ਵਾਈਐਸਆਰ ਕਾਂਗਰਸ ਦੇ ਪੰਜ ਸਾਂਸਦਾਂ ਨੇ ਲੋਕ ਸਭਾ ਸਪੀਕਰ ਨੂੰ ਸੌਂਪੇ ਅਸਤੀਫ਼ੇ
Published : Apr 6, 2018, 4:39 pm IST
Updated : Apr 6, 2018, 4:39 pm IST
SHARE ARTICLE
Five MPs YSR Congress submits Resignation Loksabha Chairman
Five MPs YSR Congress submits Resignation Loksabha Chairman

ਆਂਧਰਾ ਪ੍ਰਦੇਸ਼ ਦੇ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਦੇ ਮੁੱਦੇ 'ਤੇ ਵਾਈਐਸਆਰ ਕਾਂਗਰਸ ਦੇ ਪੰਜ ਲੋਕ ਸਭਾ ਮੈਂਬਰਾਂ ਨੇ ਲੋਕ ਸਭਾ ਸਪੀਕਰ

ਨਵੀਂ ਦਿੱਲੀ : ਆਂਧਰਾ ਪ੍ਰਦੇਸ਼ ਦੇ ਲਈ ਵਿਸ਼ੇਸ਼ ਰਾਜ ਦੇ ਦਰਜੇ ਦੀ ਮੰਗ ਦੇ ਮੁੱਦੇ 'ਤੇ ਵਾਈਐਸਆਰ ਕਾਂਗਰਸ ਦੇ ਪੰਜ ਲੋਕ ਸਭਾ ਮੈਂਬਰਾਂ ਨੇ ਲੋਕ ਸਭਾ ਸਪੀਕਰ ਸੁਮਿੱਤਰਾ ਮਹਾਜਨ ਨੂੰ ਅਪਣਾ ਅਸਤੀਫ਼ਾ ਸੌਂਪ ਦਿਤਾ। ਪਾਰਟੀ ਦੇ ਪੰਜ ਸਾਂਸਦਾਂ ਵਾਰਾ ਪ੍ਰਸਾਦ ਰਾਓ ਵੇਲਗਾਪੱਲੀ, ਵਾਈ ਵੀ ਸੁਭਾ ਰੈਡੀ ਅਤੇ ਪੀ ਵੀ ਮਿਧੁਨ ਰੈਡੀ, ਵਾਈਐਸ ਅਵਿਨਾਸ਼ ਰੈਡੀ ਅਤੇ ਸਦਨ ਵਿਚ ਪਾਰਟੀ ਦੇ ਨੇਤਾ ਐਮ ਰਾਜਮੋਹਨ ਰੈਡੀ ਨੇ ਅਸਤੀਫ਼ਾ ਦਿਤਾ ਹੈ। 

Five MPs YSR Congress submits Resignation Loksabha ChairmanFive MPs YSR Congress submits Resignation Loksabha Chairman

ਸਾਂਸਦਾਂ ਨੇ ਲੋਕ ਸਭਾ ਸਪੀਕਰ ਦੇ ਚੈਂਬਰ ਵਿਚ ਪਹੁੰਚ ਕੇ ਉਨ੍ਹਾਂ ਨੂੰ ਅਪਣਾ ਅਸਤੀਫ਼ਾ ਸੌਂਪਿਆ। ਇਨ੍ਹਾਂ ਵਿਚੋਂ ਇਕ ਅਸਤੀਫ਼ੇ ਵਿਚ ਕਿਹਾ ਗਿਆ ਹੈ ਕਿ ਮੈਂ ਤੁਰਤ ਪ੍ਰਭਾਵ ਨਾਲ ਅਪਣੀ ਸੀਟ ਤੋਂ ਅਸਤੀਫ਼ਾ ਦਿੰਦਾ ਹਾਂ।

Five MPs YSR Congress submits Resignation Loksabha ChairmanFive MPs YSR Congress submits Resignation Loksabha Chairman

ਇਸ ਤੋਂ ਪਹਿਲਾਂ ਵਾਈਐਸਆਰ ਕਾਂਗਰਸ ਦੇ ਨੇਤਾ ਜਗਨ ਮੋਹਨ ਰੈਡੀ ਨੇ ਟਵੀਟ ਕੀਤਾ ''ਅਸੀਂ ਜੋ ਕਹਿੰਦੇ ਹਾਂ, ਉਹ ਕਰਦੇ ਹਾਂ। ਐਨ ਚੰਦਰਬਾਬੂ ਨਾਇਡੂ ਨੂੰ ਚੁਣੌਤੀ ਹੈ ਕਿ ਉਹ ਤੇਦੇਪਾ ਸਾਂਸਦਾਂ ਦਾ ਅਸਤੀਫ਼ਾ ਕਰਵਾਉਣ ਅਤੇ ਆਂਧਰਾ ਪ੍ਰਦੇਸ਼ ਦੇ ਲਈ ਵਿਸ਼ੇਸ਼ ਦਰਜੇ ਦੀ ਮੰਗ ਨੂੰ ਲੈ ਕੇ ਰਾਜ ਦੇ ਲੋਕਾਂ ਦੇ ਨਾਲ ਇਕਜੁੱਟ ਹੋ ਕੇ ਖੜ੍ਹੇ ਹੋਣ। 

Five MPs YSR Congress submits Resignation Loksabha ChairmanFive MPs YSR Congress submits Resignation Loksabha Chairman

ਇਨ੍ਹਾਂ ਸਾਂਸਦਾਂ ਨੇ ਕੱਲ੍ਹ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਿਚ ਐਨਡੀਏ ਸਰਕਾਰ ਦੀ ਨਾਕਾਮੀ ਦੇ ਵਿਰੋਧ ਵਿਚ ਅਸਤੀਫ਼ਾ ਦੇ ਰਹੇ ਹਨ। 

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement