ਅੰਬਾਲਾ ਛਾਉਣੀ 'ਚ ਯੋਗਾ ਅਧਿਆਪਕ ਦਾ ਕਤਲ, ਹਮਲਾਵਰਾਂ ਨੇ ਰਸਤਾ ਰੋਕ ਕੇ ਛਾਤੀ ਤੇ ਮੱਥੇ 'ਚ ਮਾਰਿਆ ਚਾਕੂ 
Published : Mar 6, 2023, 11:53 am IST
Updated : Mar 6, 2023, 11:53 am IST
SHARE ARTICLE
Yoga teacher killed in Ambala cantonment
Yoga teacher killed in Ambala cantonment

 ਮੌਕੇ 'ਤੇ ਫੜੇ ਗਏ ਤਿੰਨੋਂ ਕਾਤਲ

ਹਰਿਆਣਾ - ਹਰਿਆਣਾ ਦੇ ਅੰਬਾਲਾ ਕੈਂਟ 'ਚ 35 ਸਾਲਾ ਯੋਗਾ ਟੀਚਰ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਹਮਲਾਵਰਾਂ ਨੇ ਐਤਵਾਰ ਦੇਰ ਰਾਤ ਝਗੜੇ ਦੀ ਰੰਜਿਸ਼ ਨੂੰ ਮੁੱਖ ਰੱਖਦਿਆਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਮ੍ਰਿਤਕ ਮਨੋਰਾਮ ਅੰਬਾਲਾ ਛਾਉਣੀ ਦੇ ਸੁੰਦਰ ਨਗਰ ਦਾ ਰਹਿਣ ਵਾਲਾ ਸੀ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਇਕੱਠੇ ਕੀਤੇ ਅਤੇ ਤਿੰਨਾਂ ਹਮਲਾਵਰਾਂ ਨੂੰ ਮੌਕੇ 'ਤੇ ਹੀ ਕਾਬੂ ਕਰਕੇ ਜਾਂਚ ਸ਼ੁਰੂ ਕਰ ਦਿੱਤੀ।

ਸੁੰਦਰ ਨਗਰ (ਵਾਲਮੀਕਿ ਮੰਦਿਰ) ਅੰਬਾਲਾ ਕੈਂਟ ਦੀ ਰਹਿਣ ਵਾਲੀ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਨਿਖਿਲ ਧਵਨ, ਅੰਸ਼ੁਲ ਅਤੇ ਅਸ਼ੋਕ ਦੀ ਮੀਟ ਦੀ ਦੁਕਾਨ ਹੈ। ਕੱਲ੍ਹ ਦੁਪਹਿਰ 3 ਵਜੇ ਨਿਖਿਲ, ਅੰਸ਼ੁਲ ਅਤੇ ਅਸ਼ੋਕ ਦੀ ਉਨ੍ਹਾਂ ਨਾਲ ਲੜਾਈ ਹੋ ਗਈ। ਇਸ ਦੌਰਾਨ ਉਸ ਦੇ ਭਰਾ ਮਨੋਰਮ ਨੇ ਤਿੰਨਾਂ ਨੂੰ ਸਮਝਾਇਆ ਕਿ ਉਹ ਕਿਉਂ ਲੜ ਰਹੇ ਹਨ ਤੇ ਫਿਰ ਉਸ ਨੇ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਸੀ।

file photo 

ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਉਸ ਦਾ ਭਰਾ ਰਾਤ 9.30 ਵਜੇ ਮੁਲਜ਼ਮ ਦੀ ਦੁਕਾਨ ਅੱਗਿਓ ਜਾ ਰਿਹਾ ਸੀ। ਇਸ ਦੌਰਾਨ ਨਿਖਿਲ ਧਵਨ, ਅੰਸ਼ੁਲ ਅਤੇ ਅਸ਼ੋਕ ਨੇ ਉਸ ਦੇ ਭਰਾ ਦਾ ਰਸਤਾ ਰੋਕ ਕੇ ਉਸ 'ਤੇ ਹਮਲਾ ਕਰ ਦਿੱਤਾ। ਦੋਸ਼ੀ ਨਿਖਿਲ ਧਵਨ ਨੇ ਹੱਥ 'ਚ ਫੜੇ ਚਾਕੂ ਨਾਲ ਸਭ ਤੋਂ ਪਹਿਲਾਂ ਆਪਣੇ ਭਰਾ ਦੀ ਛਾਤੀ 'ਤੇ ਵਾਰ ਕੀਤਾ। ਅੰਸ਼ੁਲ ਅਤੇ ਅਸ਼ੋਕ ਉਸ ਦੇ ਭਰਾ ਮਨੋਰਮ ਨੂੰ ਲੱਤ ਮਾਰ ਰਹੇ ਸਨ। ਰੌਲਾ ਸੁਣ ਕੇ ਜਦੋਂ ਉਹ ਮੌਕੇ 'ਤੇ ਪਹੁੰਚੀ ਤਾਂ ਨਿਖਿਲ ਨੇ ਫਿਰ ਆਪਣੇ ਭਰਾ ਦੇ ਮੱਥੇ 'ਤੇ ਚਾਕੂ ਮਾਰ ਦਿੱਤਾ।  

ਮਹਿਲਾ ਨੇ ਦੱਸਿਆ ਕਿ ਉਹ ਉਸ ਦੇ ਭਰਾ ਨੂੰ ਹਮਲਾਵਾਰਾਂ ਦੇ ਚੁੰਗਲ ਤੋਂ ਕੱਢ ਕੇ ਸਿਵਲ ਹਸਪਤਾਲ ਅੰਬਾਲਾ ਕੈਂਟ ਲੈ ਕੇ ਪਹੁੰਚੇ। ਇੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ ਤਿੰਨਾਂ ਹਮਲਾਵਰਾਂ ਨੂੰ ਮੌਕੇ 'ਤੇ ਹੀ ਦਬੋਚ ਲਿਆ। ਕਾਤਲ ਅਸ਼ੋਕ ਨੂੰ ਲੋਕਾਂ ਵੱਲੋਂ ਕੁੱਟ-ਕੁੱਟ ਕੇ ਜ਼ਖਮੀ ਹੋਣ ਕਾਰਨ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮ ਨਿਖਿਲ ਅਤੇ ਅੰਸ਼ੁਲ ਪੁਲਿਸ ਦੀ ਹਿਰਾਸਤ ਵਿੱਚ ਹਨ। ਪੜਾਵ ਥਾਣਾ ਪੁਲਿਸ ਨੇ ਸੁੰਦਰ ਨਗਰ ਨਿਵਾਸੀ ਨਿਖਿਲ ਧਵਨ, ਅਸ਼ੋਕ ਕੁਮਾਰ ਅਤੇ ਹਰਿਦੁਆਰ ਨਿਵਾਸੀ ਅੰਸ਼ੁਲ ਖਿਲਾਫ਼ ਧਾਰਾ 302, 323 ਅਤੇ 34 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। 


 

Tags: punjabi news

SHARE ARTICLE

ਏਜੰਸੀ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement