
ਇਹ ਫ਼ੈਸਲਾ ਰਾਜ ਦੇ ਮੰਤਰੀ ਮੰਡਲ ਦੀ ਇਕ ਮੀਟਿੰਗ ਵਿਚ ਲਿਆ ਗਿਆ ਹੈ।
ਗੁਹਾਟੀ: ਅਸਾਮ ਦੇ ਮੁੱਖ ਮੰਤਰੀ ਹਿੰਮਤ ਬਿਸਵਾ ਸਰਮਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਰੈਸਟੋਰੈਂਟਾਂ, ਹੋਟਲਾਂ ਅਤੇ ਜਨਤਕ ਥਾਵਾਂ ’ਤੇ ਗਊ-ਮਾਸ ਪਰੋਸਣ ਅਤੇ ਸੇਵਨ ਕਰਨ ਉਤੇ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ।
ਇਹ ਫ਼ੈਸਲਾ ਰਾਜ ਦੇ ਮੰਤਰੀ ਮੰਡਲ ਦੀ ਇਕ ਮੀਟਿੰਗ ਵਿਚ ਲਿਆ ਗਿਆ ਹੈ। ਇਥੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, ‘‘ਅਸੀਂ ਹੋਟਲਾਂ, ਰੈਸਟੋਰੈਂਟਾਂ ਤੇ ਹੋਰ ਜਨਤਕ ਥਾਵਾਂ ਉਤੇ ਗਊ-ਮਾਸ ਸੇਵਨ ਕਰਨ ’ਤੇ ਰੋਕ ਲਗਾਉਣ ਦਾ ਫ਼ੈਸਲਾ ਕਰ ਲਿਆ ਹੈ।’’
ਉਨ੍ਹਾਂ ਕਿਹਾ ਕਿ ਇਸ ਵੇਲੇ ਮੌਜੂਦ ਕਾਨੂੰਨ ਵੀ ਕਾਫ਼ੀ ਸਖ਼ਤ ਹੈ ਪਰ ਉਹ ਹੋਟਲਾਂ, ਰੈਸਟੋਰੈਂਟਾਂ ਅਤੇ ਜਨਤਕ ਥਾਵਾਂ ’ਤੇ ਗਊ-ਮਾਸ ਖਾਣ ਉਤੇ ਪਾਬੰਦੀ ਨਹੀਂ ਲਗਾਉਂਦਾ। ਇਸ ਤੋਂ ਪਹਿਲਾਂ ਰਾਜ ਵਿਚ ਮੰਦਰਾਂ ਨੇੜੇ ਗਊ-ਮਾਸ ਖਾਣ ਤੋਂ ਰੋਕਣ ਲਈ ਨਿਯਮ ਬਣਾਏ ਗਏ ਸਨ। (ਏਜੰਸੀ)