
ਇਸ ਸਬੰਧੀ ਸਿਹਤ ਵਿਭਾਗ ਨੇ ਗਾਈਡ ਲਾਈਨ ਵੀ ਜਾਰੀ ਕਰ ਦਿਤੀ ਹੈ ਕਿ...
ਕੋਰੋਨਾ ਵਾਇਰਸ ਦੀ ਚਪੇਟ ਵਿਚ ਆਏ ਸੰਸਾਰ ਨੂੰ ਵੇਖਦਿਆਂ ਕੇਂਦਰ ਸਰਕਾਰ ਨੇ ਦੇਸ਼ ਅੰਦਰ 21 ਦਿਨ ਦੀ ਤਾਲਾਬੰਦੀ (ਲਾਕਡਾਊਨ) ਲਗਾ ਕੇ ਸਖ਼ਤ ਹਦਾਇਤਾਂ ਜਾਰੀ ਕਰ ਦਿਤੀਆਂ ਜਿਨ੍ਹਾਂ ਉਤੇ ਅਮਲ ਕਰਦਿਆਂ ਪੰਜਾਬ ਸਰਕਾਰ ਨੇ ਵੀ ਪਿਛਲੇ ਕਈ ਦਿਨਾਂ ਤੋਂ ਕਰਫ਼ਿਊ ਲਗਾਇਆ ਹੋਇਆ ਹੈ।
SGPC
ਇਸ ਸਬੰਧੀ ਸਿਹਤ ਵਿਭਾਗ ਨੇ ਗਾਈਡ ਲਾਈਨ ਵੀ ਜਾਰੀ ਕਰ ਦਿਤੀ ਹੈ ਕਿ ਕੋਈ ਵੀ ਇਨਸਾਨ ਆਪਸ ਵਿਚ ਦੋ ਮੀਟਰ ਦੀ ਦੂਰੀ ਤੋਂ ਹੀ ਗੱਲਬਾਤ ਕਰੇ ਤੇ ਆਪਸੀ ਨੇੜਤਾ ਦਾ ਸੰਪਰਕ ਨਾ ਰੱਖੇ। ਕੁੱਝ ਦਿਨ ਪਹਿਲਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਲੋੜਵੰਦ ਪਰਿਵਾਰਾਂ ਲਈ ਲੰਗਰ ਦੀ ਸ਼ੁਰੂਆਤ ਕਰਨ ਜ਼ਿਲ੍ਹਾ ਬਰਨਾਲਾ ਦੇ ਪਿੰਡ ਹੰਡਿਆਇਆ ਵਿਚ ਪੁੱਜੇ ਸਨ।
Corona
ਉਨ੍ਹਾਂ ਨੇ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਨੂੰ ਤਾਰ-ਤਾਰ ਕੀਤਾ ਤੇ ਸਿੱਖ ਮਰਯਾਦਾ ਦੀਆਂ ਵੀ ਸ਼ਰੇਆਮ ਧੱਜੀਆਂ ਉਡਾਈਆਂ। ਦਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਸ਼੍ਰੋਮਣੀ ਕਮੇਟੀ ਮੈਂਬਰ ਵਲੋਂ ਲੰਗਰ ਵੰਡਣ ਮੌਕੇ ਕਵਰੇਜ ਕਰਨ ਲਈ ਮੀਡੀਆ ਵੀ ਸੱਦਿਆ ਗਿਆ ਤੇ ਅਪਣੇ ਸਮਰਥਕਾਂ ਨੂੰ ਨਾਲ ਲੈ ਕੇ ਪਕਿਆ ਪਕਾਇਆ ਲੰਗਰ ਵਰਤਾਉਣ ਮੌਕੇ ਸਾਰੇ ਦਿਸ਼ਾ ਨਿਰਦੇਸ਼ ਛਿੱਕੇ ਟੰਗ ਦਿਤੇ।
Giani Harpreet Singh
ਪੱਤਰਕਾਰਾਂ ਤੋਂ ਫ਼ੋਟੋਆਂ ਕਰਵਾਉਣ ਮੌਕੇ ਇਕ ਦੂਜੇ ਦੇ ਬਿਲਕੁਲ ਕਰੀਬ ਖੜੇ ਹੋ ਕੇ ਲੰਗਰ ਵਰਤਾਉਣ ਲੱਗੇ ਹੋਏ ਸਨ ਤਾਂ ਕਿ ਫ਼ੋਟੋ ਵਿਚੋਂ ਕੋਈ ਵਿਅਕਤੀ ਰਹਿ ਨਾ ਜਾਵੇ। ਉਨ੍ਹਾਂ ਦੇ ਸਮਰਥਕ ਲੰਗਰ ਲੈਣ ਵਾਸਤੇ ਆਈ ਸੰਗਤ ਨੂੰ ਤਾਂ ਦੂਰ-ਦੂਰ ਖੜੇ ਹੋਣ ਦੀਆਂ ਹਦਾਇਤਾਂ ਕਰਦੇ ਰਹੇ ਸਨ ਪਰ ਆਪ ਬਿਲਕੁਲ ਇਕੱਠੇ ਖੜੇ ਹੋ ਕੇ ਫ਼ੋਟੋ ਕਰਵਾ ਰਹੇ ਸਨ।
WHO
ਇਹ ਜਿਥੇ ਕਰਫ਼ਿਊ ਤੇ ਸਿਹਤ ਸਬੰਧੀ ਡਬਲਊ.ਐਚ.ਓ ਦੇ ਨਿਯਮਾਂ ਦੀ ਉਲੰਘਣਾ ਹੈ, ਉਥੇ ਸ੍ਰੋਮਣੀ ਕਮੇਟੀ ਪ੍ਰਧਾਨ ਅਤੇ ਮੈਂਬਰ ਨੇ ਅਪਣੇ ਰੁਤਬੇ ਦਾ ਦੁਰਉਪਯੋਗ ਕਰਦਿਆਂ ਪ੍ਰਸ਼ਾਸਨ ਵਲੋਂ ਬੀਮਾਰੀ ਪ੍ਰਤੀ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਨੂੰ ਵੀ ਅਣਗੌਲਿਆਂ ਕੀਤਾ।
Sangat
ਦੂਜੀ ਵੱਡੀ ਗੁਸਤਾਖ਼ੀ ਹੰਡਾਇਆਏ ਵਿਖੇ ਪ੍ਰਧਾਨ ਦੀ ਹਾਜ਼ਰੀ ਵਿਚ ਕੀਤੀ ਗਈ, ਜਿਥੇ ਮਰਯਾਦਾ ਦੀ ਸ਼ਰੇਆਮ ਉਲੰਘਣਾ ਕਰ ਕੇ ਪੱਖਪਾਤੀ ਤਰੀਕੇ ਨਾਲ ਸਿਰਫ਼ ਕੁੱਝ ਗਲੀਆਂ ਵਿਚ ਹੀ ਲੰਗਰ ਵਰਤਾਇਆ ਗਿਆ ਜਿਸ ਤਰ੍ਹਾਂ ਬੀੜ ਕਾਲੋਨੀ ਵਾਰਡ ਨੰਬਰ.5 ਦੀਆਂ ਸਿਰਫ਼ ਇਕ ਤੇ ਦੋ ਨੰਬਰ ਗਲੀਆਂ ਵਿਚ ਹੀ ਭੋਜਨ ਵਰਤਾਇਆ ਗਿਆ, ਜਦੋਂਕਿ ਬਾਕੀਆਂ ਨੂੰ ਨਜ਼ਰ-ਅੰਦਾਜ਼ ਕਰ ਦਿਤਾ ਗਿਆ।
langer
ਇਸੇ ਤਰ੍ਹਾਂ ਪ੍ਰਧਾਨ ਦੇ ਅਪਣੇ ਜੱਦੀ ਕਸਬੇ ਲੌਂਗੋਵਾਲ ਵਿਚ ਵਰਤਾਏ ਲੰਗਰ ਮੌਕੇ ਵੀ ਜਿਸ ਪਾਸੇ ਅਕਾਲੀ ਦਲ ਦੇ ਵੋਟਰ ਸਨ, ਉਸ ਪਾਸੇ ਹੀ ਲੰਗਰ ਵੰਡੇ ਜਾਣ ਦੀ ਜਾਣਕਾਰੀ ਉਥੋਂ ਦੇ ਮਹੱਲਾ ਨਿਵਾਸੀਆਂ ਵਲੋਂ ਸਾਂਝੀ ਕੀਤੀ ਗਈ। ਉਨ੍ਹਾਂ ਦਸਿਆ ਕਿ ਜਿਧਰ ਅਕਾਲੀ ਦਲ ਦਾ ਵੋਟ ਬੈਂਕ ਨਹੀਂ ਸੀ, ਉਸ ਪਾਸੇ ਲੰਗਰ ਵੰਡਿਆ ਹੀ ਨਹੀਂ ਗਿਆ ਜਿਸ ਕਰ ਕੇ ਸਬੰਧਤ ਮੁਹੱਲਾ ਨਿਵਾਸੀਆਂ ਵਿਚ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ।
ਸੋ ਗੁਰੂ ਕੇ ਲੰਗਰ ਦੀ ਮਹਾਨ ਪ੍ਰੰਪਰਾ ਦਾ ਸਿਆਸੀਕਰਨ ਕਰਨ ਦਾ ਗੁਨਾਹ ਕਰਨ ਬਦਲੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸਬੰਧਤ ਮੈਂਬਰ ਵਿਰੁਧ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਂਚ ਪੜਤਾਲ ਕਰ ਕੇ ਸਿੱਖ ਰਹੁ ਰੀਤਾਂ ਅਨੁਸਾਰ ਕਾਰਵਾਈ ਕਰਨੀ ਚਾਹੀਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।