ਲੁਧਿਆਣਾ 'ਚ ਭੈਣ ਨੂੰ ਛੇੜਨ ਤੋਂ ਰੋਕਣ 'ਤੇ ਬਦਮਾਸ਼ਾਂ ਨੇ ਭਰਾ ਦੀ ਕੀਤੀ ਕੁੱਟਮਾਰ

By : GAGANDEEP

Published : Mar 6, 2023, 2:33 pm IST
Updated : Mar 6, 2023, 3:16 pm IST
SHARE ARTICLE
PHOTO
PHOTO

ਇਲਾਕਾ ਨਿਵਾਸੀਆਂ ਅਨੁਸਾਰ ਪੁਲਿਸ ਦੀ ਨਹੀਂ ਹਾ ਇਲਾਕੇ ਵਿਚ ਗਸ਼ਤ

 

ਲੁਧਿਆਣਾ: ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 2 ਦੇ ਜਨਕਪੁਰੀ ਖੇਤਰ ਦੀ ਗਲੀ ਨੰਬਰ 4 ਵਿੱਚ ਸਕੂਲੀ ਵਿਦਿਆਰਥੀ ਅਤੇ ਕੁਝ ਬਾਹਰੀ ਨੌਜਵਾਨਾਂ ਵਿਚਾਲੇ ਝਗੜਾ ਹੋ ਗਿਆ। ਕੁਝ ਹੀ ਦੇਰ 'ਚ ਝੜਪ ਇਸ ਹੱਦ ਤੱਕ ਵਧ ਗਈ ਕਿ ਦੋਵਾਂ ਧਿਰਾਂ ਨੇ ਇਕ-ਦੂਜੇ 'ਤੇ ਪਥਰਾਅ ਕਰ ਦਿੱਤਾ। ਜਾਣਕਾਰੀ ਦਿੰਦੇ ਹੋਏ ਸਕੂਲ ਦੇ ਵਿਦਿਆਰਥੀ ਸੌਰਵ ਨੇ ਦੱਸਿਆ ਕਿ ਹਮਲਾ ਕਰਨ ਵਾਲੇ ਨੌਜਵਾਨ ਮਿੰਨੀ ਰੋਜ਼ ਗਾਰਡਨ 'ਚ ਉਸ ਦੀ ਭੈਣ ਨਾਲ ਛੇੜਛਾੜ ਕਰਦੇ ਸਨ।

ਇਹ ਵੀ ਪੜ੍ਹੋ: ਅੰਮ੍ਰਿਤਸਰ ਏਅਰਪੋਰਟ ਤੋਂ 29.5 ਲੱਖ ਰੁਪਏ ਦੀਆਂ ਸਿਗਰਟਾਂ ਬਰਾਮਦ  

ਉਸ ਦੀ ਭੈਣ ਨੂੰ ਕੁਝ ਦਿਨ ਪਹਿਲਾਂ ਹਮਲਾਵਰਾਂ ਨੇ ਸੜਕ 'ਤੇ ਰੋਕ ਲਿਆ ਸੀ। ਭੈਣ ਨੇ ਘਰ ਆ ਕੇ ਪਰਿਵਾਰ ਵਾਲਿਆਂ ਨੂੰ ਸਾਰੀ ਘਟਨਾ ਦੀ ਜਾਣਕਾਰੀ ਦਿੱਤੀ। ਸੌਰਵ ਨੇ ਦੱਸਿਆ ਕਿ ਇਸੇ ਦੁਸ਼ਮਣੀ ਕਾਰਨ ਅੱਜ ਤਿੰਨ ਤੋਂ ਚਾਰ ਬਦਮਾਸ਼ਾਂ ਨੇ ਉਸ ’ਤੇ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਪਹਿਲਾਂ ਸਕੂਲ ਦੇ ਬਾਹਰ ਉਸ ਨਾਲ ਕੁੱਟਮਾਰ ਕੀਤੀ।

ਇਹ ਵੀ ਪੜ੍ਹੋ: UP ਦੀ ਵੱਡੀ ਖਬਰ: ਸਹਾਰਨਪੁਰ 'ਚ ਹੋਲੀ ਤੋਂ ਪਹਿਲਾਂ ਦੋ ਧਿਰਾਂ 'ਚ ਆਪਸ ਚ ਭਿੜੀਆਂ, 7 ਜ਼ਖਮੀ  

ਇਲਾਕਾ ਵਾਸੀ ਰਾਜਨ, ਵਿਜੇ, ਅਸ਼ਵਨੀ ਨੇ ਦੱਸਿਆ ਕਿ ਇਲਾਕੇ ਵਿੱਚ ਪੁਲਿਸ ਦੀ ਕੋਈ ਗਸ਼ਤ ਨਹੀਂ ਹੈ। ਅਕਸਰ ਸ਼ਰਾਰਤੀ ਅਨਸਰ ਗਲੀ ਵਿੱਚ ਘੁੰਮਦੇ ਰਹਿੰਦੇ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਨਾਲ ਹੀ ਇਲਾਕੇ ਵਿੱਚ ਬਣੇ ਪ੍ਰਾਈਵੇਟ ਸਕੂਲਾਂ ਨੂੰ ਵੀ ਸਕੂਲਾਂ ਦੇ ਬਾਹਰ ਸੁਰੱਖਿਆ ਮੁਲਾਜ਼ਮ ਤਾਇਨਾਤ ਕਰਨੇ ਚਾਹੀਦੇ ਹਨ। ਇਸ ਲੜਾਈ ਦੀ ਜਾਣਕਾਰੀ ਚੌਕੀ ਇੰਚਾਰਜ ਬਲੌਰ ਸਿੰਘ ਤੋਂ ਲਈ ਗਈ ਤਾਂ ਉਨ੍ਹਾਂ ਫੋਨ ਨਹੀਂ ਕੀਤਾ।

ਇਹ ਵੀ ਪੜ੍ਹੋ: ਫਾਜ਼ਿਲਕਾ 'ਚ ਫਰੂਟੀ ਲੈਣ ਬਹਾਨੇ ਆਏ ਚੋਰਾਂ ਨੇ ਔਰਤਾਂ ਦੀਆਂ ਲੁੱਟੀਆਂ ਵਾਲੀਆਂ, ਕੰਨ ਵੀ ਨਾਲੋਂ ਉਖੜਿਆ

ਇਹ ਚੌਕੀ ਜਨਕਪੁਰੀ ਦੀ ਲਾਪ੍ਰਵਾਹੀ ਹੈ ਕਿ ਇਲਾਕੇ ਵਿੱਚ ਗਸ਼ਤ ਨਹੀਂ ਕੀਤੀ ਜਾ ਰਹੀ, ਜਿਸ ਕਾਰਨ ਸਕੂਲਾਂ ਦੇ ਬਾਹਰ ਅਜਿਹੀ ਗੁੰਡਾਗਰਦੀ ਹੋ ਰਹੀ ਹੈ। ਘਟਨਾ ਸਬੰਧੀ ਜਾਣਕਾਰੀ ਲੈਣ ਲਈ ਮੈਂ ਚੌਕੀ ਇੰਚਾਰਜ ਬਲੌਰ ਸਿੰਘ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement