ਓਡੀਸ਼ਾ 'ਚ ਨਜਾਇਜ਼ ਪਟਾਕਾ ਫੈਕਟਰੀ 'ਚ ਹੋਇਆ ਧਮਾਕਾ, 4 ਲੋਕਾਂ ਦੀ ਹੋਈ ਮੌਤ

By : GAGANDEEP

Published : Mar 6, 2023, 3:53 pm IST
Updated : Mar 6, 2023, 3:53 pm IST
SHARE ARTICLE
Blast
Blast

4 ਨੌਜਵਾਨ ਝੁਲਸੇ

 

ਓਡੀਸ਼ਾ ਦੇ ਖੁਰਦਾ ਜ਼ਿਲ੍ਹੇ 'ਚ ਸੋਮਵਾਰ ਨੂੰ ਇਕ ਗੈਰ-ਕਾਨੂੰਨੀ ਪਟਾਕਾ ਫੈਕਟਰੀ 'ਚ ਧਮਾਕਾ ਹੋ ਗਿਆ। ਇਸ ਧਮਾਕੇ 'ਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਇਹ ਘਟਨਾ ਤੰਗੀ ਥਾਣਾ ਖੇਤਰ ਦੇ ਭੁਸੰਦਪੁਰ ਪਿੰਡ ਨੇੜੇ ਵਾਪਰੀ। ਇਹ ਧਮਾਕਾ ਉਸ ਸਮੇਂ ਹੋਇਆ ਜਦੋਂ ਮਜ਼ਦੂਰ ਡੋਲਾ ਤਿਉਹਾਰ ਲਈ ਪਟਾਕੇ ਬਣਾ ਰਹੇ ਸਨ।

ਇਹ ਵੀ ਪੜ੍ਹੋ: ਅਬੋਹਰ 'ਚ ਚਾਰ ਬੱਚਿਆਂ ਦੀ ਮਾਂ ਨੂੰ ਪਤੀ ਨੇ ਕੁਹਾੜੀ ਨਾਲ ਵੱਢਿਆ

ਡੋਲਾ ਤਿਉਹਾਰ ਹੋਲੀ ਦੇ ਦੌਰਾਨ ਮਨਾਇਆ ਜਾਂਦਾ ਹੈ। ਹਾਲਾਂਕਿ ਧਮਾਕੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਖੁਰਦਾ ਦੇ ਕੁਲੈਕਟਰ ਕੇ. ਸੁਦਰਸ਼ਨ ਚੱਕਰਵਰਤੀ ਨੇ ਦੱਸਿਆ ਕਿ ਸਵੇਰੇ ਕਰੀਬ 10.45 ਵਜੇ ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਮੌਕੇ 'ਤੇ ਪਹੁੰਚੇ ਅਤੇ ਚਾਰ ਜ਼ਖਮੀਆਂ ਨੂੰ ਬਚਾਇਆ ਅਤੇ ਜ਼ਿਲਾ ਹੈੱਡਕੁਆਰਟਰ ਹਸਪਤਾਲ (ਡੀ.ਐੱਚ.ਐੱਚ.) ਭੇਜ ਦਿੱਤਾ।

ਇਹ ਵੀ ਪੜ੍ਹੋ: ਆਬਕਾਰੀ ਨੀਤੀ ਮਾਮਲਾ: ਮਨੀਸ਼ ਸਿਸੋਦੀਆ ਨੂੰ 20 ਮਾਰਚ ਤੱਕ ਨਿਆਂਇਕ ਹਿਰਾਸਤ 'ਚ ਭੇਜਿਆ

ਕੁਲੈਕਟਰ ਨੇ ਕਿਹਾ, ਪਟਾਕਿਆਂ ਦੀ ਫੈਕਟਰੀ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੀ ਸੀ। ਇਸ ਲਈ ਕੋਈ ਲਾਇਸੈਂਸ ਜਾਰੀ ਨਹੀਂ ਕੀਤਾ ਗਿਆ। ਅਸੀਂ ਘਟਨਾ ਦੀ ਜਾਂਚ ਕਰਕੇ ਸਬੰਧਤ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕਰਾਂਗੇ। ਉਨ੍ਹਾਂ ਇਹ ਵੀ ਦੱਸਿਆ ਕਿ ਮ੍ਰਿਤਕਾਂ ਵਿੱਚੋਂ ਸਿਰਫ਼ ਇੱਕ ਦੀ ਸ਼ਨਾਖਤ ਹੋ ਸਕੀ ਹੈ ਜਦਕਿ ਬਾਕੀਆਂ ਦੀ ਸ਼ਨਾਖ਼ਤ ਲਈ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਖੁਰਦਾ ਹਸਪਤਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੰਭੀਰ ਰੂਪ ਨਾਲ ਝੁਲਸ ਗਏ ਦੋ ਜ਼ਖਮੀਆਂ ਨੂੰ ਏਮਜ਼ ਭੁਵਨੇਸ਼ਵਰ ਰੈਫਰ ਕੀਤਾ ਗਿਆ ਹੈ।

Location: India, Odisha

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement
Advertisement

Chandigarh News: Sukhdev Gogamedi Murder Case ਦੇ 3 ਦੋਸ਼ੀ Arrest, ਇਹ ਸੀ ਲੁਕਵਾਂ ਟਿਕਾਣਾ .........

11 Dec 2023 11:58 AM

Electric shock ਨਾਲ ਕਿਵੇਂ ਸਕਿੰਟਾਂ 'ਚ ਮ+ਰ ਜਾਂਦਾ ਬੰ*ਦਾ? ਕਰੰਟ ਤੋਂ ਕਿਵੇਂ ਕੀਤਾ ਜਾ ਸਕਦਾ ਬਚਾਅ?

11 Dec 2023 11:51 AM

8 ਬਰਾਤੀਆਂ ਜ਼ਿੰ*ਦਾ ਸ*ੜੇ, ਗੱਡੀ ਦੀ Dumper ਨਾਲੀ ਹੋਈ ਟੱ*ਕ*ਰ, ਵਿਆਹ ਵਾਲੇ ਦਿਨ ਮਾਤਮ

11 Dec 2023 11:38 AM

Tarn Taran News: 12 ਸਾਲ ਬਾਅਦ America ਤੋਂ ਪਰਤੇ ਨੌਜਵਾਨ ਦਾ ਕ*ਤ*ਲ, ਚਾਚੇ ਨੇ ਕੀਤੇ ਵੱਡੇ ਖ਼ੁਲਾ...

11 Dec 2023 11:09 AM

Today Punjab News: 29 ਸਾਲ ਪੁਰਾਣੇ ਫਰਜ਼ੀ Police ਮੁਕਾਬਲੇ ’ਚ IG ਉਮਰਾਨੰਗਲ ਸਣੇ 3 ਜਣਿਆਂ ਵਿਰੁੱਧ FIR …

11 Dec 2023 9:40 AM