
ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦੀ ਝੋਲੀ ਵਿਚ ਦੂਜਾ ਸੋਨ ਤਮਗ਼ਾ ਪੈ ਗਿਆ ਹੈ। ਮੀਰਾਬਾਈ ਚਾਨੂ ਤੋਂ ...
ਨਵੀਂ ਦਿੱਲੀ : ਆਸਟ੍ਰੇਲੀਆ ਦੇ ਗੋਲਡ ਕੋਸਟ ਵਿਚ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦੀ ਝੋਲੀ ਵਿਚ ਦੂਜਾ ਸੋਨ ਤਮਗ਼ਾ ਪੈ ਗਿਆ ਹੈ। ਮੀਰਾਬਾਈ ਚਾਨੂ ਤੋਂ ਬਾਅਦ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦੀ ਸੰਜੀਤਾ ਚਾਨੂ ਨੇ ਦੇਸ਼ ਦੇ ਲਈ ਦੂਜਾ ਸੋਨ ਤਮਗ਼ਾ ਦਿਵਾਇਆ ਹੈ। ਸੰਜੀਤਾ ਨੇ ਭਾਰ ਤੋਲਕ ਵਿਚ ਸੋਨ ਤਮਗ਼ਾ ਜਿੱਤਿਆ ਹੈ। ਇਸ ਤਰ੍ਹਾਂ ਭਾਰਤ ਦੇ ਖ਼ਾਤੇ ਵਿਚ ਤਿੰਨ ਤਮਗ਼ੇ ਆ ਚੁੱਕੇ ਹਨ।
CWG 2018 gold win sanjita
ਰਾਸ਼ਟਰ ਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਭਾਰ ਤੋਲਕ ਸੰਜੀਤਾ ਚਾਨੂ ਨੇ ਔਰਤਾਂ ਦੇ 53 ਕਿੱਲੋ ਭਾਰ ਵਰਗ ਵਿਚ ਸੋਨ ਤਮਗ਼ਾ ਜਿੱਤਿਆ ਹੈ। ਸੰਜੀਤਾ ਨੇ ਕੁੱਲ 192 ਕਿੱਲੋ ਭਾਰ ਉਠਾ ਕੇ ਇਹ ਉਪਲਬਧੀ ਹਾਸਲ ਕੀਤੀ। ਚਾਨੂ ਨੇ ਸਨੈਚ ਵਿਚ 84 ਕਿੱਲੋਗ੍ਰਾਮ ਦਾ ਭਾਰ ਉਠਾਇਆ ਅਤੇ ਕੁੱਲ 192 ਦੇ ਕੁੱਲ ਸਕੋਰ ਦੇ ਨਾਲ ਸੋਨੇ ਦਾ ਤਮਗ਼ਾ ਅਪਣੇ ਨਾਮ ਕਰਨ ਵਿਚ ਸਫ਼ਲ ਰਹੀ।
CWG 2018 gold win sanjita
ਮੁਕਾਬਲੇਬਾਜ਼ੀ ਦੌਰਾਨ ਚਾਂਦੀ ਦਾ ਤਮਗ਼ਾ ਪਾਪੁਆ ਨਿਊ ਗਿਨੀ ਦੀ ਲਾਉ ਡਿਕਾ ਤਾਉ ਨੂੰ ਮਿਲਿਆ, ਜਿਨ੍ਹਾਂ ਦਾ ਕੁੱਲ ਸਕੋਰ 182 ਰਿਹਾ। ਕੈਨੇਡਾ ਦੀ ਰਚੇਲ ਲੇਬਲਾਂਗ ਨੂੰ 181 ਦੇ ਕੁੱਲ ਯੋਗ ਦੇ ਨਾਲ ਕਾਂਸੀ ਦੇ ਤਮਗ਼ੇ ਨਾਲ ਸੰਤੁਸ਼ਟੀ ਕਰਨੀ ਪਈ।
CWG 2018 gold win sanjita
ਇਸ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦੀਆਂ ਬੇਟੀਆਂ ਦਾ ਦਬਦਬਾ ਜਾਰੀ ਹੈ। ਅਜਿਹਾ ਇਸ ਲਈ ਕਿਉਂਕਿ ਅਜੇ ਤਕ ਇਸ ਖੇਡ ਵਿਚ ਦੋ ਸੋਨ ਤਮਗ਼ੇ ਆਏ ਹਨ ਅਤੇ ਇਹ ਦੋਵੇਂ ਸੋਨ ਤਮਗ਼ੇ ਭਾਰਤ ਦੀਆਂ ਬੇਟੀਆਂ ਨੇ ਹੀ ਦਿਵਾਏ ਹਨ। ਇਸ ਤੋਂ ਪਹਿਲਾਂ ਭਾਰਤ ਦੀ ਭਾਰ ਤੋਲਕ ਮੀਰਾਬਾਈ ਚਾਨੂ ਨੇ ਕਰੋੜਾਂ ਦੇਸ਼ ਵਾਸੀਆਂ ਦੀਆਂ ਉਮੀਦਾਂ 'ਤੇ ਖ਼ਰਾ ਉਤਰਦੇ ਹੋਏ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਔਰਤਾਂ ਦੇ ਭਾਰ ਤੋਲਣ ਦੇ 48 ਕਿੱਲੋਗ੍ਰਾਮ ਭਾਰ ਵਰਗ ਵਿਚ ਸੋਨ ਤਮਗ਼ੇ 'ਤੇ ਕਬਜ਼ਾ ਕੀਤਾ।
CWG 2018 gold win sanjita
ਮੀਰਾਬਾਈ ਨੇ ਭਾਰਤ ਨੂੰ ਪਹਿਲਾ ਸੋਨ ਤਮਗ਼ਾ ਦਿਵਾਇਆ ਅਤੇ ਉਥੇ ਹੀ ਮੀਰਾ ਦੇ ਨਾਲ ਸੰਜੀਤਾ ਵੀ ਸੋਨ ਤਮਗ਼ਾ ਦਿਵਾਉਣ ਵਾਲੇ ਖਿਡਾਰੀਆਂ ਵਿਚ ਸ਼ਾਮਲ ਹੋ ਗਈ ਹੈ। ਇਸ ਤਰ੍ਹਾਂ ਨਾਲ ਦੋ ਦਿਨ ਵਿਚ ਭਾਰਤ ਦੇ ਖ਼ਾਤੇ ਵਿਚ ਦੋ ਸੋਨ ਤਮਗ਼ੇ ਆ ਚੁੱਕੇ ਹਨ।
CWG 2018 gold win sanjita
ਦਸ ਦਈਏ ਕਿ ਬੁੱਧਵਾਰ ਨੂੰ ਆਸਟ੍ਰੇਲੀਆ ਦੇ ਕਵੀਂਸਲੈਂਡ ਦੇ ਗੋਲਡ ਕੋਸਟ ਵਿਚ ਕਰਵਾਈ ਉਦਘਾਟਨੀ ਸਮਾਰੋਹ ਦੇ ਆਖ਼ਰੀ ਦੌਰ ਵਿਚ ਪ੍ਰਿੰਸ ਚਾਰਲਸ ਦੇ ਅਧਿਕਾਰਕ ਰੂਪ ਨਾਲ ਐਲਾਨ ਦੇ ਨਾਲ ਹੀ 21ਵੀਆਂ ਰਾਸ਼ਟਰ ਮੰਡਲ ਖੇਡਾਂ ਦਾ ਆਗਾਜ਼ ਹੋਇਆ ਸੀ। ਖੇਡ ਮੁਕਾਬਲਿਆਂ ਦੀ ਸ਼ੁਰੂਆਤ ਵੀਰਵਾਰ ਤੋਂ ਹੋਈ ਅਤੇ ਪਹਿਲੇ ਦਿਨ ਤੋਂ ਹੀ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਦੇਸ਼ ਨੂੰ ਤਮਗ਼ੇ ਦਿਵਾਏ ਹਨ।