
ਮੈਨੂੰ ਸੁਪਨੇ ਵਿਚ ਭਗਵਾਨ ਸ਼ਿਵ ਨੇ ਅਜਿਹਾ ਕਰਨ ਲਈ ਕਿਹਾ : ਕੈਦੀ
ਗਵਾਲੀਅਰ, 5 ਮਈ : ਹਤਿਆ ਦੇ ਮਾਮਲੇ ਵਿਚ ਦੋਸ਼ੀ 25 ਸਾਲਾ ਕੈਦੀ ਨੇ ਮੰਗਲਵਾਰ ਨੂੰ ਅਪਣਾ ਗੁਪਤ ਅੰਗ ਵੱਢ ਕੇ ਕੇਂਦਰੀ ਜੇਲ ਦੇ ਮੰਦਰ ਵਿਚ ਚੜ੍ਹਾ ਦਿਤਾ। ਕੈਦੀ ਦੀ ਗੰਭੀਰ ਹਾਲਤ ਕਾਰਨ ਵਿਚ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ। ਮੱਧ ਪ੍ਰਦੇਸ਼ ਦੀ ਗਵਾਲੀਅਰ ਕੇਂਦਰੀ ਜੇਲ ਦੇ ਅਧਿਕਾਰੀ ਮਨੋਜ ਸਾਹੂ ਨੇ ਦਸਿਆ ਕਿ ਕੈਦੀ ਨੇ ਸੋਮਵਾਰ ਰਾਤ ਨੂੰ ਨੀਂਦ ਵਿਚ ਸੁਪਨਾ ਵੇਖਣ ਮਗਰੋਂ ਇਹ ਕਦਮ ਚੁਕਿਆ। ਕੈਦੀ ਨੇ ਦਸਿਆ ਸੀ ਕਿ ਸੁਪਨੇ ਵਿਚ ਉਸ ਨੇ ਭਗਵਾਨ ਸ਼ਿਵ ਨੂੰ ਵੇਖਿਆ। ਉਨ੍ਹਾਂ ਦਸਿਆ ਕਿ ਘਟਨਾ ਮਗਰੋਂ ਕੈਦੀ ਨੂੰ ਤੁਰਤ ਹਪਸਤਾਲ ਲਿਜਾਇਆ ਗਿਆ ਜਿਥੇ ਉਸ ਦੀ ਹਾਲਤ ਗੰਭੀਰ ਹੈ।
File photo
ਸਾਹੂ ਨੇ ਦਸਿਆ, 'ਗੁਆਂਢੀ ਭਿੰਡ ਜ਼ਿਲ੍ਹੇ ਦਾ ਰਹਿਣਾ ਵਾਲਾ 25 ਸਾਲਾ ਵਿਸ਼ਣੂ ਕੁਮਾਰ ਹਤਿਆ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਹੈ। ਕੈਦੀ ਨੇ ਮੰਗਲਵਾਰ ਸਵੇਰੇ 6.30 ਵਜੇ ਜੇਲ ਵਿਚ ਹੀ ਬਣੇ ਹੋਏ ਸ਼ਿਵ ਮੰਦਰ ਵਿਚ ਪੂਜਾ ਕੀਤੀ ਅਤੇ ਅਪਣਾ ਗੁਪਤ ਅੰਗ ਚਮਚੇ ਨਾਲ ਵੱਢ ਕੇ ਮੰਦਰ ਵਿਚ ਚੜ੍ਹਾ ਦਿਤਾ। ਵਿਸ਼ਣੂ ਦੇ ਰੋਣ ਦੀ ਆਵਾਜ਼ ਸੁਣ ਕੇ ਹੋਰ ਕੈਦੀ ਅਤੇ ਜੇਲ ਵਾਰਡਨ ਭੱਜ ਕੇ ਆਏ ਤਾਂ ਵੇਖਿਆ ਕਿ ਉਹ ਖ਼ੂਨ ਨਾਲ ਲੱਥਪੱਥ ਡਿਗਿਆ ਹੋਇਆ ਸੀ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ। ਮੁਢਲੀ ਪੁੱਛ-ਪੜਤਾਲ ਵਿਚ ਵਿਸ਼ਣੂ ਨੇ ਦਸਿਆ ਕਿ ਉਸ ਨੇ ਸੁਪਨੇ ਵਿਚ ਭਗਵਾਨ ਨੂੰ ਵੇਖਿਆ ਸੀ ਜਿਸ ਦੇ ਕਹਿਣ 'ਤੇ ਇਹ ਕਦਮ ਚੁਕਿਆ ਹੈ। ਉਹ 2018 ਤੋਂ ਇਸ ਜੇਲ ਵਿਚ ਬੰਦ ਹੈ। (ਏਜੰਸੀ