
ਇਸ ਪੂਰੀ ਲੜਾਈ ਦੌਰਾਨ ਕਈ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਜਿੱਥੇ ਇਹਨਾਂ...
ਨਵੀਂ ਦਿੱਲੀ: ਕੋਰੋਨਾ ਵਾਇਰਸ ਨਾਲ ਜੰਗ ਵਿਚ ਸਭ ਤੋਂ ਅਹਿਮ ਭੂਮਿਕਾ ਡਾਕਟਰ ਅਤੇ ਦੂਜੇ ਮੈਡੀਕਲ ਸਟਾਫ ਨਿਭਾ ਰਹੇ ਹਨ। ਲੋਕ ਜਿੱਥੇ ਵਾਇਰਸ ਦੇ ਖਤਰੇ ਦੇ ਚਲਦੇ ਇਕ-ਦੂਜੇ ਨਾਲ ਦੂਰੀ ਬਣਾ ਰਹੇ ਹਨ ਉੱਥੇ ਹੀ ਅਪਣਾ ਫਰਜ਼ ਨਿਭਾਉਂਦੇ ਹੋਏ ਸਿਹਤ ਕਰਮਚਾਰੀਆਂ ਕੋਰੋਨਾ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ।
Photo
ਇਸ ਪੂਰੀ ਲੜਾਈ ਦੌਰਾਨ ਕਈ ਥਾਵਾਂ ਤੋਂ ਅਜਿਹੀਆਂ ਖ਼ਬਰਾਂ ਆ ਰਹੀਆਂ ਹਨ ਜਿੱਥੇ ਇਹਨਾਂ ਕੋਰੋਨਾ ਵਾਰੀਅਰਜ਼ ਨੂੰ ਅਪਣੀ ਹੀ ਕਲੋਨੀ ਜਾਂ ਅਪਾਰਟਮੈਂਟ ਵਿਚ ਜਾਣ ਦੀ ਇਜਾਜ਼ਤ ਹਨੀਂ ਦਿੱਤੀ ਜਾ ਰਹੀ ਹੈ। ਹੈਦਰਾਬਾਦ ਦੇ ਇਕ ਅਪਾਰਟਮੈਂਟ ਵਿਚ ਕੋਰੋਨਾ ਮਰੀਜ਼ਾਂ ਨਾਲ ਡਿਊਟੀ ਕਰ ਰਹੀ ਨਰਸ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਹੈ। ਇਹ ਸਨਮਾਨ ਮਿਲਿਆ ਹੈ ਬੀ. ਸ਼ੀਤਲ ਸੁਹਾਸਿਨੀ ਨੂੰ।
Photo
ਸ਼ੀਤਲ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿਚ ਮਾਰਚ ਤੋਂ ਸਟਾਫ ਨਰਸ ਦੇ ਤੌਰ ਤੇ ਡਿਊਟੀ ਕਰ ਰਹੀ ਹੈ ਜਿੱਥੇ ਉਹਨਾਂ ਨੂੰ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਵੀ ਧਿਆਨ ਰੱਖਣਾ ਪੈ ਰਿਹਾ ਹੈ। ਕੋਰੋਨਾ ਵਾਇਰਸ ਦੇ ਪੀੜਤਾਂ ਵਿਚ ਦਿਨ ਗੁਜ਼ਾਰਨ ਵਾਲੀ ਸ਼ੀਤਲ ਸੁਹਾਸਿਨੀ ਤੋਂ ਦੂਰੀ ਬਣਾਉਣ ਦੀ ਬਜਾਏ ਉਹਨਾਂ ਦੇ ਅਪਾਰਟਮੈਂਟ ਦੇ ਲੋਕਾਂ ਨੇ ਵੱਡਾ ਦਿਲ ਦਿਖਾਉਂਦੇ ਹੋਏ ਹੌਸਲਾ ਅਫ਼ਜ਼ਾਈ ਕੀਤੀ ਹੈ।
Doctor
ਸ਼ੀਤਲ ਸੁਹਾਸਿਨੀ ਦਾ ਉਹਨਾਂ ਦੇ ਅਪਾਰਟਮੈਂਟ ਵੱਲੋਂ ਫੂਲ ਅਤੇ ਸ਼ਾਲ ਨਾਲ ਸਵਾਗਤ ਕੀਤਾ ਗਿਆ। ਅਪਾਰਟਮੈਂਟ ਦੇ ਪ੍ਰਧਾਨ ਨੇ ਬੀ. ਸ਼ੀਤਲ ਨੂੰ ਕੋਰੋਨਾ ਕਾਲ ਵਿਚ ਅਪਣੀ ਡਿਊਟੀ ਕਰਨ ਦੇ ਨਾਲ-ਨਾਲ ਪਰਿਵਾਰ ਦਾ ਧਿਆਨ ਰੱਖਣ ਦੀ ਤਾਰੀਫ਼ ਕੀਤੀ ਅਤੇ ਉਹਨਾਂ ਦਾ ਸਵਾਗਤ ਕੀਤਾ। ਨਰਸ ਨੂੰ ਸਨਮਾਨ ਦੇ ਕੇ ਉਹਨਾਂ ਦਾ ਹੌਂਸਲਾ ਵਧਾਉਣ ਲਈ ਅਪਾਰਟਮੈਂਟ ਦੇ ਇਸ ਕਦਮ ਦੀ ਵੀ ਤਾਰੀਫ਼ ਹੋ ਰਹੀ ਹੈ।
Doctor
ਦਸ ਦਈਏ ਕਿ ਕੋਰੋਨਾ ਨਾਲ ਜੰਗ ਵਿਚ ਅਜਿਹੀਆਂ ਖ਼ਬਰਾਂ ਰਾਹਤ ਦੇਣ ਵਾਲੀਆਂ ਹੁੰਦੀਆਂ ਹਨ ਕਿਉਂ ਕਿ ਕਈ ਥਾਵਾਂ ਤੇ ਇਹ ਵੀ ਦੇਖਿਆ ਗਿਆ ਹੈ ਕਿ ਲੋਕਾਂ ਨੇ ਮੈਡੀਕਲ ਸਟਾਫ ਤੇ ਹਮਲੇ ਵੀ ਕੀਤੇ ਹਨ। ਉੱਥੇ ਹੀ ਇਸ ਸਾਰੀ ਲੜਾਈ ਦੇ ਵਿਚਕਾਰ ਹਾਲ ਹੀ ਵਿੱਚ ਫੌਜ ਦੀ ਤਿਕੜੀ ਨੇ ਡਾਕਟਰਾਂ ਅਤੇ ਮੈਡੀਕਲ ਸਟਾਫ ਦਾ ਸਨਮਾਨ ਕੀਤਾ ਸੀ।
Doctors
ਅਸਮਾਨ ਤੋਂ ਹਸਪਤਾਲਾਂ 'ਤੇ ਫੁੱਲਾਂ ਦੀ ਵਰਖਾ ਕੀਤੀ ਗਈ ਅਤੇ ਬੈਂਡ ਵਜਾਏ ਗਏ ਸਨ। ਇਸ ਤੋਂ ਇਲਾਵਾ ਸਮੁੰਦਰੀ ਫੌਜ ਨੇ ਸਮੁੰਦਰੀ ਜਹਾਜ਼ਾਂ ਨੂੰ ਵਿਸ਼ੇਸ਼ ਤੌਰ 'ਤੇ ਰੌਸ਼ਨ ਕਰ ਕੇ ਇਨ੍ਹਾਂ ਕੋਰੋਨਾ ਵਾਰੀਅਰਜ਼ ਨੂੰ ਸਲਾਮ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਇਨ੍ਹਾਂ ਨਾਇਕਾਂ ਦਾ ਸਨਮਾਨ ਕਰਨ ਦੀ ਨਿਰੰਤਰ ਅਪੀਲ ਕੀਤੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।