Goa ਪਹੁੰਚੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ, ਔਰਤਾਂ ਲਈ ਕੀਤਾ ਇਹ ਐਲਾਨ
Published : Dec 5, 2021, 2:12 pm IST
Updated : Dec 5, 2021, 2:12 pm IST
SHARE ARTICLE
Arvind Kejriwal
Arvind Kejriwal

ਦਿੱਲੀ ਵਾਂਗੂ ਗੋਆ ਨੂੰ ਵੀ ਦੇਵਾਂਗੇ ਮੁਫਤ ਬਿਜਲੀ

 

ਪਣਜੀ : ਗੋਆ 'ਚ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਨੇਤਾ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਰਾਹੀਂ ਐਲਾਨ ਕੀਤਾ ਹੈ ਕਿ ਸੂਬੇ 'ਚ ਸਰਕਾਰ ਬਣਨ 'ਤੇ ਔਰਤਾਂ ਲਈ ਗ੍ਰਹਿ ਆਧਾਰ ਲਾਭ 1500 ਰੁਪਏ ਤੋਂ ਵਧਾ ਕੇ 2500 ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇਗਾ। 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਵਿਸ਼ਵ ਦਾ ਸਭ ਤੋਂ ਵੱਡਾ ਅਤੇ ਪ੍ਰਭਾਵਸ਼ਾਲੀ ਮਹਿਲਾ ਸਸ਼ਕਤੀਕਰਨ ਪ੍ਰੋਗਰਾਮ ਹੈ।

 

Arvind Kejriwal Arvind Kejriwal

 

ਅੱਜ ਦੇ ਸਮੇਂ ਵਿੱਚ ਜਦੋਂ ਲੀਡਰ ਪੈਸੇ ਲਈ ਇੱਕ ਪਾਰਟੀ ਤੋਂ ਦੂਜੀ ਪਾਰਟੀ ਵਿੱਚ ਚਲੇ ਜਾਂਦੇ ਹਨ। ਗੋਆ ਨੂੰ ਇੱਕ ਅਜਿਹਾ ਨੇਤਾ ਮਿਲਿਆ ਹੈ ਜੋ ਤੁਹਾਡੇ ਲਈ ਆਪਣੀ ਜਾਨ ਦੇ ਸਕਦਾ ਹੈ। ਇਸ ਲੜਾਈ ਨੂੰ ਅੱਗੇ ਲਿਜਾਣਾ ਪਵੇਗਾ। ਗੋਆ ਦੀ ਰਾਜਨੀਤੀ ਨੂੰ ਬਚਾਉਣਾ ਹੋਵੇਗਾ। ਉਨ੍ਹਾਂ ਕਿਹਾ ਕਿ ਗੋਆ ਨੂੰ ਰੱਬ ਨੇ ਸਭ ਕੁਝ ਦਿੱਤਾ ਹੈ। ਗੋਆ ਦੇ ਲੋਕ ਬਹੁਤ ਚੰਗੇ ਹਨ, ਪਰ ਗੋਆ ਦੇ ਨੇਤਾ ਬਹੁਤ ਮਾੜੇ ਹਨ।

Arvind KejriwalArvind Kejriwal

 

‘ਆਪ’ ਆਗੂ ਨੇ ਕਿਹਾ ਕਿ ਇਨ੍ਹਾਂ ਮਾੜੇ ਆਗੂਆਂ ਦਾ ਗੋਆ ਤੋਂ ਸਫ਼ਾਇਆ ਕਰਨਾ ਹੈ। ਉਨ੍ਹਾਂ ਕਿਹਾ ਕਿ ਗੋਆ ਵਿੱਚ ਦੋ ਤਰ੍ਹਾਂ ਦੀ ਰਾਜਨੀਤੀ ਚੱਲ ਰਹੀ ਹੈ। ਇਹ ਆਗੂ ਇਸ ਪਾਰਟੀ ਤੋਂ ਉਸ ਪਾਰਟੀ ਵਿੱਚ ਚਲੇ ਜਾਂਦੇ ਹਨ। ਕੋਈ ਨੇਤਾ ਇਹ ਨਹੀਂ ਕਹਿੰਦਾ ਕਿ ਅਸੀਂ ਗੋਆ ਲਈ ਕੀ ਕਰਾਂਗੇ। ਇੱਕ ਪਾਸੇ ਗਲਤ ਰਾਜਨੀਤੀ ਚੱਲ ਰਹੀ ਹੈ, ਦੂਜੇ ਪਾਸੇ ਸਾਡੀ ਪਾਰਟੀ ਹੈ ਜੋ ਹਰ ਸਮੇਂ ਗੋਆ ਦੇ ਵਿਕਾਸ ਦੀ ਗੱਲ ਕਰਦੀ ਹੈ। ਗੋਆ ਵਿੱਚ ਲੋਕਾਂ ਦੇ ਬਿਜਲੀ ਦੇ ਬਿੱਲ ਬਹੁਤ ਆ ਰਹੇ ਹਨ, ਬਹੁਤ ਜ਼ਿਆਦਾ ਬਿਜਲੀ ਕੱਟ ਹੋ ਰਹੇ ਹਨ। ਜਿਸ ਤਰ੍ਹਾਂ ਅਸੀਂ ਦਿੱਲੀ 'ਚ ਬਿਜਲੀ ਮੁਫਤ ਦਿੱਤੀ, ਉਸੇ ਤਰ੍ਹਾਂ ਗੋਆ ਨੂੰ ਵੀ ਦੇਵਾਂਗੇ। ਲੋਕਾਂ ਨੂੰ ਰੁਜ਼ਗਾਰ ਦੇਵਾਂਗੇ।

Arvind kejriwalArvind kejriwal

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਰਾਮ ਜੀ ਦੇ ਦਰਸ਼ਨਾਂ ਲਈ ਦਿੱਲੀ ਤੋਂ ਪਹਿਲੀ ਰੇਲ ਗੱਡੀ ਅਯੁੱਧਿਆ ਲਈ ਰਵਾਨਾ ਹੋਈ ਹੈ। ਗੋਆ ਵਿੱਚ ਅਜਿਹਾ ਹੋਣਾ ਚਾਹੀਦਾ ਹੈ ਜਾਂ ਨਹੀਂ ਹੋਣਾ ਚਾਹੀਦਾ। ਗੋਆ ਵਿੱਚ ਸਾਡੀ ਸਰਕਾਰ ਬਣੀ ਤਾਂ  ਪ੍ਰਮਾਤਮਾ ਦੇ ਦਰਸ਼ਨ ਕਰਵਾ ਦੇਵਾਂਗੇ। ਉਨ੍ਹਾਂ ਕਿਹਾ ਕਿ ਅੱਜ ਮੈਂ ਔਰਤਾਂ ਲਈ ਐਲਾਨ ਕਰ ਰਿਹਾ ਹਾਂ।

 

Arvind Kejriwal Arvind Kejriwal

 

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗ੍ਰਹਿ ਆਧਾਰ ਲਾਭ  ਜਿਸ 'ਚ 1.5 ਹਜ਼ਾਰ ਮਿਲਦਾ ਹੈ, ਅਸੀਂ ਉਸ ਨੂੰ 2.5 ਹਜ਼ਾਰ ਕਰ ਦੇਵਾਂਗੇ। ਉਨ੍ਹਾਂ ਇਹ ਵੀ ਕਿਹਾ ਕਿ ਘਰ ਆਧਾਰ ਸਕੀਮ ਦਾ ਲਾਭ ਨਾ ਲੈਣ ਵਾਲੀਆਂ ਔਰਤਾਂ ਦੇ ਖਾਤੇ ਵਿੱਚ ਹਰ ਮਹੀਨੇ 1000 ਰੁਪਏ ਜਮ੍ਹਾਂ ਕਰਵਾਏ ਜਾਣਗੇ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕਈ ਲੋਕ ਔਰਤਾਂ ਦੇ ਸਸ਼ਕਤੀਕਰਨ ਦੀ ਗੱਲ ਕਰਦੇ ਹਨ, ਪਰ ਕੁਝ ਕੰਮ ਨਹੀਂ ਕਰਦੇ। ਜੇਕਰ ਔਰਤਾਂ ਕੋਲ ਪੈਸਾ ਹੈ ਤਾਂ ਉਹ ਆਪਣੇ ਆਪ ਨੂੰ ਸਸ਼ਕਤ ਕਰ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਕਈ ਲੋਕ ਮੇਰਾ ਵਿਰੋਧ ਕਰਨਗੇ। ਕਿਹਾ ਜਾਵੇਗਾ ਕਿ ਇਸ ਬਦਲਾਅ ਲਈ 500 ਕਰੋੜ ਰੁਪਏ ਦੀ ਲੋੜ ਹੈ।

 

 

 

 

Location: India, Goa, Panaji

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement