
‘‘25 ਸਾਲਾਂ ਤੋਂ ਵੱਧ ਸਮੇਂ ’ਚ ਦੋਹਾਂ ਦੇਸ਼ਾਂ ’ਚ ਭਾਰਤ ਦੇ ਰਾਸ਼ਟਰਪਤੀ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। ’’
ਨਵੀਂ ਦਿੱਲੀ : ਰਾਸ਼ਟਰਪਤੀ ਦ੍ਰੌਪਦੀ ਮੁਰਮੂ ਐਤਵਾਰ ਨੂੰ ਪੁਰਤਗਾਲ ਅਤੇ ਸਲੋਵਾਕੀਆ ਦੀ ਇਤਿਹਾਸਕ ਸਰਕਾਰੀ ਯਾਤਰਾ ’ਤੇ ਰਵਾਨਾ ਹੋ ਗਏ, ਜੋ ਲਗਭਗ 30 ਸਾਲਾਂ ’ਚ ਅਜਿਹੀ ਪਹਿਲੀ ਯਾਤਰਾ ਹੈ। ਉਨ੍ਹਾਂ ਦੀ ਪੁਰਤਗਾਲ ਯਾਤਰਾ ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਦੇ ਮੌਕੇ ’ਤੇ ਹੋ ਰਹੀ ਹੈ, ਜਿਸ ’ਚ 1.5 ਅਰਬ ਡਾਲਰ ਦਾ ਵਪਾਰ ਹੋਇਆ ਹੈ।
ਵਿਦੇਸ਼ ਮੰਤਰਾਲੇ ਦੇ ਸਕੱਤਰ (ਪਛਮੀ) ਤਨਮੈ ਲਾਲ ਨੇ ਕਿਹਾ, ‘‘ਅਸੀਂ ਨਵਿਆਉਣਯੋਗ ਊਰਜਾ, ਆਈ.ਟੀ., ਫਾਰਮਾਸਿਊਟੀਕਲ, ਸਿੱਖਿਆ, ਸੈਰ-ਸਪਾਟਾ ਅਤੇ ਰੱਖਿਆ ’ਚ ਸਹਿਯੋਗ ’ਚ ਵਿਸਥਾਰ ਵੇਖ ਰਹੇ ਹਾਂ।’’ ਸਲੋਵਾਕੀਆ ’ਚ ਮੁਰਮੂ ਨੇਤਾਵਾਂ ਨਾਲ ਮੁਲਾਕਾਤ ਕਰਨਗੇ ਅਤੇ ਟਾਟਾ ਮੋਟਰਜ਼ ਜੈਗੁਆਰ ਲੈਂਡ ਰੋਵਰ ਪਲਾਂਟ ਦਾ ਦੌਰਾ ਕਰਨਗੇ। ਰਣਧੀਰ ਜੈਸਵਾਲ ਨੇ ਟਵੀਟ ਕੀਤਾ, ‘‘25 ਸਾਲਾਂ ਤੋਂ ਵੱਧ ਸਮੇਂ ’ਚ ਦੋਹਾਂ ਦੇਸ਼ਾਂ ’ਚ ਭਾਰਤ ਦੇ ਰਾਸ਼ਟਰਪਤੀ ਦਾ ਇਹ ਪਹਿਲਾ ਸਰਕਾਰੀ ਦੌਰਾ ਹੈ। ਇਹ ਦੌਰਾ ਭਾਰਤ-ਯੂਰਪੀ ਸੰਘ ਦੇ ਸਬੰਧਾਂ ਨੂੰ ਮਜ਼ਬੂਤ ਕਰਦਾ ਹੈ।’’