
ਰਾਜਧਾਨੀ ਦੀ ਪੁਲਿਸ ਦੇ ਭਾਰਤ ਨਗਰ ਥਾਣੇ ਦੇ ਕਾਂਸਟੇਬਲ ਅਮਿਤ ਦੀ ਮੰਗਲਵਾਰ ਨੂੰ ਅਚਾਨਕ ਸਿਹਤ ਖ਼ਰਾਬ ਹੋ ਗਈ।
ਨਵੀਂ ਦਿੱਲੀ : ਰਾਜਧਾਨੀ ਦੀ ਪੁਲਿਸ ਦੇ ਭਾਰਤ ਨਗਰ ਥਾਣੇ ਦੇ ਕਾਂਸਟੇਬਲ ਅਮਿਤ ਦੀ ਮੰਗਲਵਾਰ ਨੂੰ ਅਚਾਨਕ ਸਿਹਤ ਖ਼ਰਾਬ ਹੋ ਗਈ। ਜਿਸ ਤੋਂ ਬਾਅਦ ਉਸ ਨੂੰ ਆਰਐੱਮਐੱਲ ਹਸਪਤਾਲ ਵਿਚ ਲਿਆਜਾਇਆ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਉਸ ਨੂੰ ਬੁਖਾਰ ਹੋਇਆ ਅਤੇ ਸਾਹ ਲੈਣ ਵਿਚ ਤਕਲੀਫ਼ ਹੋ ਰਹੀ ਸੀ। ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜੀ ਹੀ ਚਲੀ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।
photo
ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਗਿਆ ਸੀ। ਉਧਰ ਪੁਲਿਸ ਦਾ ਕਹਿਣਾ ਹੈ ਕਿ ਅਮਿਤ ਦੇ ਸੈਂਪਲ ਲਏ ਗਏ ਸਨ ਅਤੇ ਹੁਣ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਰਿਪੋਰਟ ਆਉਂਣ ਤੋਂ ਬਾਅਦ ਹੀ ਸਾਫ਼ ਹੋ ਸਕੇਗਾ ਕਿ ਉਸ ਨੂੰ ਕਰੋਨਾ ਵਾਇਰਸ ਸੀ ਜਾਂ ਨਹੀ ਜ਼ਿਕਰਯੋਗ ਹੈ ਕਿ ਜੇਕਰ ਅਮਿਤ ਦੀ ਰਿਪੋਰਟ ਪੌਜਟਿਵ ਆਉਂਦੀ ਹੈ ਤਾਂ ਇਹ ਦਿੱਲੀ ਪੁਲਿਸ ਵਿਚ ਕਰੋਨਾ ਨਾਲ ਹੋਣ ਵਾਲੀ ਪਹਿਲੀ ਮੌਤ ਹੋਵੇਗੀ।
Corona virus
ਉਧਰ ਦੇਸ਼ ਵਿਚ ਵੀ ਕਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ, ਪਿਛਲੇ 24 ਘੰਟੇ ਵਿਚ 126 ਲੋਕਾਂ ਦੀ ਮੌਤ ਹੋ ਗਈ ਹੈ। ਹੁਣ ਤੱਕ ਦੇਸ਼ ਵਿਚ ਕਰੋਨਾ ਵਾਇਰਸ ਦੇ ਮਾਮਲਿਆ ਦੀ ਗਿਣਤੀ 50 ਹਜ਼ਾਰ ਦੇ ਕਰੀਬ ਪਹੁੰਚ ਚੁੱਕੀ ਹੈ ਅਤੇ ਇਸ ਦੇ ਨਾਲ ਹੀ 1,649 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਵੀ ਹੋ ਚੁੱਕੀ ਹੈ। ਇਸ ਤੋਂ ਬਿਨਾ 14,187 ਮਰੀਜ਼ ਠੀਕ ਹੋਣ ਤੋਂ ਬਾਅਦ ਘਰ ਵੀ ਜਾ ਚੁੱਕੇ ਹਨ।
COVID-19
ਦੱਸ ਦੱਈਏ ਕਿ ਸਿਹਤ ਮੰਤਰਾਲੇ ਦੇ ਅਨੁਸਾਰ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 617, ਗੁਜਰਾਤ 368, ਮੱਧ ਪ੍ਰਦੇਸ਼ 176, ਰਾਜਸਥਾਨ 89, ਦਿੱਲੀ 64, ਉੱਤਰ ਪ੍ਰਦੇਸ਼ 56, ਆਂਧਰਾ ਪ੍ਰਦੇਸ਼ 36, ਪੱਛਮੀ ਬੰਗਾਲ 140, ਤਾਮਿਲਨਾਡੂ 33, ਤੇਲੰਗਾਨਾ 29 , ਕਰਨਾਟਕ ਵਿਚ 29 ਮੌਤਾਂ, ਪੰਜਾਬ ਵਿਚ 25, ਜੰਮੂ ਅਤੇ ਕਸ਼ਮੀਰ ਵਿਚ 8, ਹਰਿਆਣਾ ਵਿਚ 6, ਕੇਰਲ ਵਿਚ 4, ਝਾਰਖੰਡ ਵਿਚ 3, ਬਿਹਾਰ ਵਿਚ 4, ਹਿਮਾਚਲ ਪ੍ਰਦੇਸ਼ ਵਿਚ ਦੋ, ਚੰਡੀਗੜ੍ਹ, ਅਸਾਮ, ਮੇਘਾਲਿਆ ਅਤੇ ਉੜੀਸਾ ਵਿਚ ਇਕ-ਇਕ ਮੌਤਾਂ ਹੋਈਆਂ।
Covid-19
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।