੱਲ ਰਹੇ ਕਿਸਾਨਾਂ ਦੇ ਸੰਘਰਸ਼ ’ਚ ਸ਼ਮੂਲੀਅਤ ਕੀਤੀ ਹੈ। ਦਿੱਲੀ ਪਹੁੰਚ ਕੇ ਦਿਲਜੀਤ ਦੋਸਾਂਝ ਨੇ ਨੈਸ਼ਨਲ ਮੀਡੀਆ ਨੂੰ ਜਿਥੇ ਸ਼ੀਸ਼ਾ ਦਿਖਾਇਆ, ਉਥੇ ਸਰਕਾਰ ਨੂੰ ਵੀ ਖਾਸ ਅਪੀਲ ਕੀਤੀ ਹੈ।

Diljit Dosanjh Diljit Dosanjh

ਦਿਲਜੀਤ ਦੋਸਾਂਝ ਨੇ ਕਿਹਾ ਕਿ ਉਹ ਇਥੇ ਬੋਲਣ ਨਹੀਂ ਸਗੋਂ ਸੁਣਨ ਆਏ ਸਨ। ਇਥੇ ਜਿੰਨੇ ਵੀ ਲੋਕ ਮੌਜੂਦ ਹਨ, ਉਨ੍ਹਾਂ ਸਾਰਿਆਂ ਨੇ ਇਤਿਹਾਸ ਸਿਰਜ ਦਿੱਤਾ ਹੈ। ਅਸੀਂ ਅਕਸਰ ਛੋਟੇ ਹੁੰਦੇ ਜੋਸ਼ ਭਰ ਦੇਣ ਵਾਲੀਆਂ ਕਹਾਣੀਆਂ ਸੁਣਦੇ ਹੁੰਦੇ ਸੀ ਪਰ ਅੱਜ ਜੋ ਇਤਿਹਾਸ ਸਿਰਜਿਆ ਜਾ ਰਿਹਾ ਹੈ, ਉਹ ਆਉਣ ਵਾਲੇ ਅਨੇਕਾਂ ਵਰ੍ਹਿਆਂ ਤਕ ਯਾਦ ਰੱਖਿਆ ਜਾਵੇਗਾ।

ਇਸ ਲੜਾਈ ’ਚ ਸਾਨੂੰ ਸਬਰ ਤੇ ਸੰਤੋਖ ਰੱਖਣ ਦੀ ਲੋੜ ਹੈ ਤੇ ਇਸੇ ਨਾਲ ਅਸੀਂ ਇਹ ਲੜਾਈ ਜਿੱਤ ਸਕਦੇ ਹਾਂ। ਦਿਲਜੀਤ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਕਿਸਾਨ ਜਥੇਬੰਦੀਆਂ ਤੇ ਉਨ੍ਹਾਂ ਕਲਾਕਾਰਾਂ ਅੱਗੇ ਸਿਰ ਝੁਕਦਾ ਹੈ, ਜਿਹੜੇ ਪਹਿਲੇ ਦਿਨ ਤੋਂ ਇਸ ਸੰਘਰਸ਼ ਨਾਲ ਜੁੜੇ ਹੋਏ ਹਨ। ਨਾਲ ਹੀ ਹਰਿਆਣਾ ਦੇ ਕਿਸਾਨਾਂ ਦਾ ਸਾਥ ਦੇਣ ਲਈ ਦਿਲਜੀਤ ਦੋਸਾਂਝ ਨੇ ਧੰਨਵਾਦ ਕੀਤਾ ਹੈ।

farmer protestFarmer protest

ਸਰਕਾਰ ਨੂੰ ਅਪੀਲ ਕਰਦਿਆਂ ਦਿਲਜੀਤ ਨੇ ਕਿਹਾ ਕਿ ਇਥੇ ਕਿਸਾਨਾਂ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੋ ਰਹੀ ਤੇ ਮੁੱਦਿਆਂ ਤੋਂ ਭਟਕਾਇਆ ਨਾ ਜਾਵੇ। ਕਿਸਾਨ ਜੋ ਵੀ ਚਾਹੁੰਦੇ ਹਨ, ਉਨ੍ਹਾਂ ਦੀਆਂ ਮੰਗਾਂ ਮੰਨੀਆਂ ਜਾਣ। ਸਾਰੇ ਸ਼ਾਂਤੀਪੂਰਵਕ ਢੰਗ ਨਾਲ ਬੈਠੇ ਹਨ, ਕੋਈ ਖ਼ੂਨ-ਖਰਾਬੇ ਵਾਲੀ ਗੱਲ ਨਹੀਂ ਹੋ ਰਹੀ। ਟਵਿੱਟਰ ’ਤੇ ਬਹੁਤ ਸਾਰੀਆਂ ਗੱਲਾਂ ਘੁਮਾ-ਫਿਰਾ ਕੇ ਕੀਤੀਆਂ ਜਾਂਦੀਆਂ ਹਨ ਪਰ ਅਸੀਂ ਹੱਥ ਜੋੜ ਕੇ ਨੈਸ਼ਨਲ ਮੀਡੀਆ ਤੋਂ ਮੰਗ ਕਰਦੇ ਹਾਂ ਕਿ ਇਹੀ ਸਭ ਦਿਖਾਇਆ ਜਾਵੇ। ਜੋ ਵੀ ਕਿਸਾਨ ਭਰਾ ਚਾਹੁੰਦੇ ਹਨ, ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ।

ਦਿਲਜੀਤ ਦੋਸਾਂਝ ਨੇ ਇਸ ਦੌਰਾਨ ਕਿਸਾਨ ਸੰਘਰਸ਼ ’ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ 20 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ ਗਿਆ। ਹਾਲਾਂਕਿ ਇਹ ਚੈੱਕ ਕਿਸਾਨ ਜਥੇਬੰਦੀਆਂ ਵਲੋਂ ਲੈਣ ਤੋਂ ਮਨ੍ਹਾ ਕਰ ਦਿੱਤਾ ਗਿਆ ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋਵੇਗੀ ਕਿ ਜੇਕਰ ਸ਼ਹੀਦ ਹੋਏ ਕਿਸਾਨਾਂ ਦੇ ਘਰ ਜਾ ਕੇ ਇਹ ਮਦਦ ਕੀਤੀ ਜਾਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement