
ਕੋਰੋਨਾ ਯੋਧਿਆਂ ਦੇ ਸਨਮਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੂਰਾ ਦੇਸ਼ ਨਤਮਸਤਕ ਹੈ।
ਨਵੀਂ ਦਿੱਲੀ: ਕੋਰੋਨਾ ਯੋਧਿਆਂ ਦੇ ਸਨਮਾਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਲੈ ਕੇ ਪੂਰਾ ਦੇਸ਼ ਨਤਮਸਤਕ ਹੈ। ਦੇਸ਼ ਵਾਸੀ ਵੱਖਰੇ ਅੰਦਾਜ਼ ਵਿਚ ਇਹਨਾਂ ਯੋਧਿਆਂ ਦਾ ਹੌਂਸਲਾ ਵਧਾ ਰਹੇ ਹਨ। ਭਾਰਤੀ ਫੌਜ ਵੱਲੋਂ ਕੋਰੋਨਾ ਯੋਧਿਆਂ ਲਈ ਫੁੱਲਾਂ ਦੀ ਵਰਖਾ ਕੀਤੀ ਸੀ।
Photo
ਇਸ ਦੇ ਨਾਲ ਹੀ ਹੈਦਰਾਬਾਦ ਵਿਚ ਇਕ ਡਾਕਟਰ ਦਾ ਪੂਰਾ ਪਰਿਵਾਰ ਇਸ ਜੰਗ ਦੌਰਾਨ ਹਸਪਤਾਲ ਵਿਚ ਸੇਵਾ ਨਿਭਾਅ ਰਿਹਾ ਹੈ। ਜਦੋਂ ਉਹਨਾਂ ਦੇ ਗੁਆਂਢੀਆਂ ਨੇ ਉਹਨਾਂ ਦਾ ਸਨਮਾਨ ਕੀਤਾ ਤਾਂ ਇਹ ਪਰਿਵਾਰ ਭਾਵੁਕ ਹੋ ਗਿਆ। ਦਰਅਸਲ ਇਸ ਪਰਿਵਾਰ ਦੇ ਮੁਖੀ ਦਾ ਨਾਂਅ ਡਾਕਟਰ ਮਹਿਬੂਬ ਖ਼ਾਨ ਹੈ।
Photo
ਮਹਿਬੂਬ ਖ਼ਾਨ ਹੈਦਰਾਬਾਦ ਦੇ ਚੈਸਟ ਹਸਪਤਾਲ ਵਿਚ ਮੈਡੀਕਲ ਸੁਪਰਡੈਂਟ ਹਨ। ਕੋਰੋਨਾ ਸੰਕਟ ਦੌਰਾਨ ਇਸ ਹਸਪਤਲ ਨੂੰ ਕੋਵਿਡ ਹਸਪਤਾਲ ਐਲਾਨਿਆ ਗਿਆ ਹੈ, ਇੱਥੇ ਕੋਰੋਨਾ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰ ਮਹਿਬੂਬ ਖ਼ਾਨ ਇਸ ਮੁਸ਼ਕਿਲ ਸਮੇਂ ਵਿਚ ਲਗਾਤਾਰ ਅਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਕੋਰੋਨਾ ਨੂੰ ਹਰਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ।
Photo
ਇਸ ਲੜਾਈ ਵਿਚ ਮਹਿਬੂਬ ਇਕੱਲੇ ਨਹੀਂ ਹਨ ਬਲਕਿ ਇਸ ਦੌਰਾਨ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਨਾਲ ਹੈ। ਮਹਿਬੂਬ ਖ਼ਾਨ ਦੀ ਪਤਨੀ ਸ਼ਾਹੀਨਾ ਖ਼ਾਨ ਅਤੇ ਧੀ ਰਸ਼ਿਕਾ ਖ਼ਾਨ ਵੀ ਡਾਕਟਰ ਹਨ। 48 ਸਾਲ ਦੇ ਡਾਕਟਰ ਸ਼ਾਹੀਨਾ ਖ਼ਾਨ 25 ਸਾਲਾਂ ਤੋਂ ਹੈਦਰਾਬਾਦ ਦੇ ਗਾਂਧੀ ਹਸਪਤਾਲ ਵਿਚ ਸੇਵਾਵਾਂ ਦੇ ਰਹੇ ਹਨ।
Photo
ਗਾਂਧੀ ਹਸਪਤਾਲ ਨੂੰ ਵੀ ਕੋਵਿਡ19 ਹਸਪਤਾਲ ਬਣਾਇਆ ਗਿਆ ਹੈ। ਮਹਿਬੂਬ ਖ਼ਾਨ ਅਤੇ ਉਹਨਾ ਦੀ ਪਤਨੀ ਲੰਬੇ ਸਮੇਂ ਤੋਂ ਇਸ ਪੇਸ਼ੇ ਵਿਚ ਹਨ ਪਰ ਹਾਲ ਹੀ ਵਿਚ ਐਮਬੀਬੀਐਸ ਦੀ ਪੜ੍ਹਾਈ ਕਰਨ ਵਾਲੀ ਉਹਨਾਂ ਦੀ 22 ਸਾਲ ਦੀ ਧੀ ਵੀ ਇਸ ਜੰਗ ਵਿਚ ਅਪਣੀ ਭੂਮਿਕਾ ਨਿਭਾਅ ਰਹੀ ਹੈ।
Photo
ਡਾਕਟਰ ਮਹਿਬੂਬ ਖ਼ਾਨ ਦੇ ਪਰਿਵਾਰ ਦੇ ਇਸ ਯੋਗਦਾਨ ਲਈ ਉਹਨਾਂ ਦੇ ਗੁਆਂਢੀਆਂ ਨੇ ਸਨਮਾਨ ਵਜੋਂ ਉਹਨਾਂ ਲਈ ਫੁੱਲ ਬਰਸਾਏ ਅਤੇ ਉਹਨਾਂ ਨੂੰ ਸਲਾਮ ਕੀਤਾ। ਇਹ ਦੇਖ ਕੇ ਪੂਰਾ ਪਰਿਵਾਰ ਭਾਵੁਕ ਹੋ ਗਿਆ। ਮਹਿਬੂਬ ਖ਼ਾਨ ਦਾ ਲੜਕਾ ਵੀ ਮੈਡੀਕਲ ਦੀ ਤਿਆਰੀ ਕਰ ਰਿਹਾ ਹੈ। ਯਾਨੀ ਪੂਰਾ ਪਰਿਵਾਰ ਮੈਡੀਕਲ ਸੇਵਾ ਨਾਲ ਜੁੜਿਆ ਹੋਇਆ ਹੈ।