ਪਰਿਵਾਰ ਧਾਰਮਿਕ ਅਸਥਾਨ ਖਾਟੂ ਸ਼ਿਆਮ ਗਿਆ ਸੀ
ਕੋਟਾ: ਇਕ ਅਜੀਬ ਘਟਨਾ ਸਾਹਮਣੇ ਆਈ ਹੈ, ਜਿਸ ’ਚ ਇਕ ਪਰਵਾਰ, ਜੋ ਧਾਰਮਕ ਅਸਥਾਨ ਖਾਟੂ ਸ਼ਿਆਮ ਗਿਆ ਹੋਇਆ ਸੀ, ਦੇ ਘਰ ਨੂੰ ਲੁੱਟਣ ਲਈ ਇਕ ਚੋਰ ਦਾਖਲ ਹੋਇਆ ਸੀ ਪਰ ਬਾਹਰ ਨਾ ਨਿਕਲ ਸਕਿਆ। ਉਹ ਕਰੀਬ ਘੰਟੇ ਤਕ ਫਸਿਆ ਰਿਹਾ। ਇਹ ਘਟਨਾ ਰਾਜਸਥਾਨ ਦੇ ਕੋਟਾ ’ਚ 3 ਜਨਵਰੀ ਨੂੰ ਸੁਭਾਸ਼ ਕੁਮਾਰ ਰਾਵਤ ਦੀ ਰਿਹਾਇਸ਼ ਉਤੇ ਵਾਪਰੀ।
ਰੀਪੋਰਟ ਮੁਤਾਬਕ ਜਦੋਂ ਸੁਭਾਸ਼ ਕੁਮਾਰ ਦੀ ਪਤਨੀ ਅਗਲੇ ਦਿਨ ਰਾਤ ਕਰੀਬ 1 ਵਜੇ ਘਰ ਪਰਤੀ ਅਤੇ ਮੁੱਖ ਗੇਟ ਖੋਲ੍ਹਿਆ ਤਾਂ ਚੋਰ ਨੂੰ ਰਸੋਈ ਦੇ ‘ਐਗਜ਼ਾਸਟ ਫੈਨ ਹੋਲ’ ਵਿਚ ਫਸਿਆ। ਪੁਲਿਸ ਨੇ ਦਸਿਆ ਕਿ ਉਹ ਵਿਅਕਤੀ ਕੀਮਤੀ ਚੀਜ਼ਾਂ ਚੋਰੀ ਕਰਨ ਲਈ ਇਮਾਰਤ ਵਿਚ ਦਾਖਲ ਹੋਇਆ ਪਰ ਤੰਗ ‘ਐਗਜ਼ਾਸਟ ਫ਼ੌਲ ਹੋਲ’ ਵਿਚ ਫਸ ਗਿਆ। ਕਥਿਤ ਤੌਰ ਉਤੇ ਹੰਗਾਮਾ ਸੁਣ ਕੇ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ।
ਰੌਲੇ ਕਾਰਨ ਸਥਾਨਕ ਲੋਕਾਂ ਇਕੱਠੇ ਹੋ ਗਏ ਅਤੇ ਲਗਭਗ ਇਕ ਘੰਟਾ ਡਰਾਮਾ ਚੱਲਿਆ। ਇਸ ਘਟਨਾ ਦੀ ਇਕ ਵੀਡੀਉ ਸੋਸ਼ਲ ਮੀਡੀਆ ਉਤੇ ਮਸ਼ਹੂਰ ਹੋ ਗਈ ਹੈ। ਪੁਲਿਸ ਨੇ ਪਹੁੰਚ ਕੇ ਆਦਮੀ ਨੂੰ ਬਾਹਰ ਕਢਿਆ ਅਤੇ ਉਸ ਨੂੰ ਗ੍ਰਿਫਤਾਰ ਕਰ ਲਿਆ। ਸੂਤਰਾਂ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਪੁਲਿਸ ਸਟਿੱਕਰ ਵਾਲੀ ਕਾਰ ਵਿਚ ਪਹੁੰਚਿਆ ਸੀ, ਜਿਸ ਨਾਲ ਸ਼ੱਕ ਪੈਦਾ ਹੋਣ ਤੋਂ ਬਚਿਆ ਜਾ ਸਕੇ। ਅਧਿਕਾਰੀ ਭੱਜਣ ਵਾਲੇ ਵਿਅਕਤੀ ਨੂੰ ਲੱਭਣ ਅਤੇ ਇਹ ਵੇਖਣ ਲਈ ਮਾਮਲੇ ਦੀ ਜਾਂਚ ਕਰ ਰਹੇ ਹਨ ਕਿ ਕੀ ਗ੍ਰਿਫਤਾਰ ਕੀਤੇ ਗਏ ਵਿਅਕਤੀ ਦਾ ਖੇਤਰ ਵਿਚ ਹੋਰ ਚੋਰੀਆਂ ਨਾਲ ਜੁੜਿਆ ਹੋਇਆ ਹੈ।
