ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਅਜਮੇਰ - ਤਾਮਿਲਨਾਡੂ ਪੁਲਿਸ ਨੇ ਸੋਨੇ ਦੀ ਚੋਰੀ ਦੇ ਮਾਮਲੇ ਵਿੱਚੋਂ ਨਾਮ ਹਟਾਉਣ ਲਈ ਜੋੜੇ ਤੋਂ 25 ਲੱਖ ਰੁਪਏ ਦੀ ਰਿਸ਼ਵਤ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਏਸੀਬੀ ਅਜਮੇਰ ਦੀ ਟੀਮ ਨੇ ਦੇਰ ਰਾਤ ਤਾਮਿਲਨਾਡੂ ਪੁਲਿਸ ਦੇ 12 ਮੁਲਾਜ਼ਮਾਂ ਨੂੰ ਟਰੈਪ ਕੀਤਾ।
ਪੁਲਿਸ ਮੁਲਾਜ਼ਮਾਂ ਨੂੰ ਫੜ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਤਾਮਿਲਨਾਡੂ ਪੁਲਿਸ ਮੁਲਾਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਲਗਭਗ 52 ਲੱਖ ਰੁਪਏ ਦੇ 105 ਤੋਲਾ ਸੋਨਾ ਚੋਰੀ ਦੇ ਮਾਮਲੇ ਵਿੱਚ ਬਰਾਮਦਗੀ ਲਈ ਅਜਮੇਰ ਆਏ ਸਨ। ਚੋਰੀ ਦੇ ਮਾਮਲੇ ਵਿੱਚ ਮੁਲਜ਼ਮ ਜੋੜਾ ਅਜਮੇਰ ਜ਼ਿਲ੍ਹੇ ਦੇ ਵਸਨੀਕ ਹਨ।
ਏਸੀਬੀ ਦੇ ਡੀਆਈਜੀ ਨੇ ਕਿਹਾ, ‘4 ਮਾਰਚ, 2023 ਨੂੰ ਇੱਕ ਸ਼ਿਕਾਇਤ ਮਿਲੀ ਸੀ ਕਿ ਤਾਮਿਲਨਾਡੂ ਪੁਲਿਸ ਦੀ ਇੱਕ ਟੀਮ ਸੋਨੀਆ ਪਤਨੀ ਪੰਨਾਲਾਲ ਸੋਨੀ ਨੂੰ ਚੁੱਕ ਕੇ ਲੈ ਗਈ ਹੈ। ਚੋਰੀ ਦੇ ਕਥਿਤ ਮਾਮਲੇ 'ਚੋਂ ਉਸ ਦਾ ਅਤੇ ਉਸ ਦੇ ਪਤੀ ਦਾ ਨਾਂ ਹਟਾਉਣ ਲਈ 25 ਲੱਖ ਰੁਪਏ ਦੀ ਮੰਗ ਰੱਖੀ ਗਈ ਸੀ। ਪੜਤਾਲ ਤੋਂ ਬਾਅਦ ਰਿਸ਼ਵਤ ਮੰਗਣ ਦੇ ਦੋਸ਼ਾਂ ਦੀ ਪੁਸ਼ਟੀ ਹੋਈ ਤਾਂ ਟਰੈਪ ਦੀ ਕਾਰਵਾਈ ਕੀਤੀ ਗਈ।
ਮਾਮਲੇ ਵਿਚ ਤਾਮਿਲਨਾਡੂ ਪੁਲਿਸ ਦੇ 12 ਮੁਲਾਜ਼ਮਾਂ ਨੂੰ ਫੜ ਲਿਆ। ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਪੁਲਿਸ ਟੀਮ 'ਚ ਸ਼ਾਮਲ ਜ਼ਿਆਦਾਤਰ ਪੁਲਿਸ ਕਰਮਚਾਰੀ ਸਿਰਫ ਤਾਮਿਲ ਭਾਸ਼ਾ ਬੋਲਦੇ ਹਨ, ਅਜਿਹੇ 'ਚ ਏ.ਸੀ.ਬੀ. ਨੂੰ ਪੁੱਛਗਿੱਛ ਕਰਨ 'ਚ ਮੁਸ਼ਕਲ ਆਈ ਪਰ ਉਨ੍ਹਾਂ 'ਚੋਂ ਕੁਝ ਹਿੰਦੀ ਜਾਣਦੇ ਸਨ। ਅਜਿਹੇ 'ਚ ACB ਨੇ ਉਨ੍ਹਾਂ ਨਾਲ ਗੱਲ ਕੀਤੀ ਅਤੇ ਪੂਰੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਵੱਲੋਂ ਦਿੱਤੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।