Russia-Ukraine War : 'ਆਪਰੇਸ਼ਨ ਗੰਗਾ' ਤਹਿਤ 183 ਭਾਰਤੀ ਪਹੁੰਚੇ ਭਾਰਤ 
Published : Mar 6, 2022, 1:18 pm IST
Updated : Mar 6, 2022, 1:18 pm IST
SHARE ARTICLE
 Russia-Ukraine War: 183 Indians arrive in India under 'Operation Ganga'
Russia-Ukraine War: 183 Indians arrive in India under 'Operation Ganga'

ਇਸ ਤੋਂ ਇਲਾਵਾ ਸਪੈਸ਼ਲ ਫਲਾਈਟ ਰਾਂਹੀ 154 ਵਿਦਿਆਰਥੀ ਭਾਰਤ ਪਹੁੰਚੇ

ਨਵੀਂ ਦਿੱਲੀ : ਅੱਜ ਯੂਕਰੇਨ-ਰੂਸ ਵਿਚ ਜੰਗ ਦਾ 11ਵਾਂ ਦਿਨ ਹੈ। ਇਸ ਦੌਰਾਨ ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਆਪਰੇਸ਼ਨ ਗੰਗਾ ਤੇਜ਼ੀ ਨਾਲ ਕੰਮ ਕਰ ਰਿਹਾ ਹੈ। ਇਸ ਤਹਿਤ ਅੱਜ ਸਵੇਰੇ ਯੂਕਰੇਨ ਵਿਚ ਫਸੇ 183 ਭਾਰਤੀ ਨਾਗਰਿਕਾਂ ਨੂੰ ਲੈ ਕੇ ਇੱਕ ਵਿਸ਼ੇਸ਼ ਉਡਾਣ ਦਿੱਲੀ ਪਹੁੰਚੀ। ਇਸ ਤੋਂ ਇਲਾਵਾ ਸਪੈਸ਼ਲ ਫਲਾਈਟ ਰਾਂਹੀ 154 ਵਿਦਿਆਰਥੀ ਭਾਰਤ ਪਹੁੰਚੇ। ਕੇਂਦਰੀ ਵਾਤਾਵਰਣ ਮੰਤਰੀ ਭੁਪੇਂਦਰ ਯਾਦਵ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਨ੍ਹਾਂ ਯਾਤਰੀਆਂ ਦਾ ਸਵਾਗਤ ਕੀਤਾ। ਦੱਸ ਦਈਏ ਕਿ ਆਪਰੇਸ਼ਨ ਗੰਗਾ ਤਹਿਤ ਸ਼ਨਿਚਰਵਾਰ ਨੂੰ ਹੰਗਰੀ ਦੀ ਰਾਜਧਾਨੀ ਬੁਡਾਪੇਸਟ ਤੋਂ ਵਿਸ਼ੇਸ਼ ਜਹਾਜ਼ ਰਵਾਨਾ ਹੋਇਆ ਸੀ।

ਯੂਕਰੇਨ ਤੋਂ ਭਾਰਤ ਪਰਤਣ ਵਾਲੇ ਵਿਦਿਆਰਥੀਆਂ ਵਿਚੋਂ ਇੱਕ ਵਿਦਿਆਰਥੀ ਯੂਕਰੇਨ ਤੋਂ ਆਪਣੀਆਂ ਦੋ ਪਾਲਤੂ ਬਿੱਲੀਆਂ ਵੀ ਨਾਲ ਲੈ ਕੇ ਆਇਆ। ਵਿਦਿਆਰਥੀ ਦਾ ਕਹਿਣਾ ਹੈ ਕਿ ਇਹ ਦੋਵੇਂ ਉਸ ਦੇ ਖਾਸ ਦੋਸਤ ਹਨ। ਵਿਦਿਆਰਥੀ ਨੇ ਕਿਹਾ ਕਿ ਮੇਰੀਆਂ ਬਿੱਲੀਆਂ ਮੇਰੀ ਜਾਨ ਹਨ, ਮੈਂ ਉਨ੍ਹਾਂ ਨੂੰ ਯੂਕਰੇਨ ਵਿਚ ਨਹੀਂ ਛੱਡ ਸਕਦਾ ਸੀ। ਵਿਦਿਆਰਥੀ ਨੇ ਦੱਸਿਆ ਕਿ ਭਾਰਤੀ ਦੂਤਾਵਾਸ ਨੇ ਉਸ ਦੇ ਪਾਲਤੂ ਜਾਨਵਰ ਨੂੰ ਵਾਪਸ ਲਿਆਉਣ ਵਿਚ ਕਾਫੀ ਮਦਦ ਕੀਤੀ ਹੈ। ਵਿਦਿਆਰਥੀ ਨੇ ਬਾਕੀ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਅਪਣੇ ਪਾਲਤੂ ਜਾਨਵਰਾਂ ਨੂੰ ਜ਼ਰੂਰ ਨਾਲ ਲੈ ਕੇ ਆਉਣ। 

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement