
ਮੌਤ ਦੇ ਕਾਰਨਾਂ ਦਾ ਨਹੀਂ ਲੱਗ ਸਕਿਆ ਪਤਾ
ਬੀਕਾਨੇਰ: ਰਾਜਸਥਾਨ ਦੇ ਬੀਕਾਨੇਰ 'ਚ ਛੇ ਦਿਨਾਂ ਤੋਂ ਲਾਪਤਾ ਮਾਂ-ਪੁੱਤ ਦੀ ਲਾਸ਼ ਨਹਿਰ 'ਚੋਂ ਮਿਲੀ ਹੈ। ਸੋਮਵਾਰ ਸਵੇਰੇ ਦੋਹਾਂ ਦੀਆਂ ਲਾਸ਼ਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ। ਪੁੱਤ ਮਾਂ ਦੇ ਢਿੱਡ ਨਾਲ ਬੰਨਿਆ ਹੋਇਆ ਮਿਲਿਆ। ਸ਼ਾਇਦ ਮਾਂ ਨੇ ਪੁੱਤ ਨੂੰ ਢਿੱਡ ਨਾਲ ਬੰਨ ਕੇ ਨਹਿਰ 'ਚ ਛਾਲ ਮਾਰੀ ਸੀ। ਇਸ ਕਾਰਨ ਦੋਵਾਂ ਦੀ ਮੌਤ ਹੋ ਗਈ।
SDRF ਦੇ ਜਵਾਨਾਂ ਨੇ ਦੋਹਾਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ। ਹੁਣ ਸਵਾਲ ਇਹ ਉੱਠਿਆ ਹੈ ਕਿ ਅਜਿਹਾ ਕੀ ਹੋਇਆ ਕਿ ਮਾਂ ਨੇ ਆਪਣੇ ਨਾਲ ਹੀ ਆਪਣੇ ਪੁੱਤਰ ਨੂੰ ਵੀ ਦਰਦਨਾਕ ਮੌਤ ਦੇ ਦਿੱਤੀ।
ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਨੂੰ ਛੱਡਣਾ ਪਵੇਗਾ ਹਰਿਆਣਾ ਦੇ ਗੁਰਦੁਆਰਿਆਂ ਦਾ ਪ੍ਰਬੰਧ
ਛੱਤਰਗੜ੍ਹ ਥਾਣੇ ਦੇ ਅਧਿਕਾਰੀ ਜੈਕੁਮਾਰ ਭਾਦੂ ਨੇ ਦੱਸਿਆ- ਪਿਛਲੇ ਦਿਨੀਂ ਅਨੀਤਾ (30) ਆਪਣੇ ਡੇਢ ਸਾਲ ਦੇ ਬੇਟੇ ਸਾਹਿਲ ਦੇ ਨਾਲ ਛੱਤਰਗੜ੍ਹ ਦੇ ਪੰਜ ਜੀਐਮ ਰਣੇਰ ਤੋਂ ਰਵਾਨਾ ਹੋਈ ਸੀ। ਉਸ ਨੇ ਰਾਵਲੇ ਦੇ ਬਾਰਾਂ ਕੁ ਕੋਠਿਆਂ ਵਿੱਚ ਆਪਣੇ ਸਹੁਰੇ ਘਰ ਪਹੁੰਚਣਾ ਸੀ ਪਰ ਉਹ ਦੇਰ ਸ਼ਾਮ ਤੱਕ ਨਹੀਂ ਪਹੁੰਚੀ। ਸਹੁਰੇ ਤੇ ਪਰਿਵਾਰਕ ਮੈਂਬਰਾਂ ਨੇ ਭਾਲ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : 6 ਮਹੀਨਿਆਂ ਦੇ ਸਪਾਂਸਰ ਦੌਰੇ 'ਤੇ ਕੈਨੇਡਾ ਗਏ ਢਾਡੀ ਜਥੇ ਦੇ 3 ਮੈਂਬਰ ਹੋਏ ਲਾਪਤਾ
ਇਸ ਦੌਰਾਨ ਉਸ ਦਾ ਮੋਬਾਈਲ ਅਤੇ ਬੈਗ ਇੰਦਰਾ ਗਾਂਧੀ ਨਹਿਰ ਨੇੜਿਓਂ ਮਿਲਿਆ। ਪੁਲਿਸ ਅਤੇ ਐਸਡੀਆਰਐਫ ਦੇ ਜਵਾਨ ਉਦੋਂ ਤੋਂ ਹੀ ਨਹਿਰ ਵਿੱਚ ਭਾਲ ਕਰ ਰਹੇ ਸਨ। ਛਾਲ ਲਗਾਉਣ ਕਾਰਨ ਦੋਵੇਂ ਮਾਂ-ਪੁੱਤ ਕਾਫੀ ਹੇਠਾਂ ਡੁੱਬ ਗਏ। ਜੋ ਥੱਲੇ ਫਸ ਗਿਆ। ਮੌਤ ਹੋਣ 'ਤੇ ਦੋਵੇਂ ਪਾਣੀ ਦੇ ਤੇਜ਼ ਵਹਾਅ ਨਾਲ ਦੂਰ ਚਲੇ ਗਏ। ਛੇ ਦਿਨਾਂ ਬਾਅਦ ਉਹਨਾਂ ਦਾ ਸਰੀਰ ਫੁੱਲ ਗਿਆ ਤੇ ਲਾਸ਼ਾਂ ਨਹਿਰ ਦੇ ਉੁਪਰ ਆ ਗਈਆਂ। ਲੋਕਾਂ ਨੇ ਨਹਿਰ ਵਿਚ ਤੈਰਦੀਆਂ ਲਾਸ਼ਾਂ ਵੇਖ ਕੇ ਪੁਲਿਸ ਨੂੰ ਫੋਨ ਕੀਤਾ। ਇੱਥੇ ਪਹਿਲਾਂ ਹੀ ਐਸਡੀਆਰਐਫ ਦੇ ਜਵਾਨ ਤਾਇਨਾਤ ਸਨ, ਜਿਨ੍ਹਾਂ ਨੇ ਦੋਵਾਂ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ।