
ਭਾਵੇਂ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਹਰ ਪਿੰਡ ਵਿਚ ਬਿਜਲੀ ਪਹੁੰਚਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਤੋਂ ਬਾਅਦ ਹੁਣ ਵੱਡੀ ਚੁਣੌਤੀ ਹਰ ....
ਲਖਨਊ : ਭਾਵੇਂ ਕਿ ਮੋਦੀ ਸਰਕਾਰ ਵਲੋਂ ਦੇਸ਼ ਦੇ ਹਰ ਪਿੰਡ ਵਿਚ ਬਿਜਲੀ ਪਹੁੰਚਾਉਣ ਦਾ ਐਲਾਨ ਕੀਤਾ ਗਿਆ ਹੈ ਪਰ ਇਸ ਤੋਂ ਬਾਅਦ ਹੁਣ ਵੱਡੀ ਚੁਣੌਤੀ ਹਰ ਘਰ ਵਿਚ ਬਿਜਲੀ ਪਹੁੰਚਾਉਣ ਦੀ ਹੈ। ਇਹ ਚੁਣੌਤੀ ਕਿੰਨੀ ਵੱਡੀ ਹੈ, ਇਸ ਦਾ ਅੰਦਾਜ਼ਾ ਉਤਰ ਪ੍ਰਦੇਸ਼ ਤੋਂ ਲਗਾਇਆ ਜਾ ਸਕਦਾ ਹੈ। ਦੇਸ਼ ਦੇ 3.31 ਕਰੋੜ ਹਨ੍ਹੇਰੇ ਘਰਾਂ ਵਿਚੋਂ 42 ਫ਼ੀਸਦੀ ਇਸੇ ਸੂਬੇ ਤੋਂ ਆਉਂਦੇ ਹਨ। ਭਾਵ ਕਰੀਬ ਇਕ ਕਰੋੜ ਘਰਾਂ ਨੂੰ ਅਜੇ ਤਕ ਇੱਥੇ ਬਿਜਲੀ ਨਸੀਬ ਨਹੀਂ ਹੋਈ ਹੈ।
10 million homes to be electrified in uttar pradesh
ਅਫ਼ਸੋਸ ਦੀ ਗੱਲ ਇਹ ਹੈ ਕਿ ਜੋ ਸੋਨਭਦਰ ਜ਼ਿਲ੍ਹਾ ਥਰਮਲ ਪਾਵਰ ਦਾ ਕੇਂਦਰ ਹੈ। ਇੱਥੇ 8 ਵੱਡੇ ਬਿਜਲੀ ਘਰ ਹਨ ਅਤੇ ਇਸ ਜ਼ਿਲ੍ਹੇ ਤੋਂ ਦੇ ਵੱਖ-ਵੱਖ ਹਿੱਸਿਆਂ ਨੂੰ ਬਿਜਲੀ ਮਿਲਦੀ ਹੈ ਪਰ ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਜ਼ਿਲ੍ਹੇ ਵਿਚ ਬਿਜਲੀਕਰਨ ਮਹਿਜ਼ 27 ਫ਼ੀਸਦੀ ਹੈ। ਪ੍ਰਧਾਨ ਮੰਤਰੀ ਮੋਦੀ ਵਲੋਂ ਦਿਤੀ 31 ਦਸੰਬਰ 2018 ਤਕ ਹਰ ਘਰ ਵਿਚ ਬਿਜਲੀ ਪਹੁੰਚਾ ਦੇਣ ਦੀ ਸਮਾਂ ਹੱਦ ਇਕ ਵੱਡੀ ਚੁਣੌਤੀ ਹੈ।
10 million homes to be electrified in uttar pradesh
ਪੱਤਰਕਾਰਾਂ ਦੀ ਟੀਮ ਨੇ ਕਈ ਪਿੰਡਾਂ ਵਿਚ ਜਾ ਕੇ ਜ਼ਮੀਨੀ ਹਕੀਕਤ ਜਾਣਨ ਦੀ ਕੋਸ਼ਿਸ਼ ਕੀਤੀ। ਸੋਨਭਦਰ ਦੇ ਹੀ ਕਾਚਨ ਪਿੰਡ ਵਿਚ ਚਾਰ ਮਹੀਨੇ ਪਹਿਲਾਂ ਹੀ ਬਿਜਲੀ ਆਈ ਹੈ। ਇਸੇ ਪਿੰਡ ਦੇ ਰਹਿਣ ਵਾਲੇ ਇਕ ਵਿਅਕਤੀ ਨੇ ਤੁਰਤ ਇਕ ਫ਼ਰਿੱਜ਼ ਖਰ਼ੀਦਿਆ ਅਤੇ ਕੋਲਡ ਡਰਿੰਕ ਦੀ ਦੁਕਾਨ ਖੋਲ੍ਹ ਲਈ। ਇਸ ਤੋਂ ਪਹਿਲਾਂ ਉਨ੍ਹਾਂ ਕੋਲ ਰੋਜ਼ੀ ਰੋਟੀ ਕਮਾਉਣ ਦਾ ਚੰਗਾ ਸਾਧਨ ਨਹੀਂ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਉਨ੍ਹਾਂ ਦੀ ਆਮਦਨ ਕੁੱਝ ਠੀਕ ਹੈ।
10 million homes to be electrified in uttar pradesh
ਇਸੇ ਤਰ੍ਹਾਂ ਸੋਨਭਦਰ ਦੇ ਨਾਗਰਾਜ ਪਿੰਡ ਵਿਚ ਸਭ ਤੋਂ ਪਹਿਲਾਂ ਜੋ ਲੋਕ ਆਏ ਉਹ ਰਿਹੰਦ ਡੈਮ ਬਣਾਉਣ ਦੌਰਾਨ ਉਜਾੜੇ ਗਏ ਸਨ। ਰਿਹੰਦ ਵਿਚ ਕਈ ਬਿਜਲੀ ਘਰ ਹਨ ਪਰ ਨਾਗਰਾਜ ਨੇ ਕਦੇ ਬਿਜਲੀ ਨਹੀਂ ਦੇਖੀ। ਲਖਨਊ ਦੇ ਨੇੜੇ ਹਰਦੋਈ ਜ਼ਿਲ੍ਹੇ ਦੇ ਪੂਰਨਖੇੜਾ ਪਿੰਡ ਵਿਚ ਪਹਿਲੀ ਵਾਰ ਕੋਈ ਸਰਕਾਰ ਬਿਜਲੀ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੋਂ ਦੀ ਆਬਾਦੀ 800 ਤੋਂ 900 ਲੋਕਾਂ ਦੀ ਹੈ। ਪਿੰਡ ਦੇ ਬਾਹਰ ਵਾਰ 61 ਸਾਲਾ ਕਾਦਲੇ ਦੇ ਘਰ ਸਰਕਾਰ ਨੇ ਹੋਲੀ ਤੋਂ ਪਹਿਲਾਂ ਨਵਾਂ ਬਿਜਲੀ ਮੀਟਰ ਮੁਫ਼ਤ ਵਿਚ ਲਗਾਇਆ। ਹਫ਼ਤੇ ਵਿਚ ਬਿਜਲੀ ਦੇਣ ਦਾ ਵਾਅਦਾ ਵੀ ਕੀਤਾ ਪਰ ਹੁਣ ਤਕ ਬਿਜਲੀ ਨਹੀਂ ਪਹੁੰਚੀ ਹੈ ਪਰ ਉਨ੍ਹਾਂ ਦੀ ਉਮੀਦ ਬਣੀ ਹੋਈ ਹੈ।
10 million homes to be electrified in uttar pradesh
ਪ੍ਰਧਾਨ ਮੰਤਰੀ ਵਲੋਂ ਦਿਤੀ ਗਈ ਸਮਾਂ ਹੱਦ ਦੇ ਅੰਦਰ ਸਰਕਾਰ ਨੇ ਹਰਦੋਈ ਵਿਚ 8 ਮਹੀਨੇ ਵਿਚ 2 ਲੱਖ 40 ਹਜ਼ਾਰ ਘਰਾਂ ਵਿਚ ਬਿਜਲੀ ਪਹੁੰਚਾਉਣੀ ਹੈ। ਉਥੇ ਯੂਪੀ ਦੀ ਯੋਗੀ ਸਰਕਾਰ ਦਾ ਕਹਿਣਾ ਹੈ ਕਿ ਉਹ 8 ਮਹੀਨੇ ਵਿਚ ਇਕ ਕਰੋੜ ਘਰਾਂ ਨੂੰ ਰੋਸ਼ਨ ਕਰਨ ਦੀ ਚੁਣੌਤੀ ਉਠਾਉਣ ਲਈ ਤਿਆਰ ਹਨ। ਸਰਕਾਰ ਮੁਤਾਬਕ ਉਹ ਹਰ ਜ਼ਿਲ੍ਹੇ ਵਿਚ ਮੁਫ਼ਤ ਬਿਜਲੀ ਕੈਂਪ ਲਗਾ ਕੇ ਘੱਟੋ ਘੱਟ ਚਾਰਜ ਵਾਲੇ ਵਾਪਰ ਕੁਨੈਕਸ਼ਨ ਦੇ ਰਹੀ ਹੈ।
10 million homes to be electrified in uttar pradesh
ਸਰਕਾਰ ਦਾ ਦਾਅਵਾ ਹੈ ਕਿ ਜ਼ਿਲ੍ਹਾ ਵਾਰ ਬਿਜਲੀ ਲਗਾਉਣ ਦੇ ਕੰਮ ਦੀ ਹਰ ਰੋਜ਼ ਨਿਗਰਾਨੀ ਹੋ ਰਹੀ ਹੈ ਪਰ ਹਕੀਕਤ ਇਹ ਵੀ ਹੈ ਕਿ ਯੂਪੀ ਵਿਚ 1 ਕਰੋੜ 31 ਲੱਖ ਘਰ ਹਨ, ਜਿੱਥੇ ਬਿਜਲੀ ਨਹੀਂ ਪਹੁੰਚੀ ਜਦਕਿ ਦੇਸ਼ ਭਰ ਵਿਚ ਇਨ੍ਹਾਂ ਦੀ ਗਿਣਤੀ 3.13 ਕਰੋੜ ਹੈ।