
21 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ
ਨਵੀਂ ਦਿੱਲੀ : ਸੁਪਰੀਮ ਕੋਰਟ ਨੇ 1984 ਦੇ ਸਿੱਖ ਕਤਲੇਆਮ ਦੇ ਮਾਮਲਿਆਂ ’ਚ ਬਰੀ ਕੀਤੇ ਜਾਣ ਨੂੰ ਚੁਨੌਤੀ ਦੇਣ ਵਾਲੀਆਂ ਦਿੱਲੀ ਪੁਲਿਸ ਵਲੋਂ ਦਾਇਰ ਛੇ ਵਿਸ਼ੇਸ਼ ਛੁੱਟੀ ਪਟੀਸ਼ਨਾਂ (ਐਸ.ਐਲ.ਪੀਜ਼.) ’ਤੇ ਮੁਲਜ਼ਮਾਂ ਨੂੰ ਨੋਟਿਸ ਜਾਰੀ ਕੀਤੇ ਹਨ। ਇਹ ਪਟੀਸ਼ਨ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਗੁਰਲਾਪ ਸਿੰਘ ਕਾਹਲੋਂ ਨੇ ਦਾਇਰ ਕੀਤੀ ਸੀ।
ਜਸਟਿਸ ਅਭੈ ਐਸ. ਓਕਾ ਨੇ ਅਪੀਲ ਦਾਇਰ ਕਰਨ ’ਚ ਦੇਰੀ ’ਤੇ ਸਵਾਲ ਉਠਾਉਂਦੇ ਹੋਏ ਪੁਲਿਸ ਦੀ ਦਲੀਲ ’ਚ ਫ਼ਰਕ ਨੂੰ ਨੋਟ ਕੀਤਾ। ਇਹ ਪਟੀਸ਼ਨਾਂ ਜਸਟਿਸ ਐਸ.ਐਨ. ਢੀਂਗਰਾ ਕਮੇਟੀ ਦੀਆਂ ਸਿਫਾਰਸ਼ਾਂ ਤੋਂ ਪੈਦਾ ਹੋਈਆਂ ਸਨ, ਜਿਸ ’ਚ ਪਾਇਆ ਗਿਆ ਸੀ ਕਿ ਕਤਲੇਆਮ ਦੀ ਜਾਂਚ ਨੂੰ ਗਲਤ ਢੰਗ ਨਾਲ ਸੰਭਾਲਿਆ ਗਿਆ ਸੀ। ਫੂਲਕਾ ਨੇ ਦਲੀਲ ਦਿਤੀ ਕਿ ਦਿੱਲੀ ਪੁਲਿਸ ਪਹਿਲਾਂ ਦੀ ਕਾਰਵਾਈ ’ਚ ਅਹਿਮ ਸਬੂਤ ਪੇਸ਼ ਕਰਨ ’ਚ ਅਸਫਲ ਰਹੀ। ਅਦਾਲਤ ਨੇ ਪਟੀਸ਼ਨਕਰਤਾ ਨੂੰ ਸਬੂਤਾਂ ਦੇ ਨੋਟ ਇਕੱਠੇ ਕਰਨ ਦਾ ਹੁਕਮ ਦਿਤਾ ਅਤੇ ਅਗਲੀ ਸੁਣਵਾਈ ਲਈ 21 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ।