ਕੁੱਲੂ ਪੁਲਿਸ ਦੇ ਹੱਥ ਲੱਗੀ ਵੱਡੀ ਸਫਲਤਾ, 4 ਕਿੱਲੋ ਚਰਸ ਅਤੇ 5 ਕਿਲੋ ਭੰਗ ਸਮੇਤ ਦੋ ਗ੍ਰਿਫ਼ਤਾਰ
Published : Dec 5, 2020, 1:28 pm IST
Updated : Dec 5, 2020, 5:42 pm IST
SHARE ARTICLE
arrest
arrest

ਚਰਸ ਅਤੇ ਗਾਂਜਾ ਦੇ ਨਾਲ ਪੁਲਿਸ ਨੇ ਸੇਲਰ ਅਤੇ ਡੀਲਰ ਨੂੰ ਵੀ ਗ੍ਰਿਫਤਾਰ ਕੀਤਾ ਹੈ।

ਕੁੱਲੂ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੀ ਪੁਲਿਸ ਨੂੰ ਡਰੱਗ ਮਾਫੀਆ ਖਿਲਾਫ ਵੱਡੀ ਸਫਲਤਾ ਮਿਲੀ ਹੈ। ਪੁਲਿਸ ਵਲੋਂ ਛਾਪੇਮਾਰੀ ਦੇ ਦੌਰਾਨ ਇੱਕ ਘਰ ਚੋਂ ਚਰਸ ਅਤੇ ਗਾਂਜਾ ਦੀ ਖੇਪ ਬਰਾਮਦ ਕੀਤੀ। ਚਰਸ ਅਤੇ ਗਾਂਜਾ ਦੇ ਨਾਲ ਪੁਲਿਸ ਨੇ ਸੇਲਰ ਅਤੇ ਡੀਲਰ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ ਜ਼ਿਲ੍ਹੇ ਦੇ ਸਚਾਣੀ ਪਿੰਡ ਦੀ ਜਿਸ ਵਿਚ ਪੁਲਿਸ ਵਲੋਂ ਛਾਪੇਮਾਰੀ ਕੀਤੀ ਗਈ  ਹੈ। 

kullu
 

ਇਸ ਬਾਰੇ ਜਾਣਕਾਰੀ ਦਿੰਦਿਆਂ ਐਸਪੀ ਕੁੱਲੂ ਗੌਰਵ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸਚਾਣੀ ਪਿੰਡ ਵਿੱਚ ਇੱਕ ਵਿਅਕਤੀ ਬਹੁਤ ਸਾਰਾ ਭੰਗ ਅਤੇ ਚਰਸ ਵੇਚ ਰਿਹਾ ਹੈ। ਜਾਣਕਾਰੀ ਦੇ ਅਧਾਰ 'ਤੇ ਟੀਮ ਬਣਾਈ ਗਈ। ਟੀਮ ਨੇ ਸਚਾਣੀ ਪਿੰਡ ਵਿੱਚ ਛਾਪੇ ਮਾਰੀ ਕੀਤੀ ਅਤੇ 4 ਕਿਲੋ ਚਰਸ ਅਤੇ 5 ਕਿਲੋ 356 ਗ੍ਰਾਮ ਭੰਗ ਬਰਾਮਦ ਕੀਤਾ। ਪੁਲਿਸ ਨੇ ਦੱਸਿਆ ਕਿ 26 ਸਾਲਾ ਕਾਸ਼ੀ ਨਾਥ ਅਤੇ 63 ਸਾਲਾ ਮੋਹਨ ਲਾਲ, ਕੁੱਲੂ ਭੂੰਤਰ ਦੇ ਸਚਾਣੀ ਪਿੰਡ ਦੇ ਵਸਨੀਕਾਂ ਨੂੰ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। 

arrest
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement