ਜੁੜਵਾਂ ਭੈਣਾਂ ਨੇ ਇਕੋ ਲੜਕੇ ਨਾਲ ਕੀਤਾ ਵਿਆਹ, ਲਾੜੇ ਵਿਰੁਧ ਮਾਮਲਾ ਦਰਜ

By : GAGANDEEP

Published : Dec 5, 2022, 7:26 am IST
Updated : Dec 5, 2022, 7:26 am IST
SHARE ARTICLE
 photo
photo

ਦੋਵੇਂ ਭੈਣਾਂ ਆਈਟੀ ਇੰਜੀਨੀਅਰ ਹਨ।

 

ਮੁੰਬਈ : ਮਹਾਰਾਸ਼ਟਰ ਦੇ ਸੋਲਾਪੁਰ ਵਿਚ ਜੁੜਵਾਂ ਭੈਣਾਂ ਨੇ ਇਕੋ ਮੁੰਡੇ ਨਾਲ ਵਿਆਹ ਕਰਵਾ ਲਿਆ। ਇਹ ਵਿਆਹ ਸ਼ੁਕਰਵਾਰ ਨੂੰ ਮਾਲਸੀਰਸ ’ਚ ਹੋਇਆ। ਦੋਵੇਂ ਭੈਣਾਂ ਆਈਟੀ ਇੰਜੀਨੀਅਰ ਹਨ। ਉਹ ਬਚਪਨ ਤੋਂ ਹੀ ਦੋਸਤਾਂ ਵਾਂਗ ਰਹੇ ਹਨ ਅਤੇ ਅੱਗੇ ਵੀ ਇਕੱਠੇ ਰਹਿਣਾ ਚਾਹੁੰਦੀਆਂ ਹਨ। ਦੋਵਾਂ ਨੇ ਅਤੁਲ ਨਾਂ ਦੇ ਲੜਕੇ ਨਾਲ ਵਿਆਹ ਕਰਨ ਦਾ ਫ਼ੈਸਲਾ ਕੀਤਾ। ਇਸ ਵਿਆਹ ਦਾ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਡੀਉ ਸਾਹਮਣੇ ਆਉਣ ਤੋਂ ਬਾਅਦ ਲੋਕ ਪੁੱਛ ਰਹੇ ਹਨ ਕਿ ਕੀ ਇਹ ਵਿਆਹ ਕਾਨੂੰਨੀ ਤੌਰ ’ਤੇ ਜਾਇਜ਼ ਹੈ? ਫਿਲਹਾਲ ਪੁਲਿਸ ਨੇ ਲਾੜੇ ਵਿਰੁਧ ਮਾਮਲਾ ਦਰਜ ਕਰ ਲਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਅਤੁਲ ਦਾ ਮੁੰਬਈ ’ਚ ਟਰੈਵਲ ਏਜੰਸੀ ਦਾ ਕਾਰੋਬਾਰ ਹੈ। ਮੂਲ ਰੂਪ ਵਿਚ ਉਹ ਮਾਲਸੀਰਸ ਤਾਲੁਕਾ ਦਾ ਰਹਿਣ ਵਾਲਾ ਹੈ। ਪਿੰਕੀ ਅਤੇ ਰਿੰਕੀ ਦੇ ਪਿਤਾ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਦੋਵੇਂ ਭੈਣਾਂ ਅਪਣੀ ਮਾਂ ਨਾਲ ਮਾਲਸੀਰਸ ਤਾਲੁਕਾ ’ਚ ਰਹਿਣ ਲਗੀਆਂ। ਪਿਤਾ ਦੀ ਮੌਤ ਤੋਂ ਬਾਅਦ ਭੈਣਾਂ ਦੀ ਮਾਂ ਵੀ ਬਿਮਾਰ ਰਹਿਣ ਲੱਗੀ।

ਕੁੱਝ ਦਿਨ ਪਹਿਲਾਂ ਉਸ ਦੀ ਮਾਂ ਦੀ ਤਬੀਅਤ ਅਚਾਨਕ ਵਿਗੜ ਗਈ ਸੀ। ਉਸ ਦੌਰਾਨ ਅਤੁਲ ਨੇ ਅਪਣੀ ਮਾਂ ਨੂੰ ਹਸਪਤਾਲ ਲਿਜਾਣ ’ਚ ਮਦਦ ਕੀਤੀ। ਫਿਰ ਹੌਲੀ-ਹੌਲੀ ਅਤੁਲ ਪਿੰਕੀ ਅਤੇ ਰਿੰਕੀ ਦੇ ਨੇੜੇ ਆ ਗਿਆ। ਹੁਣ ਤਿੰਨਾਂ ਨੇ ਪ੍ਰਵਾਰ ਦੀ ਸਹਿਮਤੀ ਨਾਲ ਵਿਆਹ ਕਰਵਾ ਲਿਆ ਹੈ। ਜਦੋਂ ਉਨ੍ਹਾਂ ਦੇ ਵਿਆਹ ਦੀ ਵੀਡੀਉ ਵਾਇਰਲ ਹੋਈ ਤਾਂ ਇਕ ਵਿਅਕਤੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ ਅਤੇ ਲਾੜੇ ਵਿਰੁਧ ਧਾਰਾ 494 ਤਹਿਤ ਮਾਮਲਾ ਦਰਜ ਕਰ ਲਿਆ।    (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement