ਖ਼ਬਰਾਂ |

ਤਾਜ਼ਾ |

ਦਿੱਲੀ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ: ਉਪ ਰਾਜਪਾਲ ਸੰਧੂ
Published : Mar 6, 2026, 6:36 pm IST
Updated : Mar 6, 2026, 6:38 pm IST
SHARE ARTICLE
Committed to serve the people of Delhi and the country: Lieutenant Governor Sandhu
Committed to serve the people of Delhi and the country: Lieutenant Governor Sandhu

'ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ'

ਨਵੀਂ ਦਿੱਲੀ: ਦਿੱਲੀ ਦੇ ਨਵੇਂ ਲੈਫਟੀਨੈਂਟ ਗਵਰਨਰ ਤਰਨਜੀਤ ਸਿੰਘ ਸੰਧੂ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਦਿੱਲੀ ਅਤੇ ਦੇਸ਼ ਦੇ ਲੋਕਾਂ ਦੀ ਸਮਰਪਣ ਅਤੇ ਨਿਮਰਤਾ ਨਾਲ ਸੇਵਾ ਕਰਨ ਲਈ ਵਚਨਬੱਧ ਹਨ। ਰਾਸ਼ਟਰਪਤੀ ਦਰੌਪਦੀ ਮੁਰਮੂ ਨੇ ਸਾਬਕਾ ਡਿਪਲੋਮੈਟ ਨੂੰ ਦਿੱਲੀ ਦੇ ਉਪ ਰਾਜਪਾਲ ਨਿਯੁਕਤ ਕੀਤਾ ਹੈ। 
‘ਐਕਸ’ ਉਤੇ ਇਕ ਪੋਸਟ ’ਚ, ਸੰਧੂ ਨੇ ਕਿਹਾ, ‘‘ਉਪ ਰਾਜਪਾਲ ਵਜੋਂ ਦਿੱਲੀ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ ਧੰਨਵਾਦੀ ਹਾਂ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਭਰੋਸੇ ਅਤੇ ਸਮਰਥਨ ਲਈ ਵੀ ਧੰਨਵਾਦੀ ਹਾਂ।’’ ਉਨ੍ਹਾਂ ਅੱਗੇ ਕਿਹਾ, ‘‘ਸਮਰਪਣ ਅਤੇ ਨਿਮਰਤਾ ਨਾਲ ਦਿੱਲੀ ਅਤੇ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਲਈ ਵਚਨਬੱਧ ਹਾਂ।’’

ਸੰਧੂ ਦੀ ਨਿਯੁਕਤੀ ਵੀਰਵਾਰ ਦੇਰ ਰਾਤ ਰਾਸ਼ਟਰਪਤੀ ਮੁਰਮੂ ਵਲੋਂ ਕਈ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਕੀਤੇ ਗਏ ਗਵਰਨਰ ਅਹੁਦਿਆਂ ਵਿਚ ਵੱਡੇ ਫੇਰਬਦਲ ਦਾ ਹਿੱਸਾ ਸੀ। 1988 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਧਿਕਾਰੀ ਸੰਧੂ ਅਮਰੀਕਾ ਦੇ ਮਾਮਲਿਆਂ ਉਤੇ ਸੱਭ ਤੋਂ ਤਜਰਬੇਕਾਰ ਭਾਰਤੀ ਡਿਪਲੋਮੈਟਾਂ ’ਚੋਂ ਇਕ ਸਨ। ਉਸ ਨੇ ਕਈ ਵਾਰ ਵਾਸ਼ਿੰਗਟਨ ਡੀ.ਸੀ. ਵਿਚ ਭਾਰਤੀ ਮਿਸ਼ਨ ਵਿਚ ਸੇਵਾ ਨਿਭਾਈ। 

ਉਹ ਫ਼ਰਵਰੀ 2020 ਤੋਂ ਜਨਵਰੀ 2024 ਤਕ ਅਮਰੀਕਾ ਵਿਚ ਭਾਰਤ ਦੇ ਸਫ਼ੀਰ ਰਹੇ। ਇਸ ਤੋਂ ਪਹਿਲਾਂ, ਉਹ ਜੁਲਾਈ 2013 ਤੋਂ ਜਨਵਰੀ 2017 ਤਕ ਵਾਸ਼ਿੰਗਟਨ ਵਿਚ ਸਫ਼ਾਰਤਖ਼ਾਨੇ ਵਿਚ ਡਿਪਟੀ ਚੀਫ ਆਫ ਮਿਸ਼ਨ ਅਤੇ 1997 ਤੋਂ 2000 ਤਕ ਪਹਿਲੇ ਸਕੱਤਰ (ਸਿਆਸੀ) ਵਜੋਂ ਸੇਵਾ ਨਿਭਾਅ ਚੁਕੇ ਹਨ। 
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੰਜਾਬ 'ਚ ਹੁਣ ਨਹੀਂ ਹੋਵੇਗੀ ਬੇਅਦਬੀ! ਬਣ ਗਿਆ ਸਖ਼ਤ ਕਾਨੂੰਨ, ਉਮਰ ਕੈਦ ਦੀ ਹੋਵੇਗੀ ਸਜ਼ਾ

20 Apr 2026 1:44 PM

Punjab ਦੀ ਤਰਜ਼ 'ਤੇ Haryana 'ਚ ਵੀ ਬਣਾਇਆ ਜਾਵੇ ਬੇਅਦਬੀ ਕਾਨੂੰਨ : Jagdish Singh Jhinda | Beadbi Bill

20 Apr 2026 1:43 PM

Bhai Manpreet Singh Kanpuri ਨੂੰ ਜਥੇ 'ਚੋ ਬਰਖਾਸਤ ਕਰਨ 'ਤੇ ਜਥੇ ਦੇ ਮੁੱਖ ਬੁਲਾਰੇ Bhai RP Singh ਦਾ Interview

19 Apr 2026 12:29 PM

ਅਹਿਮ ਮੁੱਦੇ 'ਤੇ ਦੇਖੋ The Spokesman Debate

18 Apr 2026 3:05 PM

ਰਿਸ਼ਤੇ ਹੋਏ ਤਾਰ-ਤਾਰ, ਛੋਟੇ ਭਰਾ ਨੇ ਵੱਡੇ ਭਰਾ ਨੂੰ ਬੇਰਹਿਮੀ ਨਾਲ ਉਤਾਰਿਆ ਮੌ.ਤ ਦੇ ਘਾਟ

17 Apr 2026 3:07 PM
Advertisement