ਬਿਮਾਰ ਸਾਬਕਾ ਮੁਲਾਜ਼ਮ ਦਾ ਹਾਲ ਪੁੱਛਣ ਲਈ ਪੁਣੇ ਗਏ ਰਤਨ ਟਾਟਾ, ਸੋਸ਼ਲ ਮੀਡਿਆ ਤੇ ਵਾਇਰਲ ਹੋਈ ਪੋਸਟ
Published : Jan 6, 2021, 12:25 pm IST
Updated : Jan 6, 2021, 12:25 pm IST
SHARE ARTICLE
Ratan Tata
Ratan Tata

ਜਦੋਂ ਲੋਕਾਂ ਨੂੰ ਪਿਛਲੀ ਕਹਾਣੀ ਪਤਾ ਲੱਗੀ, ਤਾਂ ਲੋਕਾਂ ਨੇ ਰਤਨ ਟਾਟਾ ਦੀ ਬਹੁਤ ਪ੍ਰਸ਼ੰਸਾ ਕੀਤੀ। 

ਮੁੰਬਈ-  ਬਿਜਨੈੱਸ ਬਿਜ਼ਨੈੱਸ ਟਾਈਕੂਨ ਰਤਨ ਟਾਟਾ ਅੱਜਕਲ੍ਹ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਨਜ਼ਰ ਆਉਂਦੇ ਹਨ।  ਉਹ ਮਜ਼ੇਦਾਰ ਪੋਸਟ ਪਾ ਕੇ ਸਭ ਦਾ ਦਿਲ ਜਿੱਤ ਲੈਂਦੇ ਹਨ। ਇਸ ਵਾਰ ਉਨ੍ਹਾਂ ਨੇ ਕੁਝ ਅਜਿਹਾ ਹੀ ਕੀਤਾ, ਜਿਸ ਦੀ ਉਸਦੀ ਕਾਫ਼ੀ ਪ੍ਰਸ਼ੰਸਾ ਹੋ ਰਹੀ ਹੈ। ਰਤਨ ਟਾਟਾ ਇਕ ਸਾਬਕਾ ਕਰਮਚਾਰੀ ਨੂੰ ਮਿਲਣ ਲਈ ਮੁੰਬਈ ਤੋਂ ਪੁਣੇ ਪਹੁੰਚੇ, ਉਦੋਂ ਤੋਂ ਹੀ ਲੋਕ ਸੋਸ਼ਲ ਮੀਡੀਆ 'ਤੇ ਮੁੜ ਪ੍ਰਸ਼ੰਸਾ ਕਰਨ ਲੱਗ ਪਏ। ਇਸ ਮੁਲਾਜ਼ਮ ਦਾ ਇੱਕ ਕਰੀਬੀ ਦੋਸਤ ਨੇ ਰਤਨ ਟਾਟਾ ਦੀ ਇਸ ਮਿਲਣ ਕਹਾਣੀ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਤੇ ਸਾਂਝਾ ਕਰ ਦਿੱਤਾ। 

Ratan Tata

ਰਤਨ ਟਾਟਾ ਨੂੰ ਪਤਾ ਲੱਗਿਆ ਕਿ ਉਨ੍ਹਾਂ ਦਾ ਇਕ ਸਾਬਕਾ ਕਰਮਚਾਰੀ ਪਿਛਲੇ ਦੋ ਸਾਲਾਂ ਤੋਂ ਬਿਮਾਰ ਹੈ। ਇਸ ਤੋਂ ਬਾਅਦ ਉਹ ਮੁਲਾਜ਼ਮ ਨੂੰ ਮਿਲਣ ਮੁੰਬਈ ਤੋਂ ਪੁਣੇ ਚਲਾ ਗਿਆ। ਰਤਨ ਟਾਟਾ ਪੁਣੇ ਦੀ ਫਰੈਂਡਜ਼ ਸੁਸਾਇਟੀ ਵਿੱਚ ਕਰਮਚਾਰੀ ਦੇ ਘਰ ਮਿਲੇ। ਮੁਲਾਕਾਤ ਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ। ਜਦੋਂ ਲੋਕਾਂ ਨੂੰ ਪਿਛਲੀ ਕਹਾਣੀ ਪਤਾ ਲੱਗੀ, ਤਾਂ ਲੋਕਾਂ ਨੇ ਰਤਨ ਟਾਟਾ ਦੀ ਬਹੁਤ ਪ੍ਰਸ਼ੰਸਾ ਕੀਤੀ। 

yogesh
 

ਲਿੰਕਡਇਨ ਦੇ ਯੂਜ਼ਰ ਯੋਗੇਸ਼ ਦੇਸਾਈ ਨੇ ਤਸਵੀਰ ਸਾਂਝੀ ਕਰਦਿਆਂ ਲਿਖਿਆ, "83 ਸਾਲਾ ਰਤਨ ਟਾਟਾ ਆਪਣੇ ਪੁਰਾਣੇ ਕਰਮਚਾਰੀ ਜੋ ਕਿ ਪਿਛਲੇ ਦੋ ਸਾਲਾਂ ਤੋਂ ਬਿਮਾਰ ਸਨ, ਉਸ ਨੂੰ ਮਿਲਣ ਪੁਣੇ ਗਏ ਹਨ। ਨਾ ਮੀਡੀਆ ਅਤੇ ਨਾ ਹੀ ਸੁਰੱਖਿਆ, ਉਹ ਆਪਣੇ ਮੁਲਾਜ਼ਮ ਨੂੰ ਮਿਲਣ ਗਏ ਸੀ। ਇਹ ਸਾਰੇ ਉੱਦਮੀਆਂ ਅਤੇ ਕਾਰੋਬਾਰੀਆਂ ਲਈ ਇਕ ਤਰ੍ਹਾਂ ਦੀ ਸਿੱਖਿਆ ਹੈ ਕਿ ਪੈਸਾ ਸਭ ਕੁਝ ਨਹੀਂ ਹੁੰਦਾ।  ਸ਼੍ਰੀਮਾਨ ਤੁਹਾਨੂੰ ਸਲਾਮ ਮੈਂ ਤੁਹਾਡੇ ਸਨਮਾਨ ਵਿੱਚ ਆਪਣਾ ਸਿਰ ਝੁਕਾਉਂਦਾ ਹਾਂ। "

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement