
ਇਸ ਸਾਲ ਹੁਣ ਤਕ, ਉਸ ਦੀ ਕੁਲ ਜਾਇਦਾਦ 3.84 ਅਰਬ ਡਾਲਰ ਵੱਧ ਗਈ ਹੈ।
ਨਵੀਂ ਦਿੱਲੀ : ਭਾਰਤ ਅਤੇ ਏਸੀਆ ਦੇ ਸੱਭ ਤੋਂ ਅਮੀਰ ਵਿਅਕਤੀ ਮੁਕੇਸ ਅੰਬਾਨੀ ਇਕ ਵਾਰ ਫਿਰ 100 ਬਿਲੀਅਨ ਡਾਲਰ ਦੇ ਕਲੱਬ ਵਿਚ ਸ਼ਾਮਲ ਹੋ ਗਏ ਹਨ। ਬਲੂਮਬਰਗ ਬਿਲੀਨੇਅਰਸ ਇੰਡੈਕਸ ਅਨੁਸਾਰ ਮੰਗਲਵਾਰ ਨੂੰ ਉਸ ਦੀ ਕੁਲ ਜਾਇਦਾਦ 1.30 ਬਿਲੀਅਨ ਡਾਲਰ ਵਧ ਗਈ।
ਇਸ ਸਾਲ ਹੁਣ ਤਕ, ਉਸ ਦੀ ਕੁਲ ਜਾਇਦਾਦ 3.84 ਅਰਬ ਡਾਲਰ ਵੱਧ ਗਈ ਹੈ। ਇਸ ਦੌਰਾਨ ਦੁਨੀਆਂ ਦੇ ਸੱਭ ਤੋਂ ਅਮੀਰ ਵਿਅਕਤੀ ਐਲਨ ਮਸਕ ਦੀ ਜਾਇਦਾਦ ’ਚ ਮੰਗਲਵਾਰ ਨੂੰ 4.06 ਅਰਬ ਡਾਲਰ ਦੀ ਗਿਰਾਵਟ ਦਰਜ ਕੀਤੀ ਗਈ। ਦੁਨੀਆਂ ਦੇ ਸੱਭ ਤੋਂ ਅਮੀਰ ਲੋਕਾਂ ਦੀ ਸੂਚੀ ’ਚ ਅੰਬਾਨੀ 17ਵੇਂ ਸਥਾਨ ’ਤੇ ਹਨ।
ਹਾਲਾਂਕਿ ਉਨ੍ਹਾਂ ਦੀ ਕੰਪਨੀ ਰਿਲਾਇੰਸ ਇੰਡਸਟਰੀਜ਼ ਦੇ ਸੇਅਰ ਜੁਲਾਈ ਦੇ ਸਿਖਰਲੇ ਪੱਧਰ ਤੋਂ 18% ਤੱਕ ਡਿੱਗ ਗਏ ਹਨ। ਬੁੱਧਵਾਰ ਨੂੰ ਸਟਾਕ 0.75% ਘਟਿਆ ਅਤੇ 1,311.35 ਰੁਪਏ ‘ਤੇ ਵਪਾਰ ਕਰ ਰਿਹਾ ਸੀ। ਮਾਹਿਰਾਂ ਦਾ ਮੰਨਣਾ ਹੈ ਕਿ ਰਿਲਾਇੰਸ ਦੇ ਰਿਟੇਲ ਕਾਰੋਬਾਰ ਨੂੰ ਤੇਜ ਵਣਜ ਕੰਪਨੀਆਂ ਤੋਂ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਐਮ ਫਾਈਨੈਂਸੀਅਲ ਨੇ ਰਿਲਾਇੰਸ ਇੰਡਸਟਰੀਜ ਦੀ ਟੀਚਾ ਕੀਮਤ 1,660 ਰੁਪਏ ਰੱਖੀ ਹੈ।