
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਆਰਥਿਕ ਖੇਤਰ ਵਿੱਚ ਕੀਤੀਆਂ ਗਈਆਂ ਵਿਸ਼ੇਸ਼ ਉਪਲਧੀਆ ਦਾ ਵਿਸਥਾਰਪੂਰਵਕ ਜ਼ਿਕਰ
Nirmala Sitharaman News:: ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਦੁਆਰਾ ਮਿਲਾਨ ਵਿਖੇ ਭਾਰਤੀ ਭਾਈਚਾਰੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ।ਸ਼੍ਰੀਮਤੀ ਨਿਰਮਲਾ ਸੀਤਾਰਮਨ ਮਿਲਾਨ ਵਿਖੇ ਏਸ਼ੀਅਨ ਡਿਵੈਲਪਮੈਂਟ ਬੈਂਕਸ (ਏ ਡੀ ਬੀ) ਦੀ 58 ਵੀਂ ਸਾਲਾਨਾ ਬੈਠਕ ਵਿਖੇ ਹਿੱਸਾ ਲੈਣ ਲਈ ਇਟਲੀ ਪਹੁੰਚੇ ਸਨ।ਇਟਲੀ ਸਥਿੱਤ ਭਾਰਤੀ ਦੂਤਵਾਸ ਰੋਮ ਦੁਆਰਾ ਮਿੱਥੇ ਗਏ ਪ੍ਰੋਗਰਾਮ ਤਹਿਤ ਇੰਡੀਅਨ ਕੌਂਸਲੇਟ ਜਨਰਲ ਆਫ ਮਿਲਾਨ ਦੁਆਰਾ ਵਿੱਤ ਮੰਤਰੀ ਨਾਲ਼ ਭਾਰਤੀ ਭਾਈਚਾਰੇ ਦੀ ਇਸ ਵਿਸ਼ੇਸ਼ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਨੌਰਥ ਇਟਲੀ ਤੋਂ ਭਾਰਤੀ ਭਾਈਚਾਰੇ ਨਾਲ਼ ਸਬੰਧਿਤ ਪ੍ਰਮੁੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ।
ਮੀਟਿੰਗ ਦੌਰਾਨ ਸਬੋਧਿਤ ਹੁੰਦਿਆ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਨਰਿੰਦਰ ਮੋਦੀ ਸਰਕਾਰ ਦੀਆਂ ਆਰਥਿਕ ਖੇਤਰ ਵਿੱਚ ਕੀਤੀਆਂ ਗਈਆਂ ਵਿਸ਼ੇਸ਼ ਉਪਲਧੀਆ ਦਾ ਵਿਸਥਾਰਪੂਰਵਕ ਜਿਕਰ ਕੀਤਾ।ਅਤੇ ਦੱਸਿਆ ਕਿ ਭਾਰਤ ਦੇਸ਼ ਨੇ ਲਗਾਤਾਰ ਤਰੱਕੀ ਕਰਕੇ ਵਿਸ਼ਵ ਪੱਧਰ ਤੇ ਆਰਥਿਕਤਾ ਦੇ ਖੇਤਰ ਵਿੱਚ ਚੰਗਾ ਮੁਕਾਮ ਹਾਸਿਲ ਕੀਤਾ ਹੈ।ਇਸ ਮੀਟਿੰਗ ਨੂੰ ਅੰਬੈਸੀ ਰੋਮ ਦੇ ਰਾਜਦੂਤ ਸ਼੍ਰੀਮਤੀ ਵਾਨੀ ਰਾਓ ਅਤੇ ਕੌਸਲੇਟ ਜਨਰਲ ਆਫ ਮਿਲਾਨ ਸ਼੍ਰੀ ਲਵੱਨਿਆ ਕੁਮਾਰ ਦੁਆਰਾ ਸਬੋਧਿਤ ਹੁੰਦਿਆਂ ਦੱਸਿਆ ਗਿਆ ਕਿ ਇਟਲੀ ਵਿੱਚ ਭਾਰਤੀ ਭਾਈਚਾਰੇ ਨੇ ਮਿਹਨਤ ਅਤੇ ਇਮਾਨਦਾਰੀ ਦੇ ਨਾਲ਼ ਕਾਰੋਬਾਰੀ ਖੇਤਰ ਵਿੱਚ ਚੰਗੀ ਪਹਿਚਾਣ ਸਾਬਿਤ ਕੀਤੀ ਹੈ।