ਬੰਦ ਹੋਏ ਸਕੂਲ ਤਾਂ ਭੈਣਾਂ ਨੇ ਪੜ੍ਹਾਇਆ, ਬੋਰਡ ਪ੍ਰੀਖਿਆ ਵਿਚ ਭਰਾ ਨੇ ਹਾਸਲ ਕੀਤਾ 5ਵਾਂ ਸਥਾਨ
Published : Apr 6, 2021, 1:43 pm IST
Updated : Apr 6, 2021, 2:30 pm IST
SHARE ARTICLE
 Abhishek Kumar
Abhishek Kumar

ਅਭਿਸ਼ੇਕ ਭਵਿੱਖ ਵਿੱਚ ਆਈਏਐਸ ਬਣਨਾ ਚਾਹੁੰਦਾ ਹੈ। 

ਆਰਾ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਸਕੂਲ ਕਾਲਜ ਕਾਫ਼ੀ ਸਮੇਂ ਤੋਂ ਬੰਦ ਸਨ। ਕੋਰੋਨਾ ਕਰਕੇ ਵਿਦਿਆਰਥੀਆਂ ਨੇ ਆਨਲਾਈਨ ਘਰ ਵਿਚ ਬੈਠ ਕੇ ਹੀ ਤਿਆਰੀ ਕੀਤੀ। ਇਸ ਦੌਰਾਨ ਬਿਹਾਰ ਸਕੂਲ ਪ੍ਰੀਖਿਆ ਕਮੇਟੀ ਨੇ ਦਸਵੀਂ ਦੀ ਪ੍ਰੀਖਿਆ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਵਿਚ ਇਕ   ਵਿਦਿਆਰਥੀ ਨੇ ਹੀ ਘਰ ਵਿਚ ਬੈਠ ਕੇ ਪੜਾਈ ਕੀਤੀ ਤੇ ਬਿਹਾਰ ਸਕੂਲ ਪ੍ਰੀਖਿਆ ਵਿਚ ਟਾਪ ਕੀਤਾ ਹੈ।

abhishekabhishek kumar

ਇਸ ਵਿਚ ਰਾਜ ਦੇ ਆਰਾ ਜ਼ਿਲ੍ਹੇ ਦੇ ਵਸਨੀਕ ਅਭਿਸ਼ੇਕ ਕੁਮਾਰ ਨੇ ਦਸਵੀਂ ਦੀ ਪ੍ਰੀਖਿਆ ਵਿਚ ਪੰਜਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਹੈ। ਅਭਿਸ਼ੇਕ ਆਰਾ ਸ਼ਹਿਰ ਦਾ ਕੈਥੋਲਿਕ ਮਿਸ਼ਨ ਸਕੂਲ ਦਾ ਵਿਦਿਆਰਥੀ ਹੈ। ਉਸ ਨੇ 500 ਵਿੱਚੋਂ 480 ਅੰਕ ਪ੍ਰਾਪਤ ਕੀਤੇ ਹਨ। ਨਤੀਜਾ ਘੋਸ਼ਿਤ ਹੋਣ ਤੋਂ ਬਾਅਦ ਪਰਿਵਾਰ ਬਹੁਤ ਖੁਸ਼ ਹੈ। ਅਭਿਸ਼ੇਕ ਭਵਿੱਖ ਵਿੱਚ ਆਈਏਐਸ ਬਣਨਾ ਚਾਹੁੰਦਾ ਹੈ। 

toppertopper

ਦੱਸਣਯੋਗ ਹੈ ਕਿ ਇਸ ਸਾਲ ਕੋਰੋਨਾ ਕਰਕੇ ਸਕੂਲ ਕਾਫੀ ਸਮੇਂ ਤੋਂ ਬੰਦ ਦੇ ਬਾਵਜੂਦ ਅਭਿਸ਼ੇਕ ਨੂੰ ਉਸਦੀ ਭੈਣਾਂ ਨੇ ਘਰ ਵਿਚ ਹੀ ਪੜ੍ਹਾਇਆ। ਅਭਿਸ਼ੇਕ ਨੇ ਆਪਣੀ ਸਫਲਤਾ ਦਾ ਸਾਰਾ  ਕਰੈਡਿਟ ਆਪਣੀਆਂ ਦੋਵੇਂ ਭੈਣਾਂ ਨੂੰ ਦਿੱਤਾ ਹੈ। ਅਭਿਸ਼ੇਕ ਦੇ ਪਿਤਾ ਸ਼ਿਆਮ ਨੰਦਨ ਕੁਮਾਰ ਸਿਵਲ ਕੋਰਟ ਵਿੱਚ ਵਕੀਲ ਹਨ। ਉਹ ਕਹਿੰਦਾ ਹੈ ਕਿ ਮੈਂ ਬਹੁਤ ਖੁਸ਼ ਹਾਂ ਮੈਨੂੰ ਪੂਰਾ ਵਿਸ਼ਵਾਸ ਸੀ ਕਿ ਮੇਰਾ ਬੇਟਾ ਟਾਪ -5 ਵਿੱਚ ਆਇਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement