
86 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਨਵੀਂ ਦਿੱਲੀ: ਰਾਸ਼ਟਰੀ ਲੋਕ ਦਲ (ਆਰਐਲਡੀ) ਦੇ ਪ੍ਰਧਾਨ ਅਤੇ ਸਾਬਕਾ ਕੇਂਦਰੀ ਮੰਤਰੀ ਚੌਧਰੀ ਅਜੀਤ ਸਿੰਘ ਦਾ ਦਿਹਾਂਤ ਹੋ ਗਿਆ ਹੈ। ਉਹ ਕੋਰੋਨਾ ਸੰਕਰਮਿਤ ਸਨ।
Prominent politician Chaudhry Ajit Singh dies with corona
86 ਸਾਲਾ ਅਜੀਤ ਸਿੰਘ ਦੀ ਮੰਗਲਵਾਰ ਰਾਤ ਨੂੰ ਸਿਹਤ ਵਿਗੜ ਗਈ। ਉਹਨਾਂ ਨੂੰ ਗੁਰੂਗਰਾਮ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਸੀ ਕਿ ਫੇਫੜਿਆਂ ਦੇ ਵੱਧ ਰਹੇ ਲਾਗ ਕਾਰਨ ਉਹਨਾਂ ਦੀ ਹਾਲਤ ਨਾਜ਼ੁਕ ਹੋ ਗਈ ਸੀ।
Prominent politician Chaudhry Ajit Singh dies with corona
ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਦਾ ਪੁੱਤਰ ਚੌਧਰੀ ਅਜੀਤ ਸਿੰਘ ਬਾਗਪਤ ਤੋਂ ਸੱਤ ਵਾਰ ਸੰਸਦ ਮੈਂਬਰ ਅਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਰਹਿ ਚੁੱਕੇ ਹਨ। ਉਹਨਾਂ ਨੇ 86 ਸਾਲ ਦੀ ਉਮਰ ਵਿੱਚ ਆਖਰੀ ਸਾਹ ਲਏ।
Rashtriya Lok Dal President Chaudhary Ajit Singh passes away, confirms Jayant Chaudhary
— ANI (@ANI) May 6, 2021
He had tested positive for COVID19 on April 20 pic.twitter.com/TfNE5cimE4
ਉਹਨਾਂ ਦੀ ਮੌਤ ਤੋਂ ਬਾਅਦ, ਬਾਗਪਤ ਸਮੇਤ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸੋਗ ਦੀ ਲਹਿਰ ਹੈ। ਚੌਧਰੀ ਅਜੀਤ ਸਿੰਘ ਜਾਟ ਭਾਈਚਾਰੇ ਦੇ ਵੱਡੇ ਕਿਸਾਨ ਨੇਤਾਵਾਂ ਵਿੱਚ ਗਿਣੇ ਜਾਂਦੇ ਸਨ। ਆਰਐਲਡੀ ਦੇ ਮੁਖੀ ਚੌਧਰੀ ਅਜੀਤ ਸਿੰਘ 22 ਅਪ੍ਰੈਲ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ।
Prominent politician Chaudhry Ajit Singh dies with corona
ਉਸ ਸਮੇਂ ਤੋਂ ਉਹਨਾਂ ਦੇ ਫੇਫੜਿਆਂ ਵਿੱਚ ਲਾਗ ਤੇਜ਼ੀ ਨਾਲ ਵੱਧ ਰਹੀ ਸੀ। ਅਜੀਤ ਸਿੰਘ ਦੀ ਸਿਹਤ ਮੰਗਲਵਾਰ ਰਾਤ ਨੂੰ ਖ਼ਰਾਬ ਹੋ ਗਈ ਸੀ।ਇਸ ਤੋਂ ਬਾਅਦ ਉਹਨਾਂ ਨੂੰ ਗੁਰੂਗਰਾਮ ਦੇ ਇਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ ਉਹਨਾਂ ਦੀ ਮੌਤ ਹੋ ਗਈ।
ਬੇਟੇ ਜੈਅੰਤ ਚੌਧਰੀ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ
चौधरी साहब नहीं रहे!
— Jayant Chaudhary (@jayantrld) May 6, 2021
???????? pic.twitter.com/7cnLkf0c6K
ਚੌਧਰੀ ਸਾਹਿਬ ਨਹੀਂ ਰਹੇ
ਜੈਅੰਤ ਚੌਧਰੀ ਨੇ ਟਵੀਟ ਕਰਦਿਆਂ ਲਿਖਿਆ ਚੌਧਰੀ ਅਜੀਤ ਸਿੰਘ ਜੀ 20 ਅਪ੍ਰੈਲ ਨੂੰ ਕੋਰੋਨਾ ਸੰਕਰਮਿਤ ਪਾਏ ਗਏ ਸਨ ਅਤੇ ਅੱਜ ਉਹਨਾਂ ਨੇ ਆਖਰੀ ਸਾਹ ਲਏ। ਇਹ ਦੁੱਖ ਦੀ ਘੜੀ ਹੈ। ਅੰਤਿਮ ਸਮੇਂ ਤੱਕ ਚੌਧਰੀ ਸਾਹਿਬ ਸੰਘਰਸ਼ ਕਰਦੇ ਰਹੇ।