
ਕਾਂਗਰਸ ਦੀ ਵਿਦਿਆਰਥੀ ਇਕਾਈ ਐਨਐਸਯੂਆਈ ਨੇ ਆਰਐਸਐਸ ਅਤੇ ਭਾਜਪਾ ਵਲੋਂ ਬਣਾਏ ਗਏ ਕਾਂਗਰਸ ਵਿਰੋਧੀ ਨੀਤੀ ਦੀ ਕਾਟ ਲਈ ...
ਨਵੀਂ ਦਿੱਲੀ : ਕਾਂਗਰਸ ਦੀ ਵਿਦਿਆਰਥੀ ਇਕਾਈ ਐਨਐਸਯੂਆਈ ਨੇ ਆਰਐਸਐਸ ਅਤੇ ਭਾਜਪਾ ਵਲੋਂ ਬਣਾਏ ਗਏ ਕਾਂਗਰਸ ਵਿਰੋਧੀ ਨੀਤੀ ਦੀ ਕਾਟ ਲਈ ਜ਼ਿਆਦਾ ਤੋਂ ਜ਼ਿਆਦਾ ਨੌਜਵਾਨਾਂ ਨੂੰ ਵਿਚਾਰਕ ਰੂਪ ਨਾਲ ਤਿਆਰ ਕਰਨ ਲਈ ਅਗਲੇ ਚਾਰ ਪੰਜ ਮਹੀਨਿਆਂ ਦੇ ਅੰਦਰ 500 ਸਿਖ਼ਲਾਈ ਕੈਂਪ ਲਗਾਉਣ ਦੀ ਯੋਜਨਾ ਬਣਾਈ ਹੈ। ਇਸ ਵਿਦਿਆਰਥੀ ਸੰਗਠਨ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਸਿਖ਼ਲਾਈ ਕੈਂਪਾਂ ਦਾ ਪ੍ਰਬੰਧ ਜ਼ਿਲ੍ਹਾ ਅਤੇ ਬਲਾਕ ਪੱਧਰ 'ਤੇ ਕਰੇਗਾ ਤਾਕਿ ਉਸ ਦੇ ਇਸ ਯਤਨ ਵਿਚ ਪੇਂਡੂ ਖੇਤਰ ਦੇ ਨੌਜਵਾਨ ਵੀ ਵੱਡੀ ਗਿਣਤੀ ਵਿਚ ਜੁੜ ਸਕਣ।
NSUI organize 500 training camps
ਕਈ ਸਾਲਾਂ ਬਾਅਦ ਇਸ ਸੰਗਠਨ ਵਲੋਂ ਇੰਨੇ ਵੱਡੇ ਪੱਧਰ 'ਤੇ ਸਿਖ਼ਲਾਈ ਕੈਂਪ ਲੱਗਣ ਜਾ ਰਹੇ ਹਨ। ਐਨਐਸਯੂਆਈ (ਭਾਰਤੀ ਰਾਸ਼ਟਰੀ ਵਿਦਿਆਰਥੀ ਸੰਗਠਨ) ਦੇ ਰਾਸ਼ਟਰੀ ਪ੍ਰਧਾਨ ਫਿ਼ਰੋਜ਼ ਖ਼ਾਨ ਨੇ ਕਿਹਾ ਕਿ ਮੱਧ ਪ੍ਰਦੇਸ਼, ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਦੇਸ਼ ਭਰ ਵਿਚ 500 ਸਿਖ਼ਲਾਈ ਕੈਂਪ ਲਗਾਵਾਂਗੇ। ਇਹ ਕੈਂਪ ਵੱਖ-ਵੱਖ ਸ਼ਹਿਰਾਂ, ਜ਼ਿਲ੍ਹਾ ਮੁੱਖ ਦਫ਼ਤਰਾਂ, ਕਸਬਿਆਂ ਅਤੇ ਬਲਾਕਾਂ ਵਿਚ ਲਗਾਏ ਜਾਣਗੇ।
NSUI organize 500 training camps
ਉਨ੍ਹਾਂ ਕਿਹਾ ਕਿ ਅਸੀਂ 50 ਅਜਿਹੇ ਬੁੱਧੀਜੀਵੀਆਂ, ਸਿੱਖਿਆ ਮਾਹਰਾਂ, ਇਤਿਹਾਸਕਾਰਾਂ ਅਤੇ ਹੋਰ ਖੇਤਰਾਂ ਦੇ ਜਾਣਕਾਰ ਲੋਕਾਂ ਦੀ ਸੂਚੀ ਬਣਾਈ ਹੈ ਜੋ ਇਨ੍ਹਾਂ ਕੈਂਪਾਂ ਵਿਚ ਨੌਜਵਾਨਾਂ ਨਾਲ ਸਿੱਧੀ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਕਾਂਗਰਸ ਦੀ ਵਿਚਾਰਧਾਰਾ, ਇਤਿਹਾਸ ਅਤੇ ਦੇਸ਼ ਵਿਚ ਉਸ ਦੇ ਯੋਗਦਾਨ ਸਬੰਧੀ ਦੱਸਣਗੇ। ਐਨਐਸਯੂਆਈ ਸਿਖ਼ਲਾਈ ਕੈਂਪ ਦੇ ਪ੍ਰਬੰਧ ਦੀ ਸ਼ੁਰੂਆਤ 15 ਜੂਨ ਨੂੰ ਦਿੱਲੀ ਤੋਂ ਕੀਤੀ ਜਾਵੇਗੀ ਜੋ ਕਰੀਬ ਚਾਰ ਹਫ਼ਤਿਆਂ ਤਕ ਚੱਲੇਗਾ।
NSUI organize 500 training camps
ਵਿਦਿਆਰਥੀ ਸੰਗਠਨ ਦੇ ਰਾਸ਼ਟਰੀ ਬੁਲਾਰੇ ਨੀਰਜ਼ ਮਿਸ਼ਰਾ ਨੇ ਕਿਹਾ ਕਿ ਇਨ੍ਹਾਂ ਸਿਖ਼ਲਾਈ ਕੈਂਪਾਂ ਵਿਚ ਸ਼ਾਮਲ ਹੋਣ ਵਾਲੇ ਨੌਜਵਾਨਾਂ ਨੂੰ ਅਸੀਂ ਕਾਂਗਰਸ ਦੇ ਰਾਜਨੀਤਕ ਮੁੱਲਾਂ ਸਬੰਧੀ ਦੱਸਾਂਗੇ। ਇਨ੍ਹਾਂ ਸਿਖ਼ਲਾਈ ਕੈਂਪਾਂ ਜ਼ਰੀਏ ਅਸੀਂ ਅਪਣੇ ਲੋਕਾਂ ਨੂੰ ਆਰਐਸਐਸ ਅਤੇ ਭਾਜਪਾ ਨਾਲ ਵਿਚਾਰ ਮੁਕਾਬਲੇ ਲਈ ਤਿਆਰ ਕਰਾਂਗੇ।
NSUI organize 500 training camps
ਮਿਸ਼ਰਾ ਮੁਤਾਬਕ ਦਿੱਲੀ ਤੋਂ ਬਾਅਦ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿਚ ਇਨ੍ਹਾਂ ਸਿਖ਼ਲਾਈ ਕੈਂਪਾਂ ਦਾ ਪ੍ਰਬੰਧ ਕੀਤਾ ਜਾਵੇਗਾ, ਜਿੱਥੇ ਇਸ ਸਾਲ ਦੇ ਆਖ਼ਰ ਵਿਚ ਚੋਣਾਂ ਹੋਣੀਆਂ ਹਨ। ਉਨ੍ਹਾਂ ਅਕਤੂਬਰ 500 ਸਿਖ਼ਲਾਈ ਕੈਂਪਾਂ ਦਾ ਪ੍ਰਬੰਧ ਹੋ ਜਾਣ ਦੀ ਆਸ ਪ੍ਰਗਟਾਈ।