ED Raid: ਈਡੀ ਨੇ ਫੜਿਆ 19 ਕਿਲੋ ਸੋਨਾ, ਕਈ ਲਗਜ਼ਰੀ ਕਾਰਾਂ ਵੀ ਜ਼ਬਤ
Published : May 6, 2024, 4:16 pm IST
Updated : May 6, 2024, 4:16 pm IST
SHARE ARTICLE
File Photo
File Photo

ਸੋਨੇ ਦੀ ਬਾਜ਼ਾਰੀ ਕੀਮਤ 14 ਕਰੋੜ ਰੁਪਏ ਤੋਂ ਵੱਧ ਹੈ

ED Raid:  ਨਵੀਂ ਦਿੱਲੀ  - ਵੱਡੀ ਕਾਰਵਾਈ ਕਰਦੇ ਹੋਏ ਦਿੱਲੀ ਦੇ ਨਾਲ ਲੱਗਦੇ ਫਰੀਦਾਬਾਦ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਈਬਰ ਧੋਖੇਬਾਜ਼ ਪੁਨੀਤ ਕੁਮਾਰ ਤੋਂ 19.5 ਕਿਲੋ ਸੋਨਾ ਜ਼ਬਤ ਕੀਤਾ ਹੈ। ਜਿਸ ਦੀ ਬਾਜ਼ਾਰੀ ਕੀਮਤ 14 ਕਰੋੜ ਰੁਪਏ ਤੋਂ ਵੱਧ ਹੈ। 3 ਮਈ ਨੂੰ ਕੀਤੀ ਗਈ ਕਾਰਵਾਈ ਦੌਰਾਨ ਈਡੀ ਨੇ ਇਸ ਨੂੰ ਫਰੀਦਾਬਾਦ ਦੇ ਬੱਲਭਗੜ੍ਹ ਸਥਿਤ ਇੰਡੀਅਨ ਬੈਂਕ ਬ੍ਰਾਂਚ 'ਚ ਆਪਣੀ ਮਾਂ ਦੇ ਲਾਕਰ 'ਚ ਛੁਪਾ ਦਿੱਤਾ ਸੀ।

ਤਲਾਸ਼ੀ ਦੌਰਾਨ ਈਡੀ ਨੇ ਕਿਹਾ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ। ਪੁਨੀਤ ਨੇ ਇਹ ਸੋਨਾ ਆਪਣੀ ਮਾਂ ਦੇ ਇੰਡੀਅਨ ਬੈਂਗ ਲਾਕਰ ਵਿਚ ਰੱਖਿਆ ਸੀ। ਇਹ ਲਾਕਰ ਉਸ ਦੀ ਮਾਂ ਦੇ ਨਾਂ 'ਤੇ ਸੀ। ਉਸ ਨੂੰ ਪੁਲਿਸ ਨੇ 3 ਅਪ੍ਰੈਲ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ 12 ਦਿਨਾਂ ਲਈ ਈਡੀ ਰਿਮਾਂਡ 'ਤੇ ਭੇਜ ਦਿੱਤਾ ਗਿਆ। ਫਿਲਹਾਲ ਪੁਨੀਤ ਨਿਆਇਕ ਹਿਰਾਸਤ 'ਚ ਹੈ।  

ਇਸ ਤੋਂ ਇਲਾਵਾ, ਈਡੀ ਨੇ ਫਰਵਰੀ ਅਤੇ ਮਾਰਚ 2024 ਦੇ ਮਹੀਨਿਆਂ ਵਿਚ 14 ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। ਤਲਾਸ਼ੀ ਦੌਰਾਨ ਕੁੱਲ ਅੱਠ ਕਿਲੋਗ੍ਰਾਮ ਵਜ਼ਨ ਦੀਆਂ ਵਿਦੇਸ਼ੀ ਸੋਨੇ ਦੀਆਂ ਬਾਰਾਂ ਸਮੇਤ ਕਈ ਜਾਇਦਾਦਾਂ ਜ਼ਬਤ ਕੀਤੀਆਂ ਗਈਆਂ। ਜਿਸ ਦੀ ਕੀਮਤ ਪੰਜ ਕਰੋੜ ਤੋਂ ਵੱਧ ਸੀ। ਪੁਨੀਤ ਕੁਮਾਰ ਦੇ ਘਰੋਂ 75 ਲੱਖ ਰੁਪਏ ਨਕਦ, ਗਹਿਣੇ, ਉੱਚ ਪੱਧਰੀ ਲਗਜ਼ਰੀ ਘੜੀਆਂ, ਮਰਸੀਡੀਜ਼, ਔਡੀ ਅਤੇ ਕੀਆ ਵਰਗੀਆਂ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਦੌਰਾਨ ਕੁਝ ਇਲੈਕਟ੍ਰਾਨਿਕ ਉਪਕਰਨ ਅਤੇ ਇਤਰਾਜ਼ਯੋਗ ਦਸਤਾਵੇਜ਼ ਜ਼ਬਤ ਕੀਤੇ ਗਏ।  


 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement