ਇੱਕ ਸੂਈ ਨਾਲ ਕਈ ਮਰੀਜ਼ਾਂ ਨੂੰ ਲਗਾਇਆ ਟੀਕਾ, ਬੱਚੀ ਹੋਈ HIV ਪਾਜ਼ੀਟਿਵ
Published : Mar 6, 2023, 11:17 am IST
Updated : Mar 6, 2023, 11:20 am IST
SHARE ARTICLE
File Photo
File Photo

ਸਿਹਤ ਮੰਤਰੀ ਬ੍ਰਜੇਸ਼ ਪਾਠਕ ਨੇ ਤੁੰਰਤ ਕਾਰਵਾਈ ਕਰਨ ਲਈ ਕਿਹਾ 

ਲਖਨਊ: ਯੂਪੀ ਦੇ ਏਟਾ ਮੈਡੀਕਲ ਕਾਲਜ ਵਿਚ ਇੱਕ ਹੀ ਸਰਿੰਜ ਨਾਲ ਕਈ ਬੱਚਿਆਂ ਨੂੰ ਟੀਕਾ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਨੂੰ ਯੂਪੀ ਦੇ ਉਪ ਮੁੱਖ ਮੰਤਰੀ ਅਤੇ ਸਿਹਤ ਮੰਤਰੀ ਬ੍ਰਜੇਸ਼ ਪਾਠਕ ਨੇ ਗੰਭੀਰਤਾ ਨਾਲ ਲਿਆ ਹੈ। ਬ੍ਰਜੇਸ਼ ਪਾਠਕ ਨੇ ਜਾਂਚ ਕਰਕੇ ਜਲਦੀ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਰਿਪੋਰਟ ਦੇ ਆਧਾਰ 'ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।  

ਦਰਅਸਲ, ਏਟਾ ਮੈਡੀਕਲ ਕਾਲਜ ਦੇ ਐਮਸੀਐਚ ਵਿੰਗ ਵਿਚ ਦਾਖਲ ਕਈ ਬਿਮਾਰ ਬੱਚਿਆਂ ਨੂੰ ਇੱਕੋ ਸਰਿੰਜ ਨਾਲ ਟੀਕਾ ਲਗਾਇਆ ਗਿਆ ਸੀ। ਦੋਸ਼ ਹੈ ਕਿ ਬੱਚਿਆਂ ਨੂੰ ਉਸੇ ਸਰਿੰਜ ਨਾਲ ਟੀਕਾ ਲਗਾਇਆ ਗਿਆ ਸੀ, ਜਿਸ ਦੀ ਵਰਤੋਂ ਐੱਚ.ਆਈ.ਵੀ. ਮਰੀਜ਼ਾਂ ਲਈ ਕੀਤੀ ਗਈ ਸੀ।  ਇਸ ਦੀ ਸ਼ਿਕਾਇਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਕੀਤੀ ਗਈ ਹੈ।

 ਇਹ ਵੀ ਪੜ੍ਹੋ - ਚੋਰਾਂ ਨੇ ਬੰਦ ਮਕਾਨ ਨੂੰ ਬਣਾਇਆ ਨਿਸ਼ਾਨਾ, 50 ਲੱਖ ਦੇ ਗਹਿਣੇ ਅਤੇ ਕਰੀਬ 2 ਲੱਖ ਨਕਦੀ ਲੈ ਕੇ ਹੋਏ ਫਰਾਰ

ਰਿਸ਼ਤੇਦਾਰਾਂ ਨੇ ਮੈਡੀਕਲ ਕਾਲਜ ਦੇ ਸਟਾਫ 'ਤੇ ਗੰਭੀਰ ਦੋਸ਼ ਲਾਉਂਦਿਆਂ ਦੱਸਿਆ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਬੱਚਿਆਂ ਨੂੰ ਦਵਾਈ ਦੇ ਟੀਕੇ ਲਾਉਣ ਲਈ ਵਰਤੀਆਂ ਜਾਂਦੀਆਂ ਸਰਿੰਜਾਂ ਨੂੰ ਨਹੀਂ ਬਦਲਿਆ ਜਾ ਰਿਹਾ ਹੈ। ਇਕ ਤਿਮਾਰਦਾਰ ਨੇ ਦੱਸਿਆ ਕਿ ਉਨ੍ਹਾਂ ਦੀ ਇਕ 7 ਸਾਲ ਦੀ ਬੇਟੀ ਹੈ, ਜੋ ਪਿਛਲੇ ਕਈ ਸਾਲਾਂ ਤੋਂ ਮੈਡੀਕਲ ਕਾਲਜ ਵਿਚ ਦਾਖਲ ਹੈ।   

ਮਰੀਜ਼ ਨੂੰ ਦਿੱਤੀ ਜਾਣ ਵਾਲੀ ਦਵਾਈ ਵਿਚ ਵਰਤੀਆਂ ਜਾਂਦੀਆਂ ਸਰਿੰਜਾਂ ਨੂੰ ਨਹੀਂ ਬਦਲਿਆ ਜਾਂਦਾ। ਪਿਛਲੇ ਕਈ ਦਿਨਾਂ ਤੋਂ ਇੱਕ ਐੱਚਆਈਵੀ ਪੀੜਤ ਬੱਚਾ ਵੀ ਦਾਖਲ ਸੀ, ਉਸ ਦੀ ਮਾਸੂਮ ਧੀ ਅਤੇ ਉਸ ਪੀੜਤ ਮਰੀਜ਼ ਨੂੰ ਵੀ ਉਸੇ ਸਰਿੰਜ ਨਾਲ ਦਵਾਈ ਲਗਾਈ ਜਾ ਰਹੀ ਹੈ। ਜਦੋਂ ਡਿਪਟੀ ਸੀਐਮ ਬ੍ਰਜੇਸ਼ ਪਾਠਕ ਨੂੰ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਤੁਰੰਤ ਇਸ ਦਾ ਨੋਟਿਸ ਲਿਆ। ਉਪ ਮੁੱਖ ਮੰਤਰੀ ਨੇ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ ਮਾਮਲੇ ਦੀ ਜਾਂਚ ਕਰਕੇ ਰਿਪੋਰਟ ਭੇਜਣ ਲਈ ਕਿਹਾ ਹੈ। ਦੱਸ ਦਈਏ ਕਿ ਮੈਡੀਕਲ ਕਾਲਜ ਵਿਚ ਇੱਕ ਬੱਚੇ ਦੀ ਰਿਪੋਰਟ HIV ਪਾਜ਼ੇਟਿਵ ਆਈ ਹੈ।  

ਅਜਿਹੇ 'ਚ ਕਈ ਹੋਰ ਬੱਚਿਆਂ ਦੇ ਸੰਕਰਮਿਤ ਹੋਣ ਦਾ ਖਦਸ਼ਾ ਹੈ। ਉਥੇ ਹੀ ਇਸ ਪੂਰੇ ਮਾਮਲੇ 'ਚ ਏਡੀਐਮ ਪ੍ਰਸ਼ਾਸਨ ਆਲੋਕ ਕੁਮਾਰ ਦਾ ਕਹਿਣਾ ਹੈ ਕਿ ਇਹ ਮਾਮਲਾ ਕੁੱਝ ਲੋਕਾਂ ਦੇ ਧਿਆਨ 'ਚ ਆਇਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਵਿ ਚ ਦੋਸ਼ੀ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
 

SHARE ARTICLE

ਏਜੰਸੀ

Advertisement

Bhagwant LIVE | ਫਰੀਦਕੋਟ 'ਚ CM ਮਾਨ ਦਾ ਧਮਾਕੇਦਾਰ ਭਾਸ਼ਣ, ਵਿਰੋਧੀਆਂ 'ਤੇ ਸਾਧੇ ਨਿਸ਼ਾਨੇ!

20 May 2024 11:09 AM

Punjab Weather Alert : ਮੌਸਮ ਨੂੰ ਲੈ ਕੇ Red Alert ਜਾਰੀ, ਸੂਬੇ ਦੇ 10 ਜ਼ਿਲ੍ਹਿਆਂ ਦਾ ਪਾਰਾ 44 ਡਿਗਰੀ ਤੋਂ ਪਾਰ

20 May 2024 10:52 AM

Bank Fraud :ਬੈਂਕ ਖਾਤਿਆਂ 'ਤੇ ਧਿਆਨ ਰੱਖਿਆ ਕਰੋ! ਇਸ ਬੰਦੇ ਦੇ ਖਾਤੇ 'ਚੋਂ ਕਢਾ ਲਏ ਗਏ 65 ਲੱਖ ਅਤੇ 90 ਹਜ਼ਾਰ ਰੁਪਏ

20 May 2024 10:40 AM

Organic Farming : ਕਿਸਾਨ ਨੇ ਸਮਝਾਏ ਜੈਵਿਕ ਖੇਤੀ ਦੇ ਲਾਭ, ਹੋ ਰਿਹਾ ਮੋਟਾ ਮੁਨਾਫ਼ਾ

20 May 2024 10:07 AM

ਸੁਣੋ ਨਸ਼ੇ ਨੂੰ ਲੈ ਕੇ ਕੀ ਬੋਲ ਗਏ ਅਨੰਦਪੁਰ ਸਾਹਿਬ ਦੇ ਲੋਕ ਕਹਿੰਦੇ, "ਚਿੱਟਾ ਸ਼ਰੇਆਮ ਵਿੱਕਦਾ ਹੈ"

20 May 2024 8:37 AM
Advertisement