ਪੁੱਛ-ਪੜਤਾਲ ਲਈ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ
ਨਵੀਂ ਦਿੱਲੀ: ਸੀ.ਬੀ.ਆਈ. ਨੇ ਤਮਿਲੇਗਾ ਵੇਤਰੀ ਕੜਗਮ (ਟੀ.ਵੀ.ਕੇ.) ਪ੍ਰਧਾਨ ਵਿਜੇ ਨੂੰ ਕਰੂਰ ਭਾਜੜ ਮਾਮਲੇ ’ਚ 12 ਜਨਵਰੀ ਨੂੰ ਏਜੰਸੀ ਹੈੱਡਕੁਆਰਟਰ ’ਚ ਪੁੱਛ-ਪੜਤਾਲ ਲਈ ਪੇਸ਼ ਹੋਣ ਲਈ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਦਸਿਆ ਕਿ ਸੀ.ਬੀ.ਆਈ. ਨੇ ਇਸ ਮਾਮਲੇ ਦੇ ਸਬੰਧ ਵਿਚ ਟੀ.ਵੀ.ਕੇ. ਦੇ ਕਈ ਅਹੁਦੇਦਾਰਾਂ ਤੋਂ ਪੁੱਛ-ਪੜਤਾਲ ਕੀਤੀ ਹੈ।
ਅਧਿਕਾਰੀਆਂ ਨੇ ਦਸਿਆ ਕਿ ਏਜੰਸੀ ਨੇ ਹੁਣ ਇਸ ਮਾਮਲੇ ’ਚ ਵਿਜੇ ਨੂੰ ਬੁਲਾਉਣ ਦਾ ਫੈਸਲਾ ਕੀਤਾ ਹੈ, ਜਿਸ ਤੋਂ ਬਾਅਦ ਉਹ ਇਸ ਮਾਮਲੇ ’ਚ ਚਾਰਜਸ਼ੀਟ ਦਾਇਰ ਕਰਨ ਉਤੇ ਫੈਸਲਾ ਲੈ ਸਕਦੀ ਹੈ। ਸੀ.ਬੀ.ਆਈ. ਨੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਐਸ.ਆਈ.ਟੀ. ਤੋਂ ਇਹ ਕੇਸ ਅਪਣੇ ਹੱਥ ਵਿਚ ਲੈ ਲਿਆ ਸੀ, ਅਤੇ ਜਾਂਚ ਏਜੰਸੀ 27 ਸਤੰਬਰ ਨੂੰ ਤਾਮਿਲਨਾਡੂ ਦੇ ਕਰੂਰ ਵਿਚ ਵਿਜੇ ਵਲੋਂ ਸੰਬੋਧਨ ਕੀਤੀ ਗਈ ਇਕ ਸਿਆਸੀ ਮੀਟਿੰਗ ਦੌਰਾਨ ਹੋਈ ਭਾਜੜ ਨਾਲ ਸਬੰਧਤ ਸਬੂਤ ਇਕੱਠੇ ਕਰ ਰਹੀ ਹੈ। ਇਸ ਘਟਨਾ ਵਿਚ 41 ਲੋਕਾਂ ਦੀ ਮੌਤ ਹੋ ਗਈ ਸੀ ਅਤੇ 60 ਤੋਂ ਵੱਧ ਜ਼ਖਮੀ ਹੋ ਗਏ ਸਨ।
