
ਘਟਨਾ ਦੇ ਵਿਰੋਧ 'ਚ ਵਿਦਿਆਰਥੀ ਜਥੇਬੰਦੀਆਂ ਅੰਦਰ ਗੁੱਸੇ ਦੀ ਲਹਿਰ
ਨਵੀਂ ਦਿੱਲੀ : ਐਤਵਾਰ ਰਾਤ ਨੂੰ ਦਿੱਲੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਵਿਖੇ ਵਾਪਰੀ ਘਟਨਾ ਵਿਰੁਧ ਲੋਕਾਂ ਦਾ ਗੁੱਸਾ ਸਤਵੇਂ ਅਸਮਾਨ 'ਤੇ ਹੈ। ਇਸ ਘਟਨਾ 'ਚ 50 ਦੇ ਕਰੀਬ ਨਕਾਬਪੋਸ਼ਾਂ ਨੇ ਯੂਨੀਵਰਸਿਟੀ ਅੰਦਰ ਦਾਖ਼ਲ ਹੋ ਕੇ ਵਿਦਿਆਰਥੀਆਂ ਅਤੇ ਅਧਿਆਪਕਾਂ 'ਤੇ ਲਾਠੀਆਂ ਤੇ ਹਥਿਆਰਾਂ ਨਾਲ ਹਮਲਾ ਕਰ ਦਿਤਾ ਸੀ।
Photo
ਇਸ ਹਮਲੇ 'ਚ ਦਰਜਨਾਂ ਵਿਦਿਆਰਥੀ ਜ਼ਖ਼ਮੀ ਹੋ ਗਏ। ਹਮਲਾਵਰਾਂ ਨੇ ਯੂਨੀਵਰਸਿਟੀ ਕੈਂਪਸ ਅਤੇ ਹੋਸਟਲ 'ਚ ਜਾ ਕੇ ਭਾਰੀ ਭੰਨਤੋੜ ਕੀਤੀ। ਇਸ ਵਿਰੁਧ ਦੇਸ਼ ਭਰ ਅੰਦਰ ਆਵਾਜ਼ ਉਠਾਈ ਜਾ ਰਹੀ ਹੈ। ਵੱਖ ਵੱਖ ਯੂਨੀਵਰਸਿਟੀਆਂ ਦੀਆਂ ਵਿਦਿਆਰਥੀ ਜਥੇਬੰਦੀਆਂ ਇਸ ਵਿਰੁਧ ਰੋਸ ਜਾਹਰ ਕਰ ਰਹੀਆਂ ਹਨ। ਆਮ ਜਨਤਾ ਦੇ ਨਾਲ ਨਾਲ ਫ਼ਿਲਮੀ ਹਸਤੀਆਂ ਨੇ ਵੀ ਇਸ ਵਿਰੁਧ ਆਵਾਜ਼ ਬੁਲੰਦ ਕੀਤੀ ਹੈ।
Photo
ਬਾਲੀਵੁੱਡ ਅਕਾਦਾਰਾ ਸਵਰਾ ਭਾਸਕਰ, ਸ਼ਬਾਨਾ ਆਜ਼ਮੀ, ਤਾਪਸੀ ਤੰਨੂੰ, ਅਨੁਰਾਗ ਕਸ਼ਅਪ, ਰਿਤੇਸ਼ ਦੇਸ਼ਮੁਖ, ਦਿਆ ਮਿਰਜ਼ਾ ਸਮੇਤ ਕਈ ਹੋਰ ਫ਼ਿਲਮੀ ਹਸਤੀਆਂ ਨੇ ਇਸ ਵਿਰੁਧ ਆਵਾਜ਼ ਬੁਲੰਦ ਕਰਦਿਆਂ ਘਟਨਾ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ।
Photo
ਇਸ ਘਟਨਾ ਦੇ ਵਿਰੋਧ 'ਚ ਟਵੀਟ ਕਰਦਿਆਂ ਫ਼ਿਲਮੀ ਹਸਤੀ ਰਿੱਚਾ ਚੱਢਾ ਨੇ ਕਿਹਾ ਕਿ ਕੁੱਝ ਮਹੀਨੇ ਪਹਿਲਾ ਜੇਐਨਯੂ ਨੇ ਦੁਨੀਆਂ ਨੂੰ ਨੋਬਲ ਪੁਰਸਕਾਰ ਦਿਤਾ ਸੀ। ਫੀਸ 'ਚ ਹੋਏ ਵਾਧੇ ਦਾ ਵਿਰੋਧ ਕਰਨ 'ਤੇ ਹੁਣ ਜੇਐਨਯੂ ਦੇ ਵਿਦਿਆਰਥੀਆਂ ਨੂੰ ਕੁਟਿਆ ਜਾ ਰਿਹਾ ਹੈ ਤਾਂ ਇਸ ਨੂੰ ਦੁਨੀਆਂ ਵੇਖ ਰਹੀ ਹੈ।
Photo
ਇਸ ਘਟਨਾ ਤੋਂ ਦੁਖੀ ਹੋਏ ਸਵਰਾ ਭਾਸਕਰ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ। ਵੀਡੀਓ 'ਚ ਉਹ ਕਾਫ਼ੀ ਭਾਵੁਕ ਨਜ਼ਰ ਆ ਰਹੀ ਹੈ। ਇਸ ਘਟਨਾ ਦਾ ਦੋਸ਼ ਏਬੀਵੀਪੀ 'ਤੇ ਲਾਉਂਦਿਆਂ ਉਸ ਨੇ ਟਵੀਟ ਜ਼ਰੀਏ ਕਿਹਾ ਕਿ ਅਰਜੇਂਟ ਅਪੀਲ, ਸਾਰੇ ਦਿੱਲੀ ਵਾਸੀ, ਬਾਬਾ ਗੰਗਨਾਥ ਮਾਰਗ 'ਤੇ ਜੇਐਨਯੂ ਕੈਂਪਸ ਦੇ ਮੇਨ ਗੇਟ ਦੇ ਬਾਹਰ ਵੱਡੀ ਗਿਣਤ 'ਚ ਪਹੁੰਚੋ ਤਾਂ ਜੋ ਸਰਕਾਰ ਅਤੇ ਦਿੱਲੀ ਪੁਲਿਸ 'ਤੇ ਐਕਸ਼ਨ ਲੈਣ ਲਈ ਦਬਾਅ ਬਣਾਇਆ ਜਾ ਸਕੇ ਅਤੇ ਏਬੀਵੀਪੀ ਦੇ ਨਕਾਬਪੋਸ਼ ਗੁੰਡਿਆਂ ਨੂੰ ਜੇਐਨਯੂ ਕੈਂਪਸ ਵਿਚੋਂ ਭੰਨਤੋੜ ਤੇ ਹਿੰਸਾ ਤੋਂ ਰੋਕਿਆ ਜਾ ਸਕੇ।
Photo
ਇਸੇ ਤਰ੍ਹਾਂ ਅਦਾਕਾਰ ਤਾਪਸੀ ਪੰਨੂ ਨੇ ਵੀ ਟਵੀਟ ਕਰਦਿਆਂ ਵੀਡੀਓ ਜਾਰੀ ਕੀਤੀ ਹੈ। ਇਸ 'ਚ ਉਸ ਨੇ ਦਾਅਵਾ ਕੀਤਾ ਹੈ ਕਿ ਏਬੀਵੀਪੀ ਦੇ ਲੋਕਾਂ ਨੇ ਵਿਦਿਆਰਥੀਆਂ ਨੂੰ ਕੁੱਟਿਆ-ਮਾਰਿਆ ਹੈ। ਤਾਪਸੀ ਨੇ ਅਪਣੇ ਟਵੀਟ 'ਚ ਲਿਖਿਆ ਹੈ ਕਿ ਜਿੱਥੇ ਬੱਚਿਆਂ ਦਾ ਭਵਿੱਖ ਸੰਵਾਰਿਆ ਜਾਂਦਾ ਹੈ, ਉਸ ਥਾਂ ਦੀ ਅਜਿਹੀ ਹਾਲਤ ਕਰ ਦਿਤੀ ਹੈ।
Photo
ਇਹ ਹਮੇਸ਼ਾ ਲਈ ਡੂੰਘਾ ਜ਼ਖ਼ਮ ਦੇ ਜਾਵੇਗਾ। ਇਹ ਕਦੇ ਨਾ ਠੀਕ ਹੋਣ ਵਾਲਾ ਡੈਮੇਜ ਹੈ। ਆਖਰ ਕਿਸ ਤਰ੍ਹਾਂ ਦੀਆਂ ਚੀਜ਼ਾਂ ਇਥੇ ਸ਼ੇਪ ਹੋ ਰਹੀਆਂ ਹਨ। ਇਹ ਸਾਡੇ ਸਭ ਦੇ ਵੇਖਣ ਲਈ ਹੈ। ਇਹ ਬਹੁਤ ਦੁਖਦਾਈ ਹੈ।